FacebookTwitterg+Mail

'ਡੀ. ਜੇ. ਵਾਲੀ ਗਰਲ' ਨਾਲ ਨਾਂ ਜੋੜੇ ਜਾਣ 'ਤੇ ਅਰਜੁਨ ਨੇ ਇੰਝ ਦਿੱਤਾ ਜਵਾਬ

arjun rampal
06 June, 2018 12:30:53 PM

ਮੁੰਬਈ (ਬਿਊਰੋ)— ਅਰਜੁਨ ਰਾਮਪਾਲ ਅਤੇ ਉਸਦੀ ਪਤਨੀ ਮਿਹਰ ਨੇ ਹਾਲ ਹੀ 'ਚ ਆਪਣੇ ਰਿਸ਼ਤੇ ਨੂੰ ਲੈ ਕੇ ਵੱਖ ਹੋਣ ਦਾ ਇਕ ਸਾਂਝਾ ਬਿਆਨ ਜਾਰੀ ਕੀਤਾ ਸੀ। ਇਸ ਤੋਂ ਬਾਅਦ ਅਰਜੁਨ ਰਾਮਪਾਲ ਦੇ ਇਕ ਮਾਡਲ ਨੂੰ ਡੇਟ ਕਰਨ ਦੀਆਂ ਖਬਰਾਂ ਚਰਚਾ 'ਚ ਆਉਣ ਲੱਗ ਪਈਆਂ ਸਨ। ਉੱਥੇ ਹੀ ਹਾਲ ਹੀ 'ਚ ਅਰਜੁਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਫਾਈ ਦਿੱਤੀ ਹੈ। ਦਰਸਅਲ, ਅਰਜੁਨ ਦਾ ਨਾਂ ਮਾਡਲ ਨਤਾਸ਼ ਸਟੇਨਕੋਵਿਕ ਨਾਲ ਜੋੜਿਆ ਜਾ ਰਿਹਾ ਹੈ। ਉੱਥੇ ਹੀ ਖਬਰਾਂ ਮੁਤਾਬਕ ਉਸਨੂੰ ਅਰਜੁਨ ਅਤੇ ਮਿਹਰ ਦੇ 20 ਸਾਲ ਪੁਰਾਣੇ ਰਿਸ਼ਤੇ ਨੂੰ ਟੁੱਟਣ ਦੀ ਵਜ੍ਹਾ ਦੱਸਿਆ ਗਿਆ ਹੈ ਪਰ ਅਰਜੁਨ ਨੇ ਆਪਣੇ ਇਕ ਟਵੀਟ 'ਚ ਲਿਖਿਆ ਹੈ, ''ਕੁਝ ਲੋਕ ਸਵੇਰੇ ਦੀ ਤਾਜ਼ਾ ਕੌਫੀ ਨਾਲ ਸ਼ੁਰੂ ਹੁੰਦੇ ਹਨ, ਕੁਝ ਦੂਜੇ ਤਾਜ਼ਾ ਹਲਚਲ ਪੈਦਾ ਕਰਨਾ ਵਾਲੇ ਲਿੰਕ ਅੱਪ ਨਾਲ! ਫਿਲਹਾਲ ਸਿਰਫ ਮੈਂ ਅਤੇ ਮੇਰਾ ਕੱਪ ਹੈ''।

Punjabi Bollywood Tadka
ਦੱਸਣਯੋਗ ਹੈ ਕਿ ਨਤਾਸ਼ਾ ਨੂੰ ਬਾਲੀਵੁੱਡ 'ਚ ਫੇਮ 'ਡੀ. ਜ਼ੇ. ਵਾਲੇ ਬਾਬੂ' ਗੀਤ ਨਾਲ ਮਿਲਿਆ ਸੀ। ਗੀਤ ਦੇ ਸੁਪਰਹਿੱਟ ਹੁੰਦੇ ਹੀ ਨਤਾਸ਼ਾ ਨੂੰ ਕਈ ਵੱਡੇ ਪ੍ਰੋਜੈਕਟ ਮਿਲੇ ਸਨ। ਸੁਤਰਾਂ ਮੁਤਾਬਕ ਨਤਾਸ਼ ਅਤੇ ਅਰਜੁਨ ਰਾਮਪਾਲ ਦੀ ਪਹਿਲੀ ਮੁਲਾਕਾਤ ਫਿਲਮ 'ਸੱਤਿਆਗ੍ਰਹਿ' ਦੇ ਸੈੱਟ 'ਤੇ ਹੋਈ ਸੀ ਪਰ ਇਨ੍ਹਾਂ ਦੋਹਾਂ ਦੀ ਜਾਣ-ਪਛਾਣ ਫਿਲਮ 'ਡੈਡੀ' ਦੇ ਸੈੱਟ 'ਤੇ ਹੋ ਗਈ ਸੀ। ਇਸ ਤੋਂ ਬਾਅਦ ਹੀ ਦੋਹਾਂ ਵਿਚਕਾਰ ਚੰਗੀ ਦੋਸਤੀ ਦੀ ਸ਼ੁਰੂਆਤ ਹੋਈ ਸੀ।


Tags: Arjun Rampal Natasa Stankovic Mehr Jesia Divorce Relationship Bollywood Actor

Edited By

Kapil Kumar

Kapil Kumar is News Editor at Jagbani.