FacebookTwitterg+Mail

ਮਾਂ ਦੀ ਬਰਸੀ 'ਤੇ ਭਾਵੁਕ ਹੋਏ ਅਰਜੁਨ ਕਪੂਰ, ਚਿੱਠੀ 'ਚ ਬਿਆਨ ਕੀਤਾ ਦਿਲ ਦਾ ਦਰਦ

arjun kapoor
26 March, 2018 01:14:44 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਕਪੂਰ ਆਪਣੀ ਮਤਰੇਈਆਂ ਭੈਣਾਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦਾ ਧਿਆਨ ਰੱਖ ਰਹੇ ਹਨ। ਅਰਜੁਨ ਦੀ ਭੈਣ ਅੰਸ਼ੁਲਾ ਕਪੂਰ ਵੀ ਆਪਣੀਆਂ ਭੈਣਾਂ ਦੇ ਨਾਲ ਖੜੀ ਨਜ਼ਰ ਆਈ। ਅਰਜੁਨ ਕਪੂਰ ਨੇ ਇਸ ਵਿਚਕਾਰ ਆਪਣੀ ਮਾਂ ਮੋਨਾ ਕਪੂਰ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨਾਲ ਹੀ ਅਰਜੁਨ ਨੇ ਇਕ ਭਾਵੁਕ ਕਰ ਦੇਣ ਵਾਲੀ ਚਿੱਠੀ ਵੀ ਲਿਖੀ ਹੈ। ਦਰਅਸਲ ਬੋਨੀ ਕਪੂਰ ਦੀ ਪਹਿਲੀ ਪਤਨੀ ਅਤੇ ਅਰਜੁਨ ਕਪੂਰ ਦੀ ਮਾਂ ਮੋਨਾ ਕਪੂਰ 25 ਮਾਰਚ 2012 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਰਜੁਨ ਨੇ ਇਹ ਤਸਵੀਰ ਮਾਂ ਦੀ ਬਰਸੀ 'ਤੇ 25 ਮਾਰਚ ਐਤਵਾਰ ਨੂੰ ਸ਼ੇਅਰ ਕੀਤੀ ਹੈ।

Punjabi Bollywood Tadka
ਅਰਜੁਨ ਨੇ ਮਾਂ ਦੀ ਬਰਸੀ ਵਿਚ ਭਾਵੁਕ ਮੈਸੇਜ ਲਿਖਿਆ,''ਮੈਂ ਅੱਜ ਪਟਿਆਲਾ ਵਿਚ ਸ਼ੂਟਿੰਗ ਕਰ ਰਿਹਾ ਹਾਂ, ਕਾਸ਼ ਮੈਂ ਤੁਹਾਨੂੰ ਤਸਵੀਰ ਭੇਜ ਪਾਉਂਦਾ ਇਹ ਦਿਖਾਉਣ ਲਈ ਕਿ ਇਹ ਲੋਕੇਸ਼ਨ ਕਿੰਨੀ ਖੂਬਸੂਰਤ ਹੈ। ਮਾਂ ਤੁਸੀਂ ਮੇਰੀਆਂ ਫਿਲਮਾਂ ਨੂੰ ਦੇਖਣ ਲਈ ਮੇਰੇ ਨਾਲ ਰੈੱਡ ਕਾਰਪੇਟ 'ਤੇ ਨਾ ਚੱਲ ਸਕੇ। ਭਰੋਸਾ ਨਹੀਂ ਹੁੰਦਾ ਕਿ 6 ਸਾਲ ਹੋ ਗਏ। ਪਿਛਲੇ ਛੇ ਸਾਲਾਂ ਵਿਚ ਤੁਸੀਂ ਹਮੇਸ਼ਾ ਮੇਰੇ ਨਾਲ ਰਹੇ ਅਤੇ ਮੇਰੀਆਂ 9 ਫਿਲਮਾਂ ਦੀ ਸਾਥੀ ਹੋ। ਅਰਜੁਨ ਨੇ ਆਪਣੀ ਭੈਣ ਦਾ ਜ਼ਿਕਰ ਕਰਦੇ ਹੋਏ ਕਿਹਾ ਸਾਨੂੰ ਨਹੀਂ ਪਤਾ ਅਸੀਂ ਜ਼ਿੰਦਗੀ ਵਿਚ ਕਿੰਨਾ ਚੰਗਾ ਕੰਮ ਕਰ ਰਹੇ ਹਾਂ ਪਰ ਤੁਸੀਂ ਸਾਨੂੰ ਜੋ ਸਿਖਾਇਆ ਹੈ ਅਸੀਂ ਉਸੇ ਰਸਤੇ 'ਤੇ ਚੱਲ ਰਹੇ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।''
Punjabi Bollywood Tadka
ਮੋਨਾ ਸ਼ੌਰੀ ਕਪੂਰ ਉਸ ਸਮੇਂ ਅਰਜੁਨ ਨੂੰ ਹਮੇਸ਼ਾ ਲਈ ਇਕੱਲਾ ਛੱਡ ਗਈ ਸੀ ਜਦੋਂ ਉਨ੍ਹਾਂ ਦੀ ਡੈਬਿਊ ਫਿਲਮ 'ਇਸ਼ਕਜਾਦੇ' ਰਿਲੀਜ਼ ਹੋਣ ਵਾਲੀ ਸੀ। ਮੋਨਾ ਸ਼ੌਰੀ ਕਪੂਰ ਇਕ ਪੰਜਾਬੀ ਪਰਿਵਾਰ ਤੋਂ ਸੀ। ਸਾਲ 1983 ਵਿਚ ਮੋਨਾ ਅਤੇ ਬੋਨੀ ਦਾ ਵਿਆਹ ਹੋਇਆ ਸੀ। ਵਿਆਹ ਸਮੇਂ ਮੋਨਾ ਦੀ ਉਮਰ 19 ਸਾਲ ਸੀ ਜਦੋਂ ਕਿ ਬੋਨੀ ਕਪੂਰ ਉਨ੍ਹਾਂ ਤੋਂ 10 ਸਾਲ ਵੱਡੇ ਸਨ। ਬੋਨੀ ਅਤੇ ਮੋਨਾ ਦਾ ਵਿਆਹ 13 ਸਾਲ ਤੱਕ ਹੀ ਚੱਲਿਆ, ਇਸ ਤੋਂ ਬਾਅਦ ਬੋਨੀ ਦੀ ਸ਼੍ਰੀਦੇਵੀ ਨਾਲ ਨਜ਼ਦੀਕੀਆਂ ਵਧਣ ਲੱਗੀਆਂ ਜਿਸ ਦੇ ਕਾਰਨ ਮੋਨਾ ਨੇ ਬੋਨੀ ਕਪੂਰ ਕੋਲੋਂ ਤਲਾਕ ਲੈ ਲਿਆ ਸੀ।


Tags: Arjun KapoorIshaqzaadeMona Shourie KapoorJhanvi KapoorSrideviInstagram

Edited By

Manju

Manju is News Editor at Jagbani.