FacebookTwitterg+Mail

ਅਰਬਾਜ਼-ਮਲਾਇਕਾ ਨੇ ਇਕੱਠਿਆਂ ਕੀਤੀ ਪਾਰਟੀ, ਬੁਆਏਫਰੈਂਡ ਨਾਲ ਸ਼ਾਮਲ ਹੋਈ ਕਰਿਸ਼ਮਾ ਕਪੂਰ (ਦੇਖੋ ਤਸਵੀਰਾਂ)

    1/14
09 March, 2017 10:15:29 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਤੇ ਅਰਬਾਜ਼ ਖਾਨ ਦੇ ਰਿਸ਼ਤਿਆਂ 'ਚ ਆਈ ਦੂਰੀ ਬਾਰੇ ਹਰ ਕੋਈ ਜਾਣਦਾ ਹੈ। ਗੱਲ ਇਥੋਂ ਤਕ ਪਹੁੰਚ ਗਈ ਸੀ ਕਿ ਦੋਵਾਂ ਨੇ ਅਦਾਲਤ 'ਚ ਤਲਾਕ ਦੀ ਅਰਜ਼ੀ ਵੀ ਦੇ ਦਿੱਤੀ ਸੀ। ਦੋਵੇਂ ਇਕ-ਦੂਜੇ ਤੋਂ ਤਲਾਕ ਲੈਣਾ ਚਾਹੁੰਦੇ ਹਨ ਪਰ ਹਾਲ ਦੇ ਦਿਨਾਂ 'ਚ ਰਿਸ਼ਤਿਆਂ 'ਚ ਖਟਾਸ ਦੇ ਬਾਵਜੂਦ ਵੀ ਦੋਵੇਂ ਕਲਾਕਾਰ ਕਈ ਵਾਰ ਇਕੱਠੇ ਮਿਲਦੇ-ਜੁਲਦੇ ਤੇ ਪਾਰਟੀ ਕਰਦੇ ਦੇਖੇ ਗਏ ਹਨ। ਕੱਲ ਸ਼ਾਮ ਇਕ ਦੋਸਤ ਦੇ ਘਰ ਪਾਰਟੀ 'ਚ ਇਹ ਦੋਵੇਂ ਸਿਤਾਰੇ ਇਕੱਠੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਅਰਪਿਤਾ ਖਾਨ ਤੇ ਅੰਮ੍ਰਿਤਾ ਅਰੋੜਾ ਮੌਜੂਦ ਸਨ।
ਪਾਰਟੀ 'ਚ ਕਰਿਸ਼ਮਾ ਕਪੂਰ ਨੂੰ ਵੀ ਦੇਖਿਆ ਗਿਆ। ਦੱਸਣਯੋਗ ਹੈ ਕਿ ਕਰਿਸ਼ਮਾ ਇਸ ਪਾਰਟੀ 'ਚ ਆਪਣੇ ਬੁਆਏਫਰੈਂਡ ਸੰਦੀਪ ਨਾਲ ਪਹੁੰਚੀ ਸੀ। ਇਸ ਪਾਰਟੀ 'ਚ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਵੀ ਨਜ਼ਰ ਆਈ।
ਖਾਸ ਗੱਲ ਇਹ ਹੈ ਕਿ ਅਰਪਿਤਾ ਨਾਲ ਉਨ੍ਹਾਂ ਦਾ ਬੇਟਾ ਆਹਿਲ ਵੀ ਸੀ। ਇਸ ਪਾਰਟੀ 'ਚ ਕਰਿਸ਼ਮਾ ਨਾਲ ਹਾਲ ਹੀ 'ਚ ਮਾਂ ਬਣੀ ਕਰੀਨਾ ਕਪੂਰ ਨੇ ਵੀ ਸ਼ਿਰਕਤ ਕੀਤੀ। ਅੱਗੇ ਕਲਿਕ ਕਰਕੇ ਦੇਖੋ ਪਾਰਟੀ ਦੀਆਂ ਕੁਝ ਤਸਵੀਰਾਂ।

Tags: Arbaaz Khan Malaika Arora Kareena Kapoor Karishma Kapoor Boyfriend ਮਲਾਇਕਾ ਅਰੋੜਾ ਅਰਬਾਜ਼ ਖਾਨ ਕਰੀਨਾ ਕਪੂਰ ਕਰਿਸ਼ਮਾ ਕਪੂਰ