FacebookTwitterg+Mail

'ਇੰਡੀਆਜ਼ ਮੋਸਟ ਵਾਂਟਿਡ' ਦਾ ਐਲਾਨ, ਅਹਿਮ ਭੂਮਿਕਾ 'ਚ ਨਜ਼ਰ ਆਵੇਗਾ ਅਰਜੁਨ

arjun kapoor
11 May, 2018 07:18:26 PM

ਮੁੰਬਈ (ਬਿਊਰੋ)— ਨਿਰਦੇਸ਼ਕ ਰਾਜਕੁਮਾਰ ਗੁਪਤਾ ਨੇ ਆਪਣੇ ਮਹੱਤਵਪੂਰਨ ਪ੍ਰੋਜੈਕਟ 'ਇੰਡਿਆਜ਼ ਮੋਸਟ ਵਾਂਟਿਡ' ਲਈ ਫਾਕਸ ਸਟਾਰ ਸਟੂਡਿਊ ਨਾਲ ਹੱਥ ਮਿਲਾ ਲਿਆ ਹੈ। ਇਹ ਫਿਲਮ 'ਚ ਅਰਜੁਨ ਕਪੂਰ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ 'ਚ ਸ਼ੁਰੂ ਹੋਵੇਗੀ ਅਤੇ ਇਸਨੂੰ ਅਗਲੇ ਸਾਲ 24 ਮਈ ਨੂੰ ਰਿਲੀਜ਼ ਕਰਨ ਦੀ ਤਿਆਰੀ 'ਚ ਹਨ। ਅਰਜੁਨ ਕਪੂਰ ਨੇ ਟਵੀਟ ਕਰਕੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ।

ਅਰਜੁਨ ਨੇ ਲਿਖਿਆ- ਉਨ੍ਹਾਂ ਨੂੰ ਅਜਿਹੀ ਕਹਾਣੀ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ ਜੋ ਭਾਰਤ ਦੇ ਲੋਕਾਂ ਨੂੰ ਪ੍ਰੇਰਿਤ ਕਰੇਗੀ। 'ਇੰਡੀਆਜ਼ ਮੋਸਟ ਵਾਂਟਿਡ' ਅਜਿਹੇ ਹੀਰੋਜ਼ ਨੂੰ ਸਲਾਮ ਹੈ ਜਿਨ੍ਹਾਂ ਸਾਡੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਸੀ। ਪੋਸਟਰ 'ਚ ਦੱਸਿਆ ਗਿਆ ਹੈ ਕਿ ਫਿਲਮ ਦੀ ਕਹਾਣੀ ਭਾਰਤ ਦੇ ਮੋਸਟ ਵਾਂਟਿਡ ਦੀ ਕਹਾਣੀ ਤੋਂ ਪ੍ਰੇਰਿਤ ਹੈ, ਜਿਸਨੇ ਇਕ ਗੋਲੀ ਤੱਕ ਨਹੀਂ ਚਲਾਈ ਸੀ। ਇਸ ਤੋਂ ਇਲਾਵਾ ਅਰਜੁਨ ਜਲਦ ਹੀ 'ਸੰਦੀਪ ਔਰ ਪਿੰਕੀ ਫਰਾਰ' ਅਤੇ 'ਨਮਸਤੇ ਲੰਡਨ' 'ਚ ਨਜ਼ਰ ਆਉਣ ਵਾਲੇ ਹਨ।


Tags: Arjun Kapoor Raj Kumar Gupta Indias Most Wanted Twitter Sandeep Aur Pinky Faraar Bollywood Actor

Edited By

Kapil Kumar

Kapil Kumar is News Editor at Jagbani.