FacebookTwitterg+Mail

ਆਖਿਰਕਾਰ ਸਲਮਾਨ-ਅਰਿਜੀਤ ਵਿਚਕਾਰ ਖਤਮ ਹੋਇਆ 'ਕੋਲਡਵਾਰ', ਖੁਦ ਕੀਤੀ ਪੁਸ਼ਟੀ

    1/3
20 August, 2016 01:47:33 PM

ਮੁੰਬਈ— ਲੰਬੇ ਸਮੇਂ ਤੋਂ ਸਲਮਾਨ ਖਾਨ ਅਤੇ ਅਰਿਜੀਤ ਸਿੰਘ ਵਿਚਕਾਰ ਚੱਲ ਰਿਹਾ ਕੋਲਡਵਾਰ ਖਤਮ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਅਰਿਜੀਤ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਕਬੀਰ ਖਾਨ ਦੀ ਫਿਲਮ 'ਟਿਊਬਲਾਈਟ' 'ਚ ਸਲਮਾਨ ਖਾਨ ਲਈ ਇਕ ਸੋਲੋ ਗੀਤ ਗਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ, ''ਮੈਂ ਪਹਿਲਾਂ ਵੀ ਅਜਿਹਾ ਕਦੀ ਨਹੀਂ ਕਿਹਾ ਸੀ ਕਿ ਮੈਂ ਸਲਮਾਨ ਨੂੰ ਕਦੀ ਆਵਾਜ਼ ਨਹੀਂ ਦੇਵਾਗਾਂ। ਮੈਂ ਇੰਨਾ ਵੀ ਘਮੰਡੀ ਨਹੀਂ ਹਾਂ ਅਤੇ ਨਾ ਹੀ ਮੈਂ ਅਜਿਹਾ ਬਿਆਨ ਦੇ ਸਕਦਾ ਹਾਂ। ਮੈਂ ਹਮੇਸ਼ਾ ਤੋਂ ਹੀ ਸਲਮਾਨ ਦਾ ਫੈਨ ਰਿਹਾ ਹਾਂ।
ਜ਼ਿਕਰਯੋਗ ਹੈ ਕਿ ਇਹ ਵਿਵਾਦ ਉਸ ਸਮੇਂ ਵੱਧਿਆ ਸੀ, ਜਦੋਂ ਅਰਿਜੀਤ ਨੇ ਇਕ ਐਵਾਰਡ ਸਮਾਗਮ ਦੌਰਾਨ ਸਲਮਾਨ ਨੂੰ ਕੀਤੇ ਮਖੌਲ ਕਾਰਨ ਸੋਸ਼ਲ ਮੀਡੀਆ 'ਤੇ ਪੋਸਟ ਰਾਹੀ ਉਨ੍ਹਾਂ ਤੋਂ ਮਾਫੀ ਮੰਗੀ ਸੀ।
ਅਜਿਹੀ ਵੀ ਖਬਰ ਆਈ ਸੀ ਕਿ ਅਰਿਜੀਤ ਅਜਿਹਾ ਇਸ ਲਈ ਕਰ ਰਹੇ ਹਨ ਕਿ ਸਲਮਾਨ ਉਨ੍ਹਾਂ ਦਾ ਗੀਤ 'ਸੁਲਤਾਨ' 'ਚੋਂ ਬਾਹਰ ਨਾ ਕੱਢਣ ਪਰ ਸਲਮਾਨ ਨੇ ਉਨ੍ਹਾਂ ਨੂੰ ਰੀਪਲੇਸ ਕਰ ਕੇ ਰਾਹਤ ਫਤੇਹ ਅਲੀ ਖਾਨ ਨੂੰ ਲੈ ਲਿਆ। ਹੁਣੇ ਜਿਹੇ ਅਰਿਜੀਤ ਨੇ ਕਿਹਾ, ''ਇਹ ਸਭ ਪੁਰਾਣੀਆਂ ਗੱਲਾਂ ਹਨ, ਤਾਜ਼ਾ ਖਬਰ ਇਹ ਹੈ ਕਿ ਮੈਂ ਇਕ ਵਾਰ ਫਿਰ ਤੋਂ ਸਲਮਾਨ ਲਈ ਗਾ ਰਿਹਾ ਹਾਂ।''


Tags: ਸਲਮਾਨਅਰਿਜੀਤਕੋਲਡਵਾਰarijitsalmancoldwar