FacebookTwitterg+Mail

ਅਨੁਸ਼ਕਾ ਦੀ ਅਕਲਮੰਦੀ ਦਾ ਦੀਵਾਨਾ ਹੈ ਬਾਲੀਵੁੱਡ ਦਾ ਇਹ ਸੁਪਰਸਟਾਰ

anushka sharma and varun dhawan
17 June, 2018 11:47:38 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਵਰੁਣ ਧਵਨ ਦਾ ਕਹਿਣਾ ਹੈ ਕਿ ਉਹ ਅਨੁਸ਼ਕਾ ਸ਼ਰਮਾ ਦੀ ਅਕਲਮੰਦੀ ਅਤੇ ਹਾਜ਼ਰ-ਜਵਾਬੀ ਦੇ ਦੀਵਾਨੇ ਹਨ। ਵਰੁਣ ਇਨ੍ਹੀਂ ਦਿਨੀਂ ਅਨੁਸ਼ਕਾ ਨਾਲ ਫਿਲਮ 'ਸੂਈ ਧਾਗਾ' ਵਿਚ ਕੰਮ ਕਰ ਰਹੇ ਹਨ।
ਵਰੁਣ ਨੇ ਟਵਿਟਰ 'ਤੇ ਫਿਲਮ 'ਸੂਈ ਧਾਗਾ' ਦੇ ਸੈੱਟ ਤੋਂ ਅਨੁਸ਼ਕਾ ਨਾਲ ਆਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਤਸਵੀਰ ਨਾਲ ਕੈਪਸ਼ਨ ਵਿਚ ਲਿਖਿਆ ਕਿ ਅਨੁਸ਼ਕਾ ਸ਼ਰਮਾ ਨੇ ਆਪਣੀ ਅਕਲਮੰਦੀ ਅਤੇ ਹਾਜ਼ਰ-ਜਵਾਬੀ ਨਾਲ ਮੈਨੂੰ ਹੈਰਾਨ ਕਰ ਦਿੱਤਾ। ਇਹ ਸਾਡਾ ਆਖਰੀ ਸ਼ਡਿਊਲ ਹੈ। ਅਸੀਂ ਸਖਤ ਮਿਹਨਤ ਕਰ ਰਹੇ ਹਾਂ। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠਾਂ ਮਨੀਸ਼ ਸ਼ਰਮਾ ਵਲੋਂ ਨਿਰਮਿਤ ਫਿਲਮ 'ਸੂਈ ਧਾਗਾ' ਦਾ ਨਿਰਦੇਸ਼ਨ ਸ਼ਰਤ ਕਾਟਰੀਆ ਕਰ ਰਹੇ ਹਨ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋਵੇਗੀ।
Punjabi Bollywood Tadka
ਦੱਸਣਯੋਗ ਹੈ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕੇਟ ਵਿਰਾਟ ਕੋਹਲੀ ਬਾਲੀਵੁੱਡ ਦੇ ਕਿਊਟ ਕਪੱਲਸ 'ਚੋਂ ਇਕ ਹੈ। ਹਾਲ ਹੀ 'ਚ ਬੈਂਗਲੂਰ 'ਚ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਐਵਾਰਡ ਫੰਕਸ਼ਨ 'ਚ ਵਿਰਾਟ ਕੋਹਲੀ ਨੂੰ 'ਪਾਲੀ ਉਮਰੀਗਰ ਟ੍ਰਾਫੀ' ਨਾਲ ਸਨਮਾਨਿਤ ਕੀਤਾ ਗਿਆ। ਵੀ. ਸੀ. ਸੀ. ਆਈ. ਨੇ ਸਾਲ ਦੇ ਸਰਵਸ਼ਰੇਸ਼ਟ ਕ੍ਰਿਕੇਟਰ ਹੋਣ ਦੇ ਨਾਤੇ ਇਹ ਐਵਾਰਡ ਦਿੱਤਾ। ਉਨ੍ਹਾਂ ਨੇ 2016-17 ਅਤੇ 2017-18 'ਚ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਜਿਸ ਦੇ ਲਈ BCCI Awards 'ਚ ਉਨ੍ਹਾਂ ਨੂੰ ਇਹ ਸਮਾਨ ਦਿੱਤਾ ਗਿਆ। ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਆਏ ਸਨ। ਟੀਮ ਦੇ ਕੋਚ ਰਵੀ ਸ਼ਾਸਤਰੀ ਕੋਲੋਂ ਟ੍ਰਾਫੀ ਮਿਲਣ ਤੋਂ ਬਾਅਦ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਅਨੁਸ਼ਕਾ ਲਈ ਕਿਹਾ,''ਮੇਰੀ ਪਤਨੀ ਇੱਥੇ ਮੌਜ਼ੂਦ ਹੈ। ਇਸ ਐਵਾਰਡ ਦੀ ਅਹਿਮੀਅਤ ਜ਼ਿਆਦਾ ਵਧ ਜਾਂਦੀ ਹੈ, ਉਹ ਕਾਫੀ ਸਪੈਸ਼ਲ ਹੈ।''


Tags: Anushka SharmaVarun DhawanSui DhaagaYash Raj FilmsTwitter

Edited By

Sunita

Sunita is News Editor at Jagbani.