FacebookTwitterg+Mail

ਪਹਿਲਾਂ ਹੀ ਵੱਖ ਹੋ ਚੁੱਕੇ ਸਨ ਅਰਜੁਨ-ਮਿਹਰ, ਦੋਹਾਂ ਬੇਟੀਆਂ ਨੂੰ ਲੈ ਕੇ ਸਾਹਮਣੇ ਆਇਆ ਹੈਰਾਨੀਜਨਕ ਸੱਚ

arjun rampal
30 May, 2018 05:13:35 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਮਿਹਰ ਜੇਸੀਆ ਦੇ ਵੱਖ ਹੋਣ ਨਾਲ ਬਾਲੀਵੁੱਡ 'ਚ ਲੋਕਾਂ ਨੂੰ ਵਧੇਰੇ ਹੈਰਾਨੀ ਨਹੀਂ ਹੋਈ। ਕਈਆਂ ਦਾ ਮੰਨਣਾ ਹੈ ਕਿ ਇਹ ਹੋਣਾ ਹੀ ਸੀ। ਚਾਰੇ ਪਾਸੇ ਇਸ ਖਬਰ ਦੀ ਚਰਚਾ ਕਾਫੀ ਜ਼ੋਰਾਂ 'ਤੇ ਹੈ ਕਿ ਵੱਖ ਹੋਣ ਦਾ ਐਲਾਨ ਭਾਵੇਂ ਹੁਣ ਹੋਇਆ ਹੋਵੇ ਪਰ ਇਹ ਦੋਵੇਂ ਪਿਛਲੇ ਤਿੰਨ ਮਹੀਨਿਆਂ ਤੋਂ ਪੂਰੀ ਤਰ੍ਹਾਂ ਵੱਖ ਰਹਿ ਰਹੇ ਹਨ।

Punjabi Bollywood Tadka

ਦੋਹਾਂ ਦਾ ਫਲੈਟ ਬਾਂਦਰਾ 'ਚ ਹੈ ਪਰ ਤਿੰਨ ਮਹੀਨੇ ਪਹਿਲਾਂ ਹੀ ਅਰਜੁਨ, ਮਿਹਰ ਤੋਂ ਵੱਖ ਹੋ ਚੁੱਕੇ ਸਨ। ਇਸ ਦਾ ਇਹ ਅਰਥ ਲਗਾਇਆ ਜਾ ਰਿਹਾ ਹੈ ਕਿ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀ ਪਰ ਐਲਾਨ ਹੁਣ ਕੀਤਾ। ਉੱਥੇ ਦੂਜੇ ਪਾਸੇ ਇਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਅਰਜੁਨ ਨੂੰ ਮਿਹਰ ਤੋਂ ਵੱਖ ਹੋਣ 'ਚ ਇੰਨਾ ਸਮਾਂ ਇਸ ਲਈ ਲੱਗਾ, ਕਿਉਂਕਿ ਉਹ ਆਪਣੀਆਂ ਬੇਟੀਆਂ ਦੇ ਮਚਿਓਰ ਹੋਣ ਦੀ ਉਡੀਕ ਕਰ ਰਹੇ ਸਨ।

Punjabi Bollywood Tadka

ਅਰਜੁਨ ਅਤੇ ਮਿਹਰ ਦੀਆਂ 2 ਬੇਟੀਆਂ ਹਨ, ਜਿਨ੍ਹਾਂ ਦਾ ਨਾਂ ਮਾਇਰਾ ਅਤੇ ਮਾਹਿਕਾ ਹੈ। 2014 'ਚ ਸੁਜ਼ੈਨ ਖਾਨ ਨਾਲ ਅਰਜੁਨ ਰਾਮਪਾਲ ਦਾ ਨਾਂ ਜੁੜਣ ਤੋਂ ਬਾਅਦ ਉਨ੍ਹਾਂ ਦੇ ਆਪਣੀ ਪਤਨੀ ਨਾਲ ਰਿਸ਼ਤੇ ਵਿਗੜਦੇ ਗਏ, ਜੋ ਮੁੜ ਸਹਿਜ ਨਹੀਂ ਹੋਏ। ਇਸ ਵਿਚਕਾਰ ਅਰਜੁਨ ਦਾ ਫਿਲਮੀ ਕਰੀਅਰ ਡਗਮਗਾ ਗਿਆ ਅਤੇ ਨਿਰਮਾਤਾ ਦੇ ਰੂਪ 'ਚ ਉਨ੍ਹਾਂ ਦੀ ਪਹਿਲੀ ਫਿਲਮ 'ਡੈਡੀ' ਵੀ ਪਿਛਲੇ ਸਾਲ ਫਲਾਪ ਹੋ ਗਈ।

Punjabi Bollywood Tadka

ਇਸ ਨਾਲ ਉਨ੍ਹਾਂ 'ਤੇ ਕਰਜ਼ਾ ਚੜ੍ਹਣ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ। ਅਰਜੁਨ ਨੇ ਪਿਛਲੇ ਦਿਨੀਂ ਝਾਰਖੰਡ ਦੇ ਇਕ ਨਿਰਮਾਤਾ-ਨਿਰਦੇਸ਼ਕ ਦੀ ਫਿਲਮ ਸਾਈਨ ਕੀਤੀ ਪਰ ਉਹ ਵੀ ਫਿਲਹਾਲ ਅਧੂਰੀ ਹੈ।

Punjabi Bollywood Tadka 


Tags: Arjun RampalMehr JesiaSeparationLove StoryBollywood Celebrity

Edited By

Chanda Verma

Chanda Verma is News Editor at Jagbani.