FacebookTwitterg+Mail

ਪਾਰਟੀ 'ਚ ਕਪੂਰ ਖਾਨਦਾਨ ਦੇ ਇਸ ਚਿਰਾਗ ਨੂੰ ਆਖਿਰ ਕਿਉਂ ਲੁਕਾਉਣਾ ਪਿਆ ਮੂੰਹ !

arjun kapoor covered his own face
30 December, 2017 05:26:16 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਉਤਰਾਖੰਡ ਦੇ ਪਿਥੌਰਾਗੜ 'ਚ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਲੀਡ ਕਿਰਦਾਰ 'ਚ ਹਨ। ਬੋਨੀ ਕਪੂਰ ਦੇ ਬੇਟੇ ਅਰਜੁਨ ਕਪੂਰ ਹੁਣ ਫਿਲਮਾਂ ਲਈ ਚੂਜ਼ੀ ਹੋ ਗਏ ਹਨ। ਸਾਲ 2012 ਵਿੱਚ ਰਿਲੀਜ਼ ਹੋਈ ਫਿਲਮ 'ਇਸ਼ਕਜ਼ਾਦੇ' ਨਾਲ ਆਪਣੇ ਕਰੀਅਰ ਸ਼ੁਰੂ ਕਰਨ ਵਾਲੇ ਅਰਜੁਨ ਦੀ ਫਿਲਮ 'ਤੇਵਰ' 9 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka

ਉਹ ਇਨ੍ਹੀਂ ਦਿਨੀਂ ਫਿਲਮ ਦੀ ਪ੍ਰੋਮੋਸ਼ਨ ਦੀ ਪ੍ਰੋਮੋਸ਼ਨ ਵਿਚ ਲੱਗੇ ਹੋਏ ਹਨ ਪਰ ਉਨ੍ਹਾਂ ਦਾ ਪਿਛਲਾ ਸਾਲ ਵੀ ਕਾਫੀ ਵਧੀਆ ਰਿਹਾ। ਉਨਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ, ਜਿਹੜੀਆਂ ਵੱਖ-ਵੱਖ ਟੇਸਟ ਦੀਆਂ ਸਨ। ਅਰਜੁਨ ਕਪੂਰ ਆਪਣੀ ਭੈਣ ਅੰਸ਼ੁਲਾ ਕਪੂਰ ਦੀ ਬਰਥਡੇ ਪਾਰਟੀ ਦੌਰਾਨ ਵੱਖਰੇ ਹੀ ਅੰਦਾਜ਼ 'ਚ ਦਿਖਾਈ ਦਿੱਤੇ।

Punjabi Bollywood Tadka

ਇਸ ਮੌਕੇ ਪਾਰਟੀ 'ਚੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ। ਅਰਜੁਨ ਇਨ੍ਹੀਂ ਦਿਨੀਂ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਚਿਹਰਾ ਲੁਕਾਉਣ ਦੀ ਵਜ੍ਹਾ ਫਿਲਮ 'ਚ ਉਨ੍ਹਾਂ ਦੇ ਲੁੱਕ ਨਾਲ ਜੁੜੀ ਵੀ ਹੋ ਸਕਦਾ ਹੈ।

Punjabi Bollywood Tadka

ਦੱਸਣਯੋਗ ਹੈ ਕਿ ਇਸ ਫਿਲਮ 'ਚ ਅਰਜੁਨ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਪਰਿਣੀਤੀ ਚੋਪੜਾ ਨਜ਼ਰ ਆਵੇਗੀ। ਖੈਰ ਹੁਣ ਇਹ ਦੇਖਣਾ ਬੇਹੱਦ ਦਿਲਚਪਸ ਹੋਵੇਗਾ ਕਿ ਬਲੈਕ ਮਾਸਕ ਦੇ ਪਿੱਛੇ ਉਹ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Sandeep Aur Pinky FaraarArjun KapoorParineeti ChopraPartyਅਰਜੁਨ ਕਪੂਰਪਰਿਣੀਤੀ ਚੋਪੜਾ