FacebookTwitterg+Mail

ਕਦੇ ਹੋਸਟਲ ਰੂਮ 'ਚ ਪਤਨੀ ਦੇ ਪੋਸਟਰ ਲਗਾਉਂਦੇ ਸਨ ਅਰਜੁਨ, ਬੇਹੱਦ ਦਿਲਚਸਪ ਸੀ ਲਵ ਸਟੋਰੀ

arjun separation with mehr
28 May, 2018 05:22:31 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਅਤੇ ਉਨ੍ਹਾਂ ਦੀ ਪਤਨੀ ਮਿਹਰ ਨੇ 20 ਸਾਲ ਦੇ ਵਿਆਹ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਭਾਵੇਂ ਅੱਜ ਇਹ ਜੋੜੀ ਵੱਖ ਹੋਣ ਜਾ ਰਹੀ ਹੈ ਪਰ ਇਨ੍ਹਾਂ ਦੀ ਲਵ ਸਟੋਰੀ ਬੇਹੱਦ ਖੂਬਸੂਰਤ ਰਹੀ ਹੈ। ਅਰਜੁਨ ਰਾਮਪਾਲ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਰੈਂਪ ਵਾਕ ਕੀਤਾ ਸੀ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਰੈਂਪ ਵਾਕ ਕਰ ਰਹੀ ਮਾਡਲ ਮਿਹਰ ਦਾ ਡਰ ਕਾਰਨ ਹੱਥ ਫੜ੍ਹ ਲਿਆ ਸੀ।

Punjabi Bollywood Tadka

ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਮੈਂ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਸ ਸਮੇਂ ਮਿਹਰ ਮਾਡਲਿੰਗ ਇੰਡਸਟਰੀ ਦਾ ਸਫਲ ਨਾ ਬਣ ਚੁੱਕਾ ਸੀ।

Punjabi Bollywood Tadka

ਅਰਜੁਨ ਨੇ ਮਿਹਰ ਬਾਰੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਜਦੋਂ ਉਹ ਹੋਸਟਲ 'ਚ ਰਹਿੰਦੇ ਸਨ ਤਾਂ ਉਨ੍ਹਾਂ ਦੇ ਕਮਰੇ 'ਚ ਮਿਹਰ ਦਾ ਪੋਸਟਰ ਲੱਗਾ ਹੋਇਆ ਸੀ, ਜਿਸ ਨੂੰ ਦੇਖ ਕੇ ਅਰਜੁਨ ਕਹਿੰਦੇ ਹੁੰਦੇ ਸਨ ਕਿ ਪਤਨੀ ਹੋਵੇ ਤਾਂ ਅਜਿਹੀ।

Punjabi Bollywood Tadka

ਅਰਜੁਨ ਦੀ ਇਹ ਗੱਲ ਅੱਗੇ ਜਾ ਕੇ ਸੱਚ ਹੋਈ ਅਤੇ ਉਨ੍ਹਾਂ ਨੇ ਹੋਸਟਲ ਦੀ ਪੋਸਟਰ ਗਰਲ ਭਾਵ ਸੁਪਰਮਾਡਲ ਮਿਹਰ ਨਾਲ ਵਿਆਹ ਕਰ ਲਿਆ।

Punjabi Bollywood Tadka

ਮਿਹਰਨ ਮਿਸ ਇੰਡਿਆ ਵੀ ਰਹਿ ਚੁੱਕੀ ਹੈ। ਫੈਮਿਨਾ ਮਿਸ ਇੰਡਿਆ ਬਣਨ ਤੋਂ ਬਾਅਦ ਹੀ ਮਿਹਰ ਨੇ ਮਾਡਲਿੰਗ ਕਰਨੀ ਸ਼ੁਰੂ ਕੀਤੀ ਸੀ।

Punjabi Bollywood Tadka

ਅਰਜੁਨ ਨੇ ਸਾਲ 1998 'ਚ ਮਿਹਰ ਜੈਸੀਆ ਨਾਲ ਵਿਆਹ ਕੀਤਾ ਅਤੇ ਇਨ੍ਹਾਂ ਦੀਆਂ 2 ਬੇਟੀਆਂ ਮਾਇਰਾ ਅਤੇ ਮਹਿਕਾ ਹਨ।

Punjabi Bollywood Tadka

ਅਰਜੁਨ ਨੇ ਮਿਹਰ ਲਈ ਇਕ ਪੇਂਟਹਾਊਸ ਵੀ ਖਰੀਦਿਆ ਸੀ। ਮਿਹਰ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਇਮੋਸ਼ਨਲ ਪਲਾਂ 'ਚੋਂ ਇਕ ਪਲ ਸੀ।

Punjabi Bollywood Tadka


Tags: Arjun RampalMehr JesiaSeparationLove StoryBollywood Celebrity

Edited By

Chanda Verma

Chanda Verma is News Editor at Jagbani.