FacebookTwitterg+Mail

ਵਿਰਾਟ ਦੀਆਂ ਖਬਰਾਂ 'ਤੇ ਭੜਕੀ ਅਨੁਸ਼ਕਾ ਸ਼ਰਮਾ, ਕਿਹਾ- 'ਚੁੱਪ ਹਾਂ, ਕਮਜ਼ੋਰ ਨਹੀਂ'

    2/5
11 February, 2017 01:23:51 PM
ਮੁੰਬਈ— ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਫਿਲਮ 'ਫਿਲੌਰੀ' ਦੇ ਪ੍ਰੋਡਿਊਸਰ ਨਹੀਂ ਹਨ। ਇਸ ਤੋਂ ਪਹਿਲਾਂ ਇਕ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਵਿਰਾਟ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਪਰ ਇਸ ਦੇ ਜਵਾਬ 'ਚ ਅਨੁਸ਼ਕਾ ਨੇ ਇਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ, 'ਮੈਂ ਆਪਣੀਆਂ ਫਿਲਮਾਂ ਨੂੰ ਪ੍ਰੋਡਿਊਸ ਕਰਨ ਦੇ ਸਮਰੱਥ ਹਾਂ।'
ਇਸ ਫਿਲਮ 'ਚ ਅਨੁਸ਼ਕਾ ਨੇ ਖੁਦ ਅਦਾਕਾਰੀ ਵੀ ਕੀਤੀ ਹੈ। 'ਐੱਨ. ਐੱਚ. 10' ਤੋਂ ਬਾਅਦ ਇਹ ਦੂਜੀ ਫਿਲਮ ਹੈ, ਜਿਸ ਦੀ ਪ੍ਰੋਡਿਊਸਰ ਉਹ ਖੁਦ ਹੈ। ਹਾਲਾਂਕਿ 'ਫਿਲੌਰੀ' ਦੀ ਸਹਿ-ਨਿਰਮਾਤਾ ਫਾਕਸ ਸਟਾਰ ਸਟੂਡੀਓਜ਼ ਵੀ ਹੈ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।
ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਬਿਆਨ ਜਾਰੀ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ 'ਫਿਲੌਰੀ' ਨੂੰ ਅਨੁਸ਼ਕਾ ਦੇ ਬੁਆਏਫਰੈਂਡ ਵਿਰਾਟ ਕੋਹਲੀ ਨੇ ਪ੍ਰੋਡਿਊਸ ਕੀਤਾ ਹੈ। ਹੁਣ ਅਨੁਸ਼ਕਾ ਨੇ ਕਿਹਾ ਹੈ, 'ਅਖਬਾਰ 'ਚ ਬੇਕਾਰ ਦਾ ਦਾਅਵਾ ਕੀਤਾ ਗਿਆ ਹੈ। ਤੁਸੀਂ ਇਸ ਨਾਲ ਨਾ ਸਿਰਫ ਮੇਰੀ ਤੇ ਮੇਰੀ ਸਖਤ ਮਿਹਨਤ ਦੀ, ਸਗੋਂ ਫਿਲਮ ਦੀ ਪੂਰੀ ਟੀਮ ਦੀ ਬੇਇੱਜ਼ਤੀ ਕਰ ਰਹੇ ਹੋ।' ਅਨੁਸ਼ਕਾ ਨੇ ਕਿਹਾ ਕਿ ਕਈ ਮੌਕਿਆਂ 'ਤੇ ਜਦੋਂ ਝੂਠੀਆਂ ਕਹਾਣੀਆਂ ਛਪੀਆਂ ਹੁੰਦੀਆਂ ਹਨ, ਉਹ ਚੁੱਪ ਰਹਿੰਦੀ ਹੈ ਪਰ ਉਸ ਦੀ ਚੁੱਪੀ ਨੂੰ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ।

Tags: Anushka Sharma Virat Kohli Phillauri ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਫਿਲੌਰੀ