FacebookTwitterg+Mail

ਅਨੁਸ਼ਕਾ ਦੇ ਬਰਥਡੇ ਦੀ ਖਾਸ ਯੋਜਨਾ ਹੋਈ ਲੀਕ, ਵਿਰਾਟ ਕੋਹਲੀ ਇੰਝ ਕਰੇਗਾ ਸੈਲੀਬ੍ਰੇਟ

anushka sharma and virat kohli
21 April, 2018 05:00:32 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ 1 ਮਈ 2018 ਨੂੰ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਅਨੁਸ਼ਕਾ ਸ਼ਰਮਾ ਇਸ ਵਾਰ ਆਪਣਾ ਜਨਮਦਿਨ ਕੰਮ ਤੋਂ ਬ੍ਰੇਕ ਲੈ ਕੇ ਆਪਣੇ ਪਤੀ ਵਿਰਾਟ ਕੋਹਲੀ ਤੇ ਕੁਝ ਖਾਸ ਦੋਸਤਾਂ ਨਾਲ ' RCB(ROAYAL CHALLENGERS BENGALURU) Vs MI (MUMBAI INDIANS) ' ਦੇ ਹੈੱਡਕਵਾਰਟਰ ਬੈਂਗਲੁਰੂ 'ਚ ਮਨਾਉਣਾ ਚਾਹੁੰਦੀ ਹੈ।
Punjabi Bollywood Tadka
ਅਨੁਸ਼ਕਾ ਸ਼ਰਮਾ ਫਿਲਹਾਲ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਖਬਰ ਹੈ ਕਿ ਅਨੁਸ਼ਕਾ ਬਰਥਡੇ ਸੈਲੀਬ੍ਰੇਸ਼ਨ ਕਾਫੀ ਨਿੱਜੀ ਰੱਖਣਾ ਚਾਹੁੰਦੀ ਹੈ ਤਾਂ ਕਿ ਪਰਿਵਾਰ ਨਾਲ ਆਰਾਮ ਨਾਲ ਇੰਜੁਆਏ ਕਰ ਸਕੇ। ਹਾਲਾਂਕਿ ਉਸ ਦੇ ਜਨਮਦਿਨ ਦੀਆਂ ਖਾਸ ਯੋਜਨਾਵਾਂ ਲੀਕ ਹੋ ਗਈਆਂ ਹਨ।
Punjabi Bollywood Tadka
ਸੂਤਰਾਂ ਮੁਤਾਬਕ 1 ਮਈ 2018 ਨੂੰ ਪੂਰਾ ਦਿਨ ਅਨੁਸ਼ਕਾ ਆਪਣੇ ਪਤੀ ਵਿਰਾਟ ਨਾਲ ਬੈਂਗਲੁਰੂ 'ਚ ਰਹੇਗੀ। ਸਉਸ ਦਿਨ ਰਾਤ 8 ਵਜੇ ਤੋਂ ਬੈਂਗਲੁਰੂ ਦੇ ਐੱਮ ਚਿਨਾਸਵਾਮੀ ਸਟੇਡੀਅਮ 'ਚ '' ਦਾ ਮੈਚ ਹੈ। ਅਨੁਸ਼ਕਾ ਵੀ ਪਤੀ ਤੇ ਉਨ੍ਹਾਂ ਦੀ ਟੀਮ ਨੂੰ ਚੇਅਰ ਕਰਨ ਲਈ ਉਥੇ ਜਾਵੇਗੀ। ਇਸ ਤੋਂ ਪਹਿਲਾਂ ਵੀ ਵਿਰਾਟ ਨੇ ਅਨੁਸ਼ਕਾ ਲਈ ਐੱਚ ਰੋਮਾਂਟਿਕ ਲੰਚ ਦਾ ਵੀ ਆਯੋਜਨ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਤੇ ਵਿਰਾਟ ਦਾ ਪੂਰਾ ਪਰਿਵਾਰ ਵੀ ਉਨ੍ਹਾਂ ਨਾਲ ਮੌਜ਼ੂਦ ਹੋ ਸਕਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਫਿਲਹਾਲ ਆਨੰਦ ਐੱਲ. ਰਾਏ ਦੀ ਫਿਲਮ 'ਜ਼ੀਰੋ' 'ਚ ਕੰਮ ਕਰ ਰਹੀ ਹੈ। ਇਸ ਫਿਲਮ 'ਚ ਉਸ ਨਾਲ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ। 'ਜ਼ੀਰੋ' ਤੋਂ ਇਲਾਵਾ ਅਨੁਸ਼ਕਾ ਇੰਨੀ ਦਿਨੀਂ ਵਰੁਣ ਧਵਨ ਨਾਲ ਫਿਲਮ 'ਸੁਈ ਧਾਗਾ' 'ਚ ਵੀ ਕੰਮ ਕਰ ਰਹੀ ਹੈ।  
Punjabi Bollywood Tadka


Tags: Anushka Sharma Virat KohliBangaloreVarun DhawanSui DhaagaShah Rukh KhanKatrina KaifZero

Edited By

Sunita

Sunita is News Editor at Jagbani.