FacebookTwitterg+Mail

ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਕਿਉਂ 18-18 ਘੰਟੇ ਕੰਮ ਕਰ ਰਹੇ ਹਨ ਅਰਜੁਨ ਕਪੂਰ?

arjun kapoor
17 March, 2018 04:46:03 PM

ਮੁੰਬਈ (ਬਿਊਰੋ)— ਅਰਜੁਨ ਕਪੂਰ ਉਨ੍ਹਾਂ ਨੌਜਵਾਨ ਪੀੜ੍ਹੀ 'ਚੋਂ ਹਨ ਜਿਨ੍ਹਾਂ ਨੇ ਘੱਟ ਸਮੇਂ ਵਿਚ ਇੰਡਸਟਰੀ ਵਿਚ ਆਪਣੀ ਇਕ ਪਹਿਚਾਣ ਬਣਾਈ ਹੈ। ਅਰਜੁਨ ਕਪੂਰ ਛੇਤੀ ਹੀ ਆਪਣੀ ਅਗਲੀ ਫਿਲਮ 'ਨਮਸਤੇ ਇੰਗਲੈਂਡ' ਵਿਚ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਖਬਰ ਇਹ ਹੈ ਕਿ ਇਸ ਫਿਲਮ ਲਈ ਅਰਜੁਨ 18-18 ਘੰਟੇ ਲਗਾਤਾਰ ਸ਼ੂਟ ਕਰ ਰਹੇ ਹਨ।
Punjabi Bollywood Tadka
ਦੱਸ ਦਈਏ ਕਿ ਪਿੱਛਲੇ ਦਿਨੀਂ ਸ਼੍ਰੀਦੇਵੀ ਦੇ ਦਿਹਾਂਤ ਦੇ ਚਲਦੇ ਅਰਜੁਨ ਕਪੂਰ ਨੇ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਸੀ। ਉਨ੍ਹਾਂ ਨੇ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਵਾਲਿਆਂ ਨਾਲ ਸਮਾਂ ਬੀਤਾਉਣ ਲਈ ਸ਼ੂਟਿੰਗ ਤੋਂ 7 ਦਿਨ ਦੀ ਛੁੱਟੀ ਲਈ ਸੀ।
Punjabi Bollywood Tadka
ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਬੋਨੀ ਕਪੂਰ ਨਾਲ ਸਮਾਂ ਬਿਤਾਉਣ ਲਈ ਫਿਲਮ ਦੇ ਨਿਰਮਾਤਾ ਵਿਪੁਲ ਸ਼ਾਹ ਕੋਲੋਂ ਇਕ ਹਫਤੇ ਦੀ ਛੁੱਟੀ ਮੰਗੀ ਸੀ, ਜੋ ਉਨ੍ਹਾਂ ਨੂੰ ਦੇ ਦਿੱਤੀ ਗਈ ਸੀ।
Punjabi Bollywood Tadka
ਹੁਣ ਅਰਜੁਨ 'ਨਮਸਤੇ ਇੰਗਲੈਂਡ' ਦੇ ਸ਼ੂਟਿੰਗ ਸੈੱਟ 'ਤੇ ਵਾਪਿਸ ਆ ਚੁੱਕੇ ਹਨ  ਅਤੇ‍ ਹੁਣ ਆਪਣਾ ਪੂਰਾ ਧਿਆਨ ਸ਼ੂਟਿੰਗ 'ਤੇ ਲਗਾ ਰਹੇ ਹਨ। ਰਿਪੋਰਟਸ ਦੀ ਮੰਨੀਏ ਤਾਂ ਅਰਜੁਨ ਇਸ ਫਿਲਮ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਹ ਪਿੱਛਲੇ ਕੁਝ ਦਿਨਾਂ ਤੋਂ ਲਗਾਤਾਰ 18-18 ਘੰਟੇ ਸ਼ੂਟਿੰਗ ਕਰ ਰਹੇ ਹਨ।
Punjabi Bollywood Tadka
ਸੂਤਰਾਂ ਮੁਤਾਬਕ, ਅਰਜੁਨ ਨੇ 'ਨਮਸਤੇ ਇੰਗਲੈਂਡ' ਦੇ ਪ੍ਰੋਡਿਊਸਰ ਵਿਪੁਲ ਨਾਲ ਫਿਲਮ ਦੀ ਸ਼ੂਟਿੰਗ ਸਮੇਂ 'ਤੇ ਪੂਰੀ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹੈ ਕਿ ਫਿਲਮ ਦੀ ਸ਼ੂਟਿੰਗ ਸਮੇਂ 'ਤੇ ਪੂਰੀ ਹੋ ਜਾਵੇ ਤਾਂਕਿ ਕਿਸੇ ਨੂੰ ਹੋਰ ਦਿਨ ਕੰਮ ਨਾ ਕਰਨਾ ਪਵੇ।
Punjabi Bollywood Tadka
ਦਰਅਸਲ ਅਰਜੁਨ ਨਹੀਂ ਚਾਹੁੰਦੇ ਦੀ ਉਨ੍ਹਾਂ ਦੀ ਦੇਰੀ ਜਾਂ ਅਤੇ ਕਿਸੇ ਵੀ ਵਜ੍ਹਾ ਨਾਲ ਪ੍ਰੋਡਿਊਸਰਸ ਦਾ ਵਾਧੂ ਖਰਚਾ ਹੋਵੇ।
Punjabi Bollywood Tadka
ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਵੀ ਅਰਜੁਨ ਦੇ ਕਰਿਅਰ ਦਾ ਖਿਆਲ ਰੱਖਦੇ ਹਨ। ਉਹ ਵੀ ਚਾਹੁੰਦੇ ਹਨ ਕਿ ਹੁਣ ਅਰਜੁਨ ਦਾ ਪਰਿਵਾਰ ਵਿਚ ਹੋਏ ਇਸ ਵੱਡੇ ਹਾਦਸੇ ਦਾ ਉਨ੍ਹਾਂ ਦੇ ਕੰਮ 'ਤੇ ਜ਼ਿਆਦਾ ਅਸਰ ਨਾ ਪਏ ਅਤੇ ਉਹ ਫਿਲਮ ਵਿਚ ਆਪਣਾ ਸੌ ਪ੍ਰਤੀਸ਼ਤ ਦੇ ਸਕੇ। ਦੱਸ ਦਈਏ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਕਪੂਰ ਫਿਲਮ ਦੀ ਸ਼ੂਟਿੰਗ ਛੱਡ ਕੇ ਪਿਤਾ ਦੇ ਸਪੋਰਟ ਲਈ ਦੁਬਈ ਰਵਾਨਾ ਹੋਏ ਸਨ। ਇਹੀ ਨਹੀਂ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿਚ ਆਪਣੇ ਪਿਤਾ ਅਤੇ ਪਰਿਵਾਰ ਨਾਲ ਖੜ੍ਹੇ ਨਜ਼ਰ ਆਏ ਸਨ।
Punjabi Bollywood Tadka


Tags: Arjun KapoorNamastey EnglandBoney KapoorSrideviPanipat

Edited By

Manju

Manju is News Editor at Jagbani.