FacebookTwitterg+Mail

B'day Spl: ਕਿਸੇ ਸਮੇਂ ਇਹ ਅਦਾਕਾਰ ਸੇਲਜਮੈਨ ਦਾ ਕਰਦੇ ਸਨ ਕੰਮ, ਜਾਣੋ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ!

    1/8
19 April, 2017 05:58:49 PM
ਮੁੰਬਈ— ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਦਾ ਅੱਜ ਜਨਮਦਿਨ ਹੈ। 19 ਅਪ੍ਰੈਲ, 1968 ਨੂੰ ਜਨਮੇ ਅਰਸ਼ਦ ਹਾਲ ਹੀ 'ਚ ਉਨ੍ਹਾਂ ਨੂੰ ਫਿਲਮ 'ਇਰਾਦਾ' 'ਚ ਕੰਮ ਕੀਤਾ। ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਨਹੀਂ ਚੱਲੀ ਪਰ ਅਰਸ਼ਦ ਦੀ ਐਕਟਿੰਗ ਸਭ ਨੂੰ ਪਸੰਦ ਆਈ। ਇਨ੍ਹਾਂ ਦਿਨਾਂ 'ਚ ਉਹ ਆਪਣੀ ਆਉਣ ਵਾਲੀ ਫਿਲਮ 'ਫਰੋਡ ਸਾਈਆਂ', 'ਭੈਆ ਜੀ ਸੁਪਰਹਿੱਟ' ਅਤੇ ਕਾਮੇਡੀਅਨ ਫਿਲਮ 'ਗੋਲਮਾਲ-4' ਦੀ ਸ਼ੂਟਿੰਗ 'ਚ ਕਾਫੀ ਰੁੱਝੇ ਹੋਏ ਹਨ। ਇਕ ਕਾਮੇਡੀਅਨ ਕਿਰਦਾਰ ਨਿਭਾਉਣ ਵਾਲ ਅਰਸ਼ਦ ਬਾਰੇ ਕੁਝ ਤੁਹਾਨੂੰ ਅਣਸੁਣੀਆਂ ਗੱਲਾਂ ਅੱਜ ਦੱਸਾਂਗੇ।
ਪਰਿਵਾਰ
♦ ਅਰਸ਼ਦ ਮੁੰਬਈ ਦੇ ਮੁਸਲਿਮ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਅਹਿਮਦ ਅਲੀ ਖ਼ਾਨ ਸੀ। ਅਰਸ਼ਦ ਨੇ ਸ਼ੁਰੂਆਤੀ ਪੜ੍ਹਾਈ ਨਾਸਿਕ, ਮਹਾਰਾਸ਼ਟਰ ਤੋਂ ਕੀਤੀ। ਹਾਲਾਂਕਿ ਦਸਵੀਂ ਤੋਂ ਬਾਅਦ ਹੀ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਸੀ। ਅਰਸ਼ਦ ਦੀ ਪਤਨੀ ਮਾਰੀਆ ਗੋਰੇਠੀ ਇਕ ਵੀਜੇ ਹੈ। ਦੋਵਾਂ ਦੀ ਮੁਲਾਕਾਤ ਅਰਸ਼ਦ ਦੀ ਡਾਂਸ ਅਕੈਡਮੀ 'ਚ ਹੋਈ। ਇਨ੍ਹਾਂ ਦੇ ਦੋ ਬੱਚੇ ਇਕ ਬੇਟਾ ਅਤੇ ਇਕ ਬੇਟੀ ਹੈ।
ਸੰਘਰਸ਼ ਭਰੀ ਰਹੀ ਜ਼ਿੰਦਗੀ
♦ ਇੰਡਸਟਰੀ 'ਚ ਅਰਸ਼ਦ ਦਾ ਸਫਰ ਕਾਫੀ ਸੰਘਰਸ਼ ਭਰਿਆ ਰਿਹਾ। ਉਨ੍ਹਾਂ ਨੂੰ ਬਿਹਤਰੀਨ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਫਿਲਮਾਂ 'ਤੋਂ ਆਉਣ ਤੋਂ ਪਹਿਲਾ ਆਜੀਵਿਕਾ ਚਲਾਉਣ ਲਈ ਸੈਲਜਮੈਨ ਦਾ ਕੰਮ ਕਰਦੇ ਸਨ। ਇਸ ਤੋਂ ਬਾਅਦ ਅਰਸ਼ਦ ਨੇ ਇਕ ਫੋਟੋ ਲੈਬ 'ਚ ਕੰਮ ਕੀਤਾ ਅਤੇ ਫਿਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਡਾਂਸਿੰਗ ਗੁਰੱਪ ਨੂੰ ਜੁਆਇੰਨ ਕੀਤਾ।
ਡਾਂਸਰ ਅਰਸ਼ਦ
♦ ਅਰਸ਼ਦ ਨੇ ਸਾਲ 1987 'ਚ 'ਠਿਕਾਨਾ' ਅਤੇ 'ਕਾਸ਼' ਵਰਗੀਆਂ ਫਿਲਮਾਂ 'ਚ ਕੰਮ ਕਰਨ ਲਈ ਮਹੇਸ਼ ਭੱਟ ਨਾਲ ਬਤੌਰ ਅਸਿਸਟੇਂਟ ਵਜੋਂ ਕੰਮ ਕੀਤਾ। ਅਰਸ਼ਦ ਨੂੰ ਸ਼ੁਰੂ ਤੋਂ ਹੀ ਡਾਂਸਿੰਗ ਅਤੇ ਕੋਰੀਓਗਰਾਫਰੀ ਦਾ ਸ਼ੌਂਕ ਸੀ। ਸਾਲ 1993 'ਚ ਉਨ੍ਹਾਂ ਨੂੰ 'ਰੂਪ ਕੀ ਰਾਨੀ ਚੋਰੋ ਕਾ ਰਾਜਾ' ਦਾ ਟਾਈਟਲ ਟਰੈਕ ਕੋਰੀਓਗਰਾਫਰ ਕਰਨ ਦਾ ਮੌਕਾ ਮਿਲਿਆ ਸੀ।
ਅਦਾਕਾਰ ਅਰਸ਼ਦ
♦ ਜਿਵੇਂ ਕਿ ਅਰਸ਼ਦ ਨੇ ਫਿਲਮਾਂ ਦੀ ਸ਼ੁਰੂਆਤ ਸਾਲ 1996 'ਚ ਫਿਲਮ 'ਤੇਰੇ ਮੇਰੇ ਸਪਨੇ' ਨਾਲ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ। ਤੁਹਾਨੂੰ ਜਾਣ ਤੇ ਇਸ ਗੱਲ ਦੀ ਹੈਰਾਨੀ ਹੋਵੇਗੀ ਕਿ ਇਸ ਫਿਲਮ ਲਈ ਕਿਰਦਾਰ ਦਾ ਆਫਰ ਉਨ੍ਹਾਂ ਨੂੰ ਜਯਾ ਬੱਚਨ ਨੇ ਦਿੱਤਾ ਸੀ। ਇਸ ਤੋਂ ਬਾਅਦ ਅਰਸ਼ਦ ਨੇ ਕਈ ਫਿਲਮਾਂ 'ਚ ਕੰਮ ਕੀਤਾ। 'ਮੁੰਨਾ ਭਾਈ ਐੱਮ. ਬੀ. ਐੱਸ', 'ਲਗੇ ਰਹੋ ਮੁੰਨਾ ਭਾਈ' ਨਾਲ ਖਾਸ ਸਫਲਤਾਂ ਮਿਲੀ। 'ਜੋਲੀ ਐੱਲ.ਐੱਲ. ਬੀ' ਨਾਲ ਵੀ ਕਾਫੀ ਤਾਰੀਫਾਂ ਹੋਈਆਂ।
ਕਾਮਯਾਬ ਅਰਸ਼ਦ
♦ ਰਾਜੂ ਹਿਰਾਨੀ ਦੀ ਫਿਲਮਾਂ ਨਾਲ ਹਿੱਟ ਹੋਣ ਤੋਂ ਬਾਅਦ ਅਰਸ਼ਦ ਨਿਰਦੇਸ਼ਕ ਰੋਹਿਤ ਸ਼ੈਟੀ ਦੀ 'ਗੋਲਮਾਲ' ਸੀਰੀਜ਼ 'ਚ ਨਜ਼ਰ ਆਏ। ਜਿਸ 'ਚ ਦਰਸ਼ਕਾਂ ਵਲੋਂ ਉਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਗਿਆ। ਅਰਸ਼ਦ ਸਿਰਫ ਕਾਮਿਕ ਕਿਰਦਾਰ ਹੀ ਬਲਕਿ ਇੰਟੇਸਿਵ ਕਿਰਦਾਰ ਵੀ ਬੇਹੱਦ ਖਾਸ ਤਰੀਕੇ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਨੇ ਫਿਲਮ 'ਇਸ਼ਕਿਆ' ਅਤੇ 'ਡੇਢ ਇਸ਼ਕਿਆ' 'ਚ ਇਹ ਸਾਬਿਤ ਕਰ ਦਿੱਤਾ। ਇਨ੍ਹਾਂ ਦੋਵਾਂ ਫਿਲਮਾਂ 'ਚ ਉਨ੍ਹਾਂ ਵਲੋਂ ਨਭਾਈ ਗਈ ਭੂਮਿਕਾ ਅਲੋਚਕਾਂ ਅਤੇ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੀ ਗਈ।

Tags: Arshad WarsibirthdayGolmaal 4ਅਰਸ਼ਦ ਵਾਰਸੀਜਨਮਦਿਨਗੋਲਮਾਲ 4ਕਾਮੇਡੀਅਨ