FacebookTwitterg+Mail

ਕੈਟਰੀਨਾ ਨੂੰ ਅਨੁਸ਼ਕਾ ਸ਼ੈੱਟੀ ਨੇ ਕੀਤਾ ਆਉਟ, ਪ੍ਰਭਾਸ ਨਾਲ ਇਸ ਫਿਲਮ 'ਚ ਮੁੜ ਲਾਏਗੀ ਰੋਮਾਂਸ ਦਾ ਤੜਕਾ

anushka shetty
21 July, 2017 09:16:36 AM

ਮੁੰਬਈ— ਦੱਖਣ ਭਾਰਤੀ ਫਿਲਮਾਂ ਦੇ ਸੁਪਰ-ਸਟਾਰ ਪ੍ਰਭਾਸ ਅਤੇ ਅਦਾਕਾਰਾ ਅਨੁਸ਼ਕਾ ਸ਼ੈਟੀ ਦੀ ਜੋੜੀ ਮੁੜ ਫਿਲਮੀ ਪਰਦੇ 'ਤੇ ਧੁੰਮਾਂ ਪਾਉਂਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਅਨੁਸ਼ਕਾ ਸ਼ੈੱਟੀ ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' ਵਿਚ ਨਜ਼ਰ ਆਵੇਗੀ। 

Punjabi Bollywood Tadka
ਕੁਝ ਦਿਨ ਪਹਿਲਾਂ ਕੈਟਰੀਨਾ ਕੈਫ ਦੇ ਇਸ ਫਿਲਮ ਵਿਚ ਕੰਮ ਕਰਨ ਦੀ ਚਰਚਾ ਸੀ ਪਰ ਗੱਲ ਨਾ ਬਣ ਸਕੀ। 'ਬਾਹੂਬਲੀ' ਵਿਚ ਪ੍ਰਭਾਸ ਨਾਲ ਕੰਮ ਕਰ ਚੁੱਕੀ ਅਨੁਸ਼ਕਾ ਸ਼ੈਟੀ ਦਾ ਨਾਂ ਫਾਈਨਲ ਹੈ। ਇਸ ਤੋਂ ਪਹਿਲਾਂ ਵੀ ਸਾਲ 2013 ਵਿਚ ਪ੍ਰਦਰਸ਼ਿਤ ਫਿਲਮ 'ਮਿਰਚੀ' 'ਚ ਦੋਵੇਂ ਰੋਮਾਂਸ ਕਰਦੇ ਨਜ਼ਰ ਆਏ ਸਨ। ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਦਾ ਬਜਟ ਕੁਲ 150 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। 

Punjabi Bollywood Tadka


Tags: Bollywood Celebrity Hindi MoviePrabhasAnushka Shetty Katrina Kaif Mirchiਪ੍ਰਭਾਸਅਨੁਸ਼ਕਾ ਸ਼ੈਟੀਕੈਟਰੀਨਾ ਕੈਫਮਿਰਚੀ