FacebookTwitterg+Mail

'ਕੀ ਐਂਡ ਕਾ' ਲਈ ਅਰਜੁਨ ਨੇ 20 ਘੰਟਿਆਂ 'ਚ ਬਦਲੇ 23 ਕਾਸਟੀਊਮ

arjun kapoor changed 23 dresses in 20 hours
30 August, 2015 10:08:03 PM
ਨਵੀਂ ਦਿੱਲੀ- ਡਾਇਰੈਕਟਰ ਆਰ. ਬਾਲਕੀ ਦੀ ਅਗਲੀ ਫਿਲਮ 'ਕੀ ਐਂਡ ਕਾ' 'ਚ ਅਭਿਨੇਤਾ ਅਰਜੁਨ ਕਪੂਰ 'ਚ ਇਕ ਪਤੀ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਦੱਸਣਯੋਗ ਹੈ ਕਿ ਇਸ ਫਿਲਮ ਲਈ ਅਰਜੁਨ ਬਹੁਤ ਮਿਹਨਤ ਕਰ ਰਹੇ ਹਨ। ਖਬਰਾਂ ਮੁਤਾਬਕ ਅਰਜੁਨ ਨੇ 20 ਘੰਟਿਆਂ ਤਕ ਲਗਾਤਾਰ ਕੰਮ ਕੀਤਾ ਤੇ ਸ਼ੂਟਿੰਗ ਦੌਰਾਨ ਉਸ ਨੇ ਲਗਭਗ 23 ਕਾਸਟੀਊਮ ਬਦਲੇ। ਸੀਨ ਰਸੋਈ 'ਚ ਫਿਲਮਾਇਆ ਜਾਣਾ ਸੀ। ਅਰਜੁਨ ਨੇ ਸਵੇਰੇ 9 ਵਜੇ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਤੇ ਦੂਜੇ ਦਿਨ ਸਵੇਰ ਦੇ 5 ਵਜੇ ਸ਼ੂਟਿੰਗ ਪੂਰੀ ਕੀਤੀ। ਡਾਇਰੈਕਟਰ ਆਰ. ਬਾਲਕੀ ਅਰਜੁਨ ਦੀ ਮਿਹਨਤ ਤੋਂ ਕਾਫੀ ਪ੍ਰਭਾਵਿਤ ਹੋਏ ਹਨ।
ਖਬਰਾਂ ਦੀ ਮੰਨੀਏ ਤਾਂ ਸੈੱਟ ਦਾ ਆਖਰੀ ਦਿਨ ਸੀ ਤੇ ਪ੍ਰੋਡਿਊਸਰ ਚਾਹੁੰਦੇ ਸਨ ਕਿ ਰਸੋਈ ਕਿਸੇ ਹੱਦ ਤਕ ਬਿਲਕੁਲ ਅਸਲੀ ਲੱਗੇ, ਇਸੇ ਲਈ ਉਨ੍ਹਾਂ ਨੇ ਪੂਰੀ ਫਰਿੱਜ ਸਾਮਾਨ ਨਾਲ ਭਰ ਦਿੱਤੀ, ਉਸ 'ਤੇ ਚਰੀਟਾਂ ਮਾਰੀਆਂ ਤੇ ਨਾਲ ਹੀ ਘਰ ਦੇ ਲੋੜੀਂਦੇ ਸਾਮਾਨ ਨਾਲ ਰਸੋਈ ਨੂੰ ਭਰ ਦਿੱਤਾ ਗਿਆ। ਫਿਲਮ 'ਕੀ ਐਂਡ ਕਾ' ਵਿਚ ਅਰਜੁਨ ਕਪੂਰ ਨਾਲ ਅਭਿਨੇਤਰੀ ਕਰੀਨਾ ਕਪੂਰ ਖਾਨ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਮ 'ਚ ਮਹਾਨਾਇਕ ਅਮਿਤਾਭ ਬੱਚਨ ਤੇ ਜਯਾ ਬੱਚਨ ਵੀ ਕੈਮਿਓ ਰੋਲ ਵਿਚ ਨਜ਼ਰ ਆਉਣਗੇ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਅਰਜੁਨ ਕਪੂਰ ਕੀ ਐਂਡ ਕਾ Arjun Kapoor Ki And Ka