FacebookTwitterg+Mail

ਅਰਜੁਨ-ਮਿਹਰ ਨੇ ਦਿੱਤਾ ਤਲਾਕ ਦੀਆਂ ਅਫਵਾਹਾਂ ਦਾ ਜਵਾਬ (ਦੇਖੋ ਤਸਵੀਰਾਂ)

    1/6
30 August, 2015 07:30:17 PM
ਮੁੰਬਈ- ਵੱਖ ਹੋਣ ਦੀਆਂ ਅਫਵਾਹਾਂ ਦੇ ਬਾਵਜੂਦ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਤੇ ਉਸ ਦੀ ਪਤਨੀ ਤੇ ਸਾਬਕਾ ਸੁਪਰਮਾਡਲ ਮਿਹਰ ਜੇਸੀਆ ਲੈਕਮੇ ਫੈਸ਼ਨ ਵੀਕ 'ਚ ਮੋਨੀਸ਼ਾ ਜਯ ਸਿੰਘ ਦਾ ਸ਼ੋਅ ਦੇਖਣ ਇਕੱਠੇ ਪੁੱਜੇ। ਅਜਿਹੀਆਂ ਖਬਰਾਂ ਸਨ ਕਿ ਅਰਜੁਨ ਤੇ ਮਿਹਰ ਵੱਖ ਹੋ ਰਹੇ ਹਨ ਤੇ ਤਲਾਕ ਲੈਣ ਵਾਲੇ ਹਨ। ਇਸ ਮੌਕੇ ਦੋਵਾਂ ਨੇ ਆਪਣੀਆਂ ਸੀਟਾਂ 'ਤੇ ਬੈਠਣ ਤੋਂ ਪਹਿਲਾਂ ਤਸਵੀਰਾਂ ਖਿੱਚਵਾਈਆਂ।
ਮੋਨੀਸ਼ਾ ਦੀ ਕੁਲੈਕਸ਼ਨ 'ਰਿਵੇਰਾ' ਦੇ ਲਾਂਚ ਮੌਕੇ ਦੋਵੇਂ ਇਕੱਠੇ ਸਭ ਤੋਂ ਅੱਗੇ ਵਾਲੀ ਲਾਈਨ ਵਿਚ ਬੈਠੇ। ਇਸ ਜਨਤਕ ਸਮਾਰੋਹ 'ਚ ਦੋਵਾਂ ਨੂੰ ਹੱਸਦੇ ਤੇ ਸ਼ੋਅ ਦਾ ਆਨੰਦ ਮਾਣਦੇ ਦੇਖਿਆ ਗਿਆ। ਮੋਨੀਸ਼ਾ ਦਾ ਸ਼ੋਅ ਦੇਖਣ ਲਈ ਮਨੀਸ਼ ਮਲਹੋਤਰਾ, ਅੰਮ੍ਰਿਤਾ ਅਰੋੜਾ, ਮਧੂ, ਸੋਫੀ ਚੌਧਰੀ ਤੇ ਨੀਤਾ ਅੰਬਾਨੀ ਵੀ ਪੁੱਜੇ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਅਰਜੁਨ ਰਾਮਪਾਲ Mehr Jesia Arjun Rampal ਮਿਹਰ ਜੇਸੀਆ