FacebookTwitterg+Mail

BB11 : ਘਰ 'ਚ ਮਹਿਲਾਵਾਂ ਦਾ ਰਾਜ, ਅਰਸ਼ੀ ਨੇ ਹਿਤੇਨ-ਵਿਕਾਸ ਤੋਂ ਕਰਵਾਏ ਇਹ ਕੰਮ

arshi khan
05 December, 2017 03:20:34 PM

ਮੁੰਬਈ (ਬਿਊਰੋ)— 'ਬਿੱਗ ਬੌਸ' ਦੇ ਸੀਜ਼ਨ 11 'ਚ ਬੰਦਗੀ ਕਾਲਰਾ ਇਸ ਹਫਤੇ ਘਰ 'ਚ ਬੇਘਰ ਹੋ ਚੁੱਕੀ ਹੈ। ਇਸਦੇ ਨਾਲ ਹੀ ਬਿੱਗ ਬੌਸ ਨੇ ਘਰ 'ਚ ਹਰ ਹਫਤੇ ਦੀ ਤਰ੍ਹਾਂ ਇਸ ਹਫੇਤ ਵੀ ਲਗਜ਼ਰੀ ਬਜਟ ਟਾਸਕ ਦਿੱਤਾ ਹੈ। ਇਸ ਲਗਜ਼ਰੀ ਬਜਟ ਟਾਸਕ ਤੋਂ ਬਾਅਦ ਘਰ ਦਾ ਮਾਹੋਲ ਕਾਫੀ ਮਜ਼ੇਦਾਰ ਹੋ ਗਿਆ ਹੈ। ਇਸ ਟਾਸਕ ਦੇ ਮੁਤਾਬਕ, ਘਰ 'ਚ ਮਹਿਲਾਵਾਂ ਦਾ ਰਾਜ ਹੋਵੇਗਾ ਅਤੇ ਘਰ 'ਚ ਮੌਜੂਦ ਸਾਰੇ ਪੁਰਸ਼ ਉਨ੍ਹਾਂ ਦੇ ਸੇਵਕ ਬਣਨਗੇ। ਘਰ ਦੀਆਂ ਮਹਿਲਾਵਾਂ ਪੁਰਸ਼ਾਂ ਨੂੰ ਆਦੇਸ਼ ਦੇਣਗੀਆਂ ਅਤੇ ਉਨ੍ਹਾਂ ਨੂੰ ਸਭ ਹੁਕਮ ਮੰਨਣੇ ਪੈਣਗੇ।

Punjabi Bollywood Tadka
ਹਿਨਾ ਖਾਨ ਨੇ ਇਸ ਟਾਸਕ ਦਾ ਸਹਾਰਾ ਲੈਂਦੇ ਹੋਏ ਵਿਕਾਸ ਗੁਪਤਾ ਅਤੇ ਹਿਤੇਨ ਤੇਜ਼ਵਾਨੀ ਕੋਲੋਂ ਅਜਿਹੇ ਕੰਮ ਕਰਵਾਏ, ਜਿਸ ਨਾਲ ਉਹ ਸ਼ਰਮ ਨਾਲ ਪਾਣੀ-ਪਾਣੀ ਹੁੰਦੇ ਨਜ਼ਰ ਆਏ। ਪਹਿਲਾਂ ਤਾਂ ਉਨ੍ਹਾਂ ਵਿਕਾਸ ਅਤੇ ਹਿਤੇਨ 'ਤੇ ਲੋਸ਼ਨ ਲਗਾਉਣ ਦਾ ਆਦੇਸ਼ ਦਿੱਤਾ। ਅਰਸ਼ੀ ਇੱਥੇ ਹੀ ਨਹੀਂ ਰੁੱਕੀ ਅਤੇ ਆਪਣੇ ਦਿਲ ਦੀ ਇੱਛਾ ਪੂਰੀ ਕਰਦੇ ਹੋਏ ਵਿਕਾਸ ਨੂੰ ਆਦੇਸ਼ ਦਿੱਤਾ ਕਿ ਉਹ ਸਵੀਮਿੰਗ ਪੂਲ 'ਚ ਛਲਾਂਗ ਲਗਾਉਣ ਅਤੇ ਉਨ੍ਹਾਂ ਨੂੰ ਇਮਪ੍ਰੈਸ ਕਰਨ।

Punjabi Bollywood Tadka
ਸ਼ਿਲਪਾ ਸ਼ਿੰਦੇ ਨੇ ਟਾਸਕ ਦੇ ਦੌਰਾਨ ਕਿਹਾ ਕਿ ਪ੍ਰਿਆਂਕ ਅਤੇ ਆਕਾਸ ਉਨ੍ਹਾਂ ਦੇ ਪਿਛੇ ਘੁੰਮਣਗੇ। ਸ਼ਿਲਪਾ ਪ੍ਰਿਆਂਕ ਅਤੇ ਆਕਾਸ਼ ਨੂੰ ਘਰ ਦੀ ਸਫਾਈ ਕਰਨ ਲਈ ਕਹਿੰਦੀ ਹੈ। ਪ੍ਰਿਆਂਕ ਭਾਂਡੇ ਸਾਫ ਕਰਦਾ ਹੈ ਅਤੇ ਆਕਾਸ਼ ਝਾੜੂ ਲਗਾਉਂਦਾ ਹੈ, ਉੱਥੇ ਹੀ ਲਵ ਤਿਆਰੀ ਹਿਨਾ ਦੇ ਸਾਹਮਣੇ ਸ਼ੀਸ਼ਾ ਲੈ ਕੇ ਖੜਾ ਹੁੰਦਾ ਹੈ ਤਾਂ ਜੋ ਉਹ ਮੇਕਅੱਪ ਕਰੇ। ਇਸ ਤੋਂ ਬਾਅਦ ਹਿਨਾ ਲਵ ਅਤੇ ਪੁਨੀਸ਼ ਦਾ ਮੇਕਅੱਪ ਕਰਦੀ ਹੈ ਅਤੇ ਦੋਵਾਂ ਨੂੰ ਸਾੜੀ ਪਹਿਣਾਉਂਦੀ ਹੈ।

Punjabi Bollywood TadkaPunjabi Bollywood Tadka

 


Tags: Arshi Khan Hiten Tejwani Luv Tyagi Vikas Gupta Bigg Boss 11 TV Show ਬਿੱਗ ਬੌਸ 11