FacebookTwitterg+Mail

ਵੀਡੀਓ : ਦਿੱਲੀ 'ਚ ਧੁੰਦ ਕਹਿਰ, ਅਰਜੁਨ ਕਪੂਰ ਨੇ ਵੀਡੀਓ ਸ਼ੇਅਰ ਕਰਕੇ ਦਿਖਾਇਆ ਭਿਆਨਕ ਸੜਕ ਹਾਦਸੇ ਦਾ ਨਜਾਰਾ

arjun kapoor shares viral video of yamuna expressway
08 November, 2017 03:21:58 PM

ਨਵੀਂ ਦਿੱਲੀ(ਬਿਊਰੋ)— ਅੱਜ ਬੁੱਧਵਾਰ ਨੂੰ ਦਿੱਲੀ 'ਚ ਛਾਏ ਜ਼ਹਰੀਲੇ ਪ੍ਰਦੂਸ਼ਣ ਤੇ ਧੁੰਦ ਕਾਰਨ ਦਿੱਲੀ ਗੈਸ ਚੈਂਬਰ 'ਚ ਤਬਦੀਲ ਹੋ ਗਿਆ ਹੈ। ਦਿੱਲੀ ਐੱਨ. ਸੀ. ਆਰ. 'ਚ ਹੈਲਥ ਐਮਰਜੈਂਸੀ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਅਜਿਹੇ 'ਚ ਲੋਕਾਂ ਦਾ ਘਰ ਤੋਂ ਨਿਕਲਣਾ ਤਾਂ ਬੇਹੱਦ ਔਖਾ ਹੋਇਆ ਹੀ ਹੈ ਪਰ ਜੋ ਬਾਹਰ ਨਿਕਲ ਰਹੇ ਹਨ ਉਨ੍ਹਾਂ ਨੂੰ ਸੜਕ ਹਾਦਸੇ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਾਲੀਵੁੱਡ ਐਕਟਰ ਅਰਜੁਨ ਕਪੂਰ ਇੰਨੀ ਦਿਨੀਂ ਸ਼ੂਟਿੰਗ ਦੌਰਾਨ ਦਿੱਲੀ 'ਚ ਹੀ ਮੌਜੂਦ ਹੈ। ਉਸ ਨੇ ਟਵੀਟ ਕਰਕੇ ਦਿੱਲੀ 'ਚ ਧੁੰਦ ਕਾਰਨ ਹੋਏ ਇਕ ਭਿਆਨਕ ਸੜਕ ਹਾਦਸੇ ਦੀ ਵੀਡੀਓ ਸ਼ੇਅਰ ਕੀਤੀ ਹੈ। ਅਰਜੁਨ ਕਪੂਰ ਨੇ ਟਵੀਟ 'ਤੇ ਲਿਖਿਆ, ''ਸ਼ੂਟਿੰਗ ਲਈ ਮੈਂ ਦਿੱਲੀ 'ਚ ਕਈ ਹਫਤੇ ਤੋਂ ਰਹਿ ਰਿਹਾ ਹਾਂ ਪਰ ਦਿੱਲੀ ਸ਼ਹਿਰ ਨੂੰ ਇਸ ਤਰ੍ਹਾਂ ਦੇਖਣਾ ਬੇਹੱਦ ਖਰਾਬ ਲੱਗ ਰਿਹਾ ਹੈ। ਅਸੀਂ ਲੋਕਾਂ ਨੂੰ ਆਪਣੀ ਰਾਜਨੀਤਿਕ ਤੇ ਨਿੱਜੀ ਏਜੈਂਡਾ ਨੂੰ ਸਾਈਡ 'ਤੇ ਰੱਖ ਕੇ ਮਿਲ ਕੇ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਨਹੀਂ ਤਾਂ ਅਸੀਂ ਸਾਰੇ ਇਸ ਦਾ ਸ਼ਿਕਾਰ ਹੋ ਸਕਦੇ ਹਾਂ।''

 

 

A post shared by Varun Dhawan (@varundvn) on


ਅਰਜੁਨ ਨੇ ਧੁੰਦ ਕਾਰਨ ਦਿੱਲੀ ਦੀ ਸੜਕ 'ਤੇ ਹੋਏ ਭਿਆਨਕ ਸੜਕ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਅਰਜੁਨ ਨੇ ਲਿਖਿਆ, ''ਦਿੱਲੀ 'ਚ ਜੋ ਵੀ ਹੋ ਰਿਹਾ ਹੈ ਉਹ ਇੰਨਾ ਜ਼ਿਆਦਾ ਖਤਰਨਾਕ ਹੋ ਸਕਦਾ ਹੈ, ਜਿਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ।'' ਅਰਜੁਨ ਕਪੂਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

ਵਰੁਣ ਨੇ ਦਿੱਲੀ 'ਚ ਪਿਛਲੇ 3 ਦਿਨ ਤੋਂ ਵਧ ਰਹੀ ਧੁੰਦ ਤੇ ਜ਼ਹਰੀਲੀ ਹਵਾ ਤੋਂ ਕਿਵੇਂ ਬਚ ਸਕਦੇ ਹਨ, ਇਸ ਬਾਰੇ ਪੋਸਟ 'ਚ ਲਿਖਿਆ, ''ਮੈਂ ਇਹ ਸੈਲਫੀ ਇਹ ਦਿਖਾਉਣ ਲਈ ਇਸ ਲਈ ਸ਼ੇਅਰ ਕੀਤੀ ਹੈ ਤਾਂ ਕਿ ਦਿਖਾਂ ਸਕਾਂ ਆਖਿਰ ਧੁੰਦ ਦਿਖਦੀ ਕਿਵੇਂ ਦੀ ਹੈ, ਮੈਂ ਕੋਈ ਗਿਆਨ ਨਹੀਂ ਦੇ ਰਿਹਾ ਕਿਉਂ ਕਿ ਮੈਂ ਵੀ ਇਸ ਹਾਲਾਤ ਲਈ ਉਨ੍ਹਾਂ ਹੀ ਜਿੰਮੇਵਾਰ ਹਾਂ, ਜਿੰਨੇ ਬਾਕੀ ਲੋਕ। ਇੱਕ ਦੂਜੇ ਜਾਂ ਦੇਸ਼ ਦੀ ਸਰਕਾਰ 'ਤੇ ਦੋਸ਼ ਲਾਉਣ ਦੀ ਜਗ੍ਹਾ ਆਓ ਅਸੀਂ ਇਸ ਨੂੰ ਬਦਲੀਏ।''

 


Tags: Arjun Kapoor Yamuna ExpresswaySandeep Aur Pinky FaraarParineeti Chopra Dibakar BanerjeeVarun Dhawan