FacebookTwitterg+Mail

ਕਪਿਲ ਨੇ 'ਮੁਬਾਕਰਾਂ' ਦੀ ਟੀਮ ਨੂੰ ਸ਼ੋਅ ਦੇ ਸੈੱਟ 'ਤੇ ਇੰਤਜ਼ਾਰ ਨਹੀਂ ਕਰਵਾਇਆ : ਅਰਜੁਨ ਕਪੂਰ

arjun kapoor
22 July, 2017 03:09:33 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਉਨ੍ਹਾਂ ਸਭ ਖਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਅਰਜੁਨ ਕਪੂਰ ਅਤੇ 'ਮੂਬਾਰਕਾਂ' ਦੀ ਬਾਕੀ ਸਟਾਰ ਕਾਸਟ ਨੂੰ ਕਪਿਲ ਦੇ ਸੈੱਟ 'ਤੇ ਕਈ ਘੰਟੇ ਇੰਤਜ਼ਾਰ ਕਰਨਾ ਪਿਆ ਸੀ। ਤੁਹਾਨੂੰ ਇਹ ਦੱਸ ਦੇਈਏ ਕਿ ਆਉਣ ਵਾਲੀ ਫਿਲਮ 'ਮੁਬਾਰਕਾਂ' ਦੀ ਸਟਾਰ ਕਾਸਟ ਪ੍ਰਮੋਸ਼ਨ ਲਈ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੀ ਸੀ ਪਰ ਕਪਿਲ ਸ਼ਰਮਾ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਵਜ੍ਹਾ ਕਰਕੇ ਸ਼ੂਟਿੰਗ ਨਹੀਂ ਹੋ ਸਕੀ। ਜਿਸ ਤੋਂ ਬਾਅਦ ਮੀਡੀਆ ਰਿਪੋਟਰਸ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਪਿਲ ਸ਼ਰਮਾ ਨੇ ਮੁਬਾਰਕਾਂ ਦੀ ਸਟਾਰ ਕਾਸਟ ਨੂੰ ਕਈ ਘੰਟੇ ਇੰਤਜ਼ਾਰ ਕਰਵਾਇਆ ਸੀ। 


ਅਰਜੁਨ ਕਪੂਰ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਨੂੰ ਰਟਵੀਟ ਕਰਦੇ ਹੋਏ ਲਿਖਿਆ, ''ਕਪਿਲ ਸ਼ਰਮਾ ਨੇ ਸਾਨੂੰ ਸ਼ੂਟਿੰਗ ਲਈ ਇੰਤਜ਼ਾਰ ਨਹੀਂ ਕਰਵਾਇਆ, ਅਚਾਨਕ ਉਹ ਬੀਮਾਰ ਹੋ ਗਏ...ਮੁਬਾਰਕਾਂ ਦੀ ਸਟਾਰ ਕਾਸਟ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਥਨਾ ਕਰਦੀ ਹੈ, ਤਾਂ ਜੋ ਉਹ ਸਭ ਨੂੰ ਹਸਾਉਂਦੇ ਰਹਿਣ''। ਤੁਹਾਨੂੰ ਇਹ ਦੱਸ ਦੇਈਏ ਕਿ ਹਾਲ ਹੀ 'ਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਨੂੰ ਵੀ ਕਪਿਲ ਸ਼ਰਮਾ ਦੀ ਸਿਹਤ ਖਰਾਰ ਹੋਣ ਕਰਕੇ ਬਿਨ੍ਹਾ ਸ਼ੂਟ ਕੀਤੇ ਵਾਪਸ ਜਾਣਾ ਪਿਆ ਸੀ। ਕਪਿਲ ਸ਼ਰਮਾ ਦੀ ਸਿਹਤ ਕਾਫੀ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਪਿਲ ਨੇ ਫੇਸਬੁੱਕ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਕਿ ਮੈਂ ਫਿਲਮ ਅਤੇ ਸ਼ੋਅ ਦੀ ਵਜ੍ਹਾ ਕਰਕੇ ਪਰੇਸ਼ਾਨੀ 'ਚ ਹਨ ਅਤੇ ਇਸਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ 'ਤੇ ਪੈ ਰਿਹਾ ਹੈ।


Tags: Arjun Kapoor The Kapil Sharma Show Kapil Sharma Mubarakan Mubarakan Starcast ਅਰਜੁਨ ਕਪੂਰ ਮੂਬਾਰਕਾਂ