FacebookTwitterg+Mail

B'Day Spl : ਇਸ ਤਰ੍ਹਾਂ ਯੋਗਾ ਟਰੇਨਰ ਤੋਂ ਅਭਿਨੇਤਰੀ ਬਣੀ 'ਬਾਹੂਬਲੀ' ਦੀ 'ਦੇਵਸੈਨਾ'

anushka shetty
07 November, 2017 01:38:54 PM

ਮੁੰਬਈ (ਬਿਊਰੋ)— ਸੁਪਰਹਿੱਟ ਫਿਲਮ 'ਬਾਹੂਬਲੀ' ਨਾਲ ਦੁਨੀਆ ਭਰ 'ਚ ਮਸ਼ਹੂਰ ਹੋਈ ਦੱਖਣੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਅਨੁਸ਼ਕਾ ਦਾ ਜਨਮ 7 ਨਵੰਬਰ 1981 ਨੂੰ ਮੈਂਗਲੋਰ, ਕਰਨਾਟਕ 'ਚ ਹੋਇਆ ਸੀ ਅਤੇ ਉਨ੍ਹਾਂ ਦਾ ਅਸਲੀ ਨਾਂ ਸਵੀਟੀ ਸ਼ੈੱਟੀ ਹੈ। ਫਿਲਮ 'ਬਾਹੂਬਲੀ' 'ਚ ਅਨੁਸ਼ਕਾ ਦੱਖਣੀ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆਈ ਅਤੇ ਫਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਨੇ ਸਿਰਫ ਪ੍ਰਭਾਸ ਹੀ ਨਹੀਂ, ਬਲਕਿ ਅਨੁਸ਼ਕਾ ਨੂੰ ਕਾਫੀ ਮਸ਼ਹੂਰ ਕਰ ਦਿੱਤਾ ਹੈ।

Punjabi Bollywood Tadka
ਅਨੁਸ਼ਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2005 'ਚ ਫਿਲਮ 'ਸੁਪਰ' ਨਾਲ ਕੀਤੀ। ਅਨੁਸ਼ਕਾ ਦੀ ਫੈਮਿਲੀ ਬੈਕਗਰਾਊਂਡ 'ਚ ਕੋਈ ਫਿਲਮ ਇੰਡਸਟਰੀ ਨਾਲ ਸੰਬੰਧ ਨਹੀਂ ਰੱਖਦਾ ਅਤੇ ਉਹ ਅਭਿਨੇਤਰੀ ਤੋਂ ਪਹਿਲਾਂ ਇਕ ਯੋਗਾ ਟਰੇਨਰ ਸੀ। ਉਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਇਕ ਨਿਰਦੇਸ਼ਕ ਨੇ ਉਨ੍ਹਾਂ ਨੂੰ ਫਿਲਮ ਆਫਰ ਕਰ ਦਿੱਤੀ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਫਿਲਮੀ ਸਫਰ ਸ਼ੁਰੂ ਹੋਇਆ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਨਜ਼ਰ ਆਈ ਅਤੇ ਪ੍ਰਸ਼ੰਸਕਾਂ ਵਲੋਂ ਉਸਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ।

Punjabi Bollywood Tadka
ਅਨੁਸ਼ਕਾ ਦੀ ਫਿਲਮ 'ਸਾਈਜ ਜੀਰੋ' ਉਨ੍ਹਾਂ ਦੀ ਯਾਦਗਾਰ ਫਿਲਮਾਂ 'ਚ ਇਕ ਮੰਨੀ ਜਾਂਦੀ ਹੈ। ਇਸ ਫਿਲਮ ਲਈ ਉਨ੍ਹਾਂ ਕਰੀਬ 20 ਕਿਲੋ ਭਾਰ ਵਧਾਇਆ। ਅਨੁਸ਼ਕਾ ਇੰਟੈਕਸ ਐਕਵਾ ਸਮਾਰਟਫੋਨ ਦੀ ਬਰਾਂਡ ਅੰਬੈਸਡਰ ਵੀ ਰਹਿ ਚੁੱਕੀ ਹੈ। 2010 'ਚ ਅਨੁਸ਼ਕਾ ਨੇ ਤਾਮਿਲ ਫਿਲਮ 'ਸਿੰਘਮ' 'ਚ ਕੰਮ ਕਰਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ, ਉੱਥੇ ਹੀ 2013 'ਚ ਆਈ 'ਸਿੰਘਮ 2' 'ਚ ਵੀ ਅਨੁਸ਼ਕਾ ਨੇ ਦਮਦਾਰ ਐਕਟਿੰਗ ਕੀਤੀ ਸੀ।

Punjabi Bollywood Tadka
2009 'ਚ ਅਨੁਸ਼ਕਾ 'ਬਿੱਲਾ' ਫਿਲਮ ਨਾਲ ਪਹਿਲੀ ਵਾਰ ਪ੍ਰਭਾਸ ਨਾਲ ਨਜ਼ਰ ਆਈ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਕਾਰ ਨਜਦੀਕੀਆਂ ਵੱਧ ਗਈਆਂ ਅਤੇ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗ ਪਈਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਮਨੋਰੰਜਨ ਜਗਤ ਦੇ ਸਮਾਰੋਹ 'ਚ ਆਉਂਦੇ ਜਾਂਦੇ ਦੇਖਿਆ ਜਾਣ ਲੱਗਾ।

Punjabi Bollywood Tadka
ਹਾਲਾਕਿ ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਇਸ ਤੋਂ ਬਾਅਦ ਦੋਵੇਂ 'ਬਾਹੂਬਲੀ' 'ਚ ਨਜ਼ਰ ਆਏ ਅਤੇ ਫਿਰ ਤੋਂ ਦੋਵੇਂ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਸੁਰਖੀਆਂ 'ਚ ਆ ਗਏ। ਇੱਥੇ ਤੱਕ ਕੀ ਦੋਵਾਂ ਦੇ ਵਿਆਹ ਦੀਆਂ ਖਬਰਾਂ ਵੀ ਕਈ ਮੀਡੀਆ 'ਚ ਆ ਚੁੱਕੀਆਂ ਹਨ ਪਰ ਹੁਣ ਤੱਕ ਪ੍ਰਭਾਸ ਅਤੇ ਅਨੁਸ਼ਕਾ ਵਲੋਂ ਆਪਣੇ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਹੋਇਆ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Anushka Shetty Birthday Yoga Trainer Prabhas Relationship Bollywood Actress