FacebookTwitterg+Mail

B'day Spl: ਅਨੁਸ਼ਕਾ ਨੂੰ birthday 'ਤੇ ਪ੍ਰਪੋਜ ਕਰਨਗੇ ਜਾਂ ਨਹੀਂ ਵਿਰਾਟ ਕੋਹਲੀ...

    1/13
01 May, 2017 05:09:39 PM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਅੱਜ ਜਨਮਦਿਨ ਹੈ। ਉਸ ਦਾ ਜਨਮ 1 ਮਈ ਨੂੰ 1988 ਨੂੰ ਅਯੋਧਿਆ 'ਚ ਹੋਇਆ ਸੀ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਲਵ ਸਟੋਰ ਹੁਣ ਤੱਕ ਕਿਸੇ ਤੋਂ ਲੁਕੀ ਨਹੀਂ ਹੈ। ਦੋਵੇਂ ਇੱਕ-ਦੂਜੇ ਨੂੰ ਕਾਫੀ ਸਮੇਂ ਤੋਂ ਡੇਟ ਕਰ ਰਹੇ ਹਨ ਅਤੇ ਉਮੀਦ ਹੈ ਕਿ ਆਪਣੇ ਦੋਸਤਾਂ ਨੂੰ ਫਾਲੋ ਕਰਦੇ ਹੋਏ ਇਹ ਵੀ ਆਪਣੇ ਰਿਲੇਸ਼ਨਸ਼ਿਪ 'ਚ ਇੱਕ ਕਦਮ ਅੱਗੇ ਵਧਣਗੇ। ਅੱਜ ਅਨੁਸ਼ਕਾ ਦੇ ਜਨਮਦਿਨ ਦੇ ਮੌਕੇ 'ਤੇ ਵਿਰਾਟ ਇਹ ਕਦਮ ਵਧਾ ਸਕੇਗਾ। ਹੋ ਸਕਦਾ ਹੈ ਕਿ ਕਿਉਂ ਕਿ ਹਾਲ ਹੀ 'ਚ ਵਿਰਾਟ ਦੀ ਦਾੜੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਕਿਊਟ ਗੱਲਬਾਤ ਇਨ੍ਹਾਂ ਦੋਵਾਂ ਸਿਤਾਰਿਆਂ 'ਚ ਹੋਈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਇਹ ਚੋਰੀ-ਛੁਪੇ ਖੇਡਣ ਦੇ ਮੂਡ 'ਚ ਨਹੀਂ ਹੈ। ਉਂਝ ਯੁਵਰਾਜ ਸਿੰਘ ਦੀ ਹੇਜ਼ਲ ਕੀਚ ਅਤੇ ਹਰਭਜਨ ਸਿੰਘ ਦੀ ਗੀਤਾ ਬਸਰਾ ਨਾਲ ਵਿਆਹ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਨੂੰ ਕੁਝ ਸਬਕ ਲੈਣਾ ਚਾਹੀਦਾ ਹੈ। ਵਿਰਾਟ ਹਮੇਸ਼ਾ ਇੰਸਟਾਗ੍ਰਾਮ 'ਤੇ ਆਪਣੇ ਫਿੱਟਨੈੱਸ ਦੀ ਵੀਡੀਓ ਨੂੰ ਪੋਸਟ ਕਰਦਾ ਰਹਿੰਦਾ, ਜਿਸ ਨਾਲ ਉਸ ਦੇ ਪ੍ਰਸ਼ੰਸਕ ਉਸ ਨੂੰ ਫਾਲੋ ਕਰ ਸਕਣ। ਇਸ ਨਾਲ ਜਦੋਂ ਵੀ ਉਹ ਆਪਣੀ ਬੈਟਰ ਹਾਫ ਅਰਥਾਤ ਅਨੁਸ਼ਕਾ ਸ਼ਰਮਾ ਨਾਲ ਕਈ ਤਸਵੀਰਾਂ ਵੀ ਪੋਸਟ ਕਰਦੇ ਹਨ ਤਾਂ ਉਹ ਖਬਰ ਬਣ ਜਾਂਦੀ ਹੈ ਅਤੇ ਪ੍ਰਸ਼ੰਸਕ ਉਸ ਨੂੰ ਵਾਇਰਲ ਕਰ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਪ੍ਰੋਫਾਈਲ ਤਸਵੀਰ 'ਤੇ ਅਨੁਸ਼ਕਾ ਸ਼ਰਮਾ ਨੂੰ ਜਗ੍ਹਾ ਦਿੱਤੀ ਸੀ। ਇਹ ਵਾਇਰਲ ਹੋਈ ਅਤੇ ਇਸ ਨਾਲ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਅਨੁਸ਼ਕਾ ਸ਼ਰਮਾ ਦੇ ਜਨਮਦਿਨ 'ਤੇ ਵਿਰਾਟ ਕੋਈ 'ਵੱਡਾ ਤੋਹਫਾ' ਉਸ ਨੂੰ ਦੇ ਸਕਦਾ ਹੈ।

Tags: Anushka SharmaVirat Kohlibirthdayਅਨੁਸ਼ਕਾ ਸ਼ਰਮਾਵਿਰਾਟ ਕੋਹਲੀ