FacebookTwitterg+Mail

ਬਚਪਨ 'ਚ ਮੋਟਾਪੇ ਤੋਂ ਪ੍ਰੇਸ਼ਾਨ ਸੀ ਅਰਜੁਨ ਕਪੂਰ

arjun kapoor
29 October, 2017 11:13:25 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ 'ਚ ਮੋਟਾਪੇ ਕਾਰਨ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸਦਾ ਅੱਜ ਵੀ ਉਸ ਨੂੰ ਦੁੱਖ ਹੈ। ਅਰਜੁਨ ਕਪੂਰ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਬਚਪਨ 'ਚ ਅਰਜੁਨ ਕਪੂਰ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਉਸ ਨੇ ਕਿਹਾ ਕਿ ਮੈਂ ਇੰਨਾ ਮੋਟਾ ਸੀ ਕਿ ਕੋਈ ਗੇਮ ਨਹੀਂ ਖੇਡ ਸਕਦਾ ਸੀ, ਬਸ ਦੂਜਿਆਂ ਨੂੰ ਖੇਡਦੇ ਹੋਏ ਦੇਖ ਸਕਦਾ ਸੀ ਪਰ ਹੁਣ ਮੈਂ ਆਪਣੇ ਬੱਚਿਆਂ ਨੂੰ ਖੇਡਣ ਲਈ ਸਦਾ ਉਤਸ਼ਾਹਿਤ ਕਰਾਂਗਾ। ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਖੇਡਣ ਲਈ ਬਾਹਰ ਭੇਜੋ।ਇਸ ਤੋਂ ਇਲਾਵਾ ਅਰਜੁਨ ਇਕ ਵਾਰ ਫਿਰ 'ਇਸ਼ਕਜਾਦੇ' ਦੀ ਸਹਿ-ਅਭਿਨੇਤਰੀ ਪਰਿਣੀਤੀ ਚੋਪੜਾ ਨਾਲ ਦਿਵਾਕਰ ਬੈਨਰਜੀ ਦੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਲਈ ਤਿਆਰ ਹਨ।


Tags: Arjun Kapoor Fat Parineeti Chopra Bollywood actor Sandeep Aur Pinky Faraar