FacebookTwitterg+Mail

1 ਬੱਚੇ ਦੀ ਮਾਂ ਨੂੰ ਡੇਟ ਕਰ ਰਹੇ ਅਰਬਾਜ਼ ਖਾਨ, ਉਮਰ 'ਚ ਹੈ 10 ਸਾਲ ਛੋਟੀ (ਦੇਖੋ ਤਸਵੀਰਾਂ)

arbaaz khan
18 April, 2018 01:43:00 PM

ਮੁੰਬਈ (ਬਿਊਰੋ)— ਹਾਲ ਹੀ 'ਚ ਸਲਮਾਨ ਖਾਨ ਦੇ ਭਰਾ ਅਤੇ ਅਭਿਨੇਤਾ ਅਰਬਾਜ਼ ਖਾਨ ਦੀ ਗਰਲਫਰੈਂਡ ਯੈਲੋ ਮਿਹਰਾ ਦੀ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਬੋਲਡ ਤਸਵੀਰਾਂ ਯੈਲੋ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਯੈਲੋ ਅਕਸਰ ਅਰਬਾਜ਼ ਨਾਲ ਪਾਰਟੀਆਂ 'ਚ ਨਜ਼ਰ ਆਉਂਦੀ ਰਹਿੰਦੀ ਹੈ। ਯੈਲੋ ਬਤੌਰ ਪ੍ਰੋਫੈਸ਼ਨ ਇਕ ਮਾਡਲ ਅਤੇ ਸ਼ੈੱਫ ਹੈ। ਨਾਲ ਹੀ ਉਹ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਉਸਨੂੰ ਅਰਬਾਜ਼ ਨਾਲ ਗੋਆ 'ਚ ਦੇਖਿਆ ਗਿਆ ਸੀ।

Punjabi Bollywood Tadka
ਇਕ ਇੰਟਰਵਿਊ ਦੌਰਾਨ ਅਰਬਾਜ਼ ਨੇ ਕਿਹਾ ਸੀ ਕਿ ਉਹ ਇਨ੍ਹੀਂ ਦਿਨੀਂ ਕਿਸੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਉਹ ਕਿਸਨੂੰ ਡੇਟ ਕਰ ਰਹੇ ਹਨ। ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ। ਉੱਥੇ ਹੀ ਜਦੋਂ ਇੰਟਰਵਿਊ ਦੌਰਾਨ ਅਰਬਾਜ਼ ਕੋਲੋਂ ਯੈਲੋ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਉਸਦੀ ਚੰਗੀ ਦੋਸਤ ਹੈ।

Punjabi Bollywood Tadka
ਜੇਕਰ 40 ਸਾਲ ਦੀ ਯੈਲੋ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਤਲਾਕਸ਼ੁਦਾ ਹੈ। ਉਸਨੇ ਰੈਸਟੋਰੈਂਟ ਦੇ ਮਾਲਕ ਅਤੇ ਮਾਣਿਕ ਕਾਨਟ੍ਰੈਕਟਰ ਆਕਾਸ਼ ਮਿਸ਼ਰਾ ਨਾਲ ਵਿਆਹ ਕੀਤਾ ਸੀ, ਹਾਲਾਂਕਿ ਹੁਣ ਦੋਵੇਂ ਇਕ ਦੂਜੇ ਤੋਂ ਵੱਖ ਹੋ ਚੁੱਕੇ ਹਨ। ਯੈਲੋ ਦਾ ਇਕ ਬੇਟਾ ਕੇਲ ਹੈ ਜੋ ਉਸਦੇ ਨਾਲ ਘਰ 'ਚ ਰਹਿੰਦਾ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Yellow Mehra Arbaaz Khan Instagram Model Interior Designer Bollywood Actor

Edited By

Kapil Kumar

Kapil Kumar is News Editor at Jagbani.