FacebookTwitterg+Mail

ਨੀਰੂ ਰੰਧਾਵਾ ਦਾ ਹੈਰਾਨੀਜਨਕ ਖੁਲਾਸਾ, ਕਾਜੋਲ ਦੀ ਭੈਣ ਤਨਿਸ਼ਾ ਨਾਲ ਵੀ ਅਰਮਾਨ ਕਰਦੇ ਸਨ ਕੁੱਟਮਾਰ !

armaan kohli
15 June, 2018 01:25:59 PM

ਮੁੰਬਈ (ਬਿਊਰੋ)— ਅਰਮਾਨ ਕੋਹਲੀ ਦੀ ਪ੍ਰੇਮਿਕਾ ਨੀਰੂ ਰੰਧਾਵਾ ਨੇ ਹੁਣ ਮੀਡੀਆ 'ਚ ਕੁਝ ਨਵੇਂ ਖੁਲਾਸਾ ਕੀਤੇ ਹਨ। ਅਰਮਾਨ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਨੀਰੂ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਅਰਮਾਨ ਦੀ ਪ੍ਰੇਮਿਕਾ ਰਹਿ ਚੁੱਕੀ ਕਾਜੋਲ ਦੀ ਭੈਣ ਤਨਿਸ਼ਾ ਮੁਖਰਜੀ ਨਾਲ ਵੀ ਅਰਮਾਨ ਕੁੱਟਮਾਰ ਕਰ ਚੁੱਕੇ ਹਨ। ਅਰਮਾਨ, ਤਨਿਸ਼ਾ 'ਤੇ ਵੀ ਹੱਥ ਚੁੱਕਦੇ ਹੁੰਦੇ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਅਰਮਾਨ ਦੇ ਬੀਤੇ ਕੱਲ ਬਾਰੇ ਨੀਰੂ ਨੂੰ ਇੰਨਾ ਕੁਝ ਕਿਥੋਂ ਪਤਾ ਲੱਗਾ?

Punjabi Bollywood Tadka
ਜਾਣਕਾਰੀ ਮੁਤਾਬਕ ਅਰਮਾਨ ਦੇ ਘਰ ਦੇ ਨੌਕਰਾਂ ਨੇ ਇਸ ਬਾਰੇ ਨੀਰੂ ਨੂੰ ਦੱਸਿਆ ਸੀ। ਇਸੇ ਦੇ ਨਾਲ ਹੀ ਅਰਮਾਨ ਅਤੇ ਤਨਿਸ਼ਾ ਨੂੰ ਜਾਣਨ ਵਾਲੇ ਕੁਝ ਦੋਸਤਾਂ ਨੇ ਨੀਰੂ ਤੋਂ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਰਮਾਨ ਅਤੇ ਤਨਿਸ਼ਾ 'ਬਿੱਗ ਬੌਸ ਸੀਜ਼ਨ 7' ਤੋਂ ਬਾਅਦ ਇਕ-ਦੂਜੇ ਨੂੰ ਡੇਟ ਕਰਨ ਲੱਗੇ ਸਨ। ਕਰੀਬ 1 ਸਾਲ ਤੱਕ ਡੇਟ ਕਰਨ ਤੋਂ ਬਾਅਦ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

Punjabi Bollywood Tadka

ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਰਮਾਨ ਦੀ ਹੱਥੋਪਾਈ ਦੀ ਬੁਰੀ ਆਦਤ ਕਾਰਨ ਤਨਿਸ਼ਾ ਦੀ ਮਾਂ ਤਨੁਜਾ ਅਤੇ ਭੈਣ ਕਾਜੋਲ ਨੇ ਉਨ੍ਹਾਂ ਨੂੰ ਅਰਮਾਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੋਵੇਗੀ। ਹਾਲਾਂਕਿ ਤਨਿਸ਼ਾ ਇਸ ਵਿਸ਼ੇ 'ਤੇ ਕੁਝ ਵੀ ਬੋਲਣ ਤੋਂ ਪਰਹੇਜ਼ ਕਰਦੀ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੇਮਿਕਾ ਨੀਰੂ ਰੰਧਾਵਾ ਨਾਲ ਕੁੱਟਮਾਰ ਦੇ ਦੋਸ਼ 'ਚ ਅਰਮਾਨ ਨੂੰ 13 ਜੂਨ ਨੂੰ ਮੁੰਬਈ ਦੇ ਬਾਂਦਰਾ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 24 ਜੂਨ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।


Tags: Armaan KohliBigg Boss 7Neeru RandhawaKajolTanisha Mukerji

Edited By

Chanda Verma

Chanda Verma is News Editor at Jagbani.