FacebookTwitterg+Mail

'ਬਿੱਗ ਬੌਸ' ਫੇਸ ਅਰਸ਼ੀ ਖਾਨ ਨੇ ਰੈਂਪ 'ਤੇ ਦੇਸੀ ਅੰਦਾਜ਼ 'ਚ ਦਿਖਾਇਆ ਬੋਲਡ ਲੁੱਕ

arshi khan
21 April, 2018 04:47:02 PM

ਨਵੀਂ ਦਿੱਲੀ (ਬਿਊਰੋ)— 'ਬਿੱਗ ਬੌਸ ਦੇ ਸੀਜ਼ਨ 11' ਵਿਚ ਧਮਾਲ ਮਚਾ ਚੁੱਕੀ ਅਰਸ਼ੀ ਖਾਨ ਇਨੀਂ ਦਿਨੀਂ ਕਾਫ਼ੀ ਸਾਰੇ ਨਵੇਂ ਪ੍ਰੋਜੈਕਟਸ 'ਤੇ ਕੰਮ ਕਰ ਰਹੀ ਹੈ। ਇਸ ਸ਼ੋਅ ਤੋਂ ਬਾਅਦ ਨਾ ਸਿਰਫ ਅਰਸ਼ੀ ਕੰਮ 'ਚ ਰੁੱਝ ਗਈ ਹੈ ਸਗੋਂ ਆਪਣੇ ਲੁੱਕ ਨੂੰ ਵੀ ਉਨ੍ਹਾਂ ਨੇ ਕਾਫ਼ੀ ਹੱਦ ਤੱਕ ਬਦਲ ਲਿਆ ਹੈ। ਹਾਲ ਹੀ 'ਚ ਅਰਸ਼ੀ ਖਾਨ ਦੇ ਇਕ ਫੋਟੋਸ਼ੂਟ ਨੇ ਕਾਫ਼ੀ ਸੁੱਰਖੀਆਂ ਬਟੋਰੀਆਂ ਸਨ। ਹੁਣ ਇਕ ਵਾਰ ਫਿਰ ਤੋਂ ਅਰਸ਼ੀ ਆਪਣੇ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਆ ਗਈ ਹੈ।
Punjabi Bollywood Tadka
ਇਸ ਵਾਰ ਅਰਸ਼ੀ 'ਬਿੱਗ ਬੌਸ' ਦੇ ਘਰ 'ਚ ਨਾਲ ਰਹਿ ਚੁੱਕੇ ਡਿਜ਼ਾਈਨਰ ਦੋਸਤ ਸਬਿਅਸਾਚੀ ਸਤਪਥੀ ਨਾਲ ਰੈਂਪ 'ਤੇ ਉੱਤਰੀ ਹੈ। ਜਿਸ ਦੇ ਕਾਰਨ ਉਹ ਫੈਨਸ ਵਿਚ ਛਾਈ ਹੋਈ ਹੈ। ਇਸ ਦੌਰਾਨ ਰਾਖੀ ਸਾਵੰਤ ਵੀ ਉਨ੍ਹਾਂ ਨਾਲ ਨਜ਼ਰ ਆਈ। ਰਾਖੀ ਸਾਵੰਤ ਅਤੇ ਸਬਿਆਸਾਚੀ ਨੇ ਸੋਸ਼ਲ ਮੀਡੀਆ 'ਤੇ ਅਰਸ਼ੀ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ। ਰੈੱਡ ਕਲਰ ਦੇ ਟਰੇਡੀਸ਼ਨਲ ਆਊਟਫਿਟਸ 'ਚ ਅਰਸ਼ੀ ਸਬਿਆਸਾਚੀ ਅਤੇ ਰਾਖੀ ਸਾਵੰਤ ਨਾਲ ਪੋਜ਼ ਦੇ ਰਹੀ ਹੈ।


ਇਨ੍ਹਾਂ ਤਸਵੀਰਾਂ 'ਚ ਉਹ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਰਾਖੀ ਦਾ ਲੁੱਕ ਵੀ ਕਾਫ਼ੀ ਵੱਖਰਾ ਅਤੇ ਚੰਗਾ ਲੱਗ ਰਿਹਾ ਹੈ ਪਰ ਆਫ ਸ਼ਾਲਡਰ ਅਤੇ ਥਾਈ ਕੱਟ ਗਾਊਨ 'ਚ ਫੈਨਸ ਅਰਸ਼ੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ। ਜਿੱਥੇ ਅਰਸ਼ੀ ਰੈੱਡ ਵਿਚ ਕਾਫ਼ੀ ਬੋਲਡ ਨਜ਼ਰ ਆ ਰਹੀ ਹਨ ਉਥੇ ਹੀ ਰਾਖੀ ਵੀ ਬਲੈਕ ਕਲਰ ਦੀ ਸਕਿਨ ਫਿੱਟ ਡਰੈੱਸ 'ਚ ਕਾਫ਼ੀ ਹੌਟ ਲੱਗ ਰਹੀ ਹੈ। 'ਬਿੱਗ ਬੌਸ' ਦੇ ਘਰ ਤੋਂ ਆਉਣ ਤੋਂ ਬਾਅਦ ਅਰਸ਼ੀ ਖਾਨ ਦੀ ਲੋਕਪ੍ਰਿਅਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ।
Punjabi Bollywood Tadka
ਸ਼ੋਅ ਤੋਂ ਬਾਅਦ ਅਰਸ਼ੀ 'ਐਂਟਰਟੇਨਮੈਂਟ ਕੀ ਰਾਤ' 'ਚ ਨਜ਼ਰ ਆਈ। ਇਸ ਦੇ ਨਾਲ ਹੀ ਉਹ 'ਇਸ਼ਕ ਮੇਂ ਮਰਜਾਵਾ' ਵਿਚ ਵੀ ਕੈਮਓ ਕਰ ਚੁੱਕੀ ਹੈ। 'ਬਿੱਗ ਬੌਸ' ਦੇ ਘਰ ਵਿਚ ਅਰਸ਼ੀ ਖਾਨ ਨੇ ਵਿਕਾਸ ਗੁਪਤਾ, ਸ਼ਿਲਪਾ ਸ਼ਿੰਦੇ, ਅਕਾਸ਼ ਡਡਲਾਨੀ, ਹਿਤੇਨ ਤੇਜ਼ਵਾਨੀ ਅਤੇ ਬਾਕੀ ਕਈ ਸਾਰੇ ਮੁਕਾਬਲੇਬਾਜ਼ ਨਾਲ ਕਾਫ਼ੀ ਚੰਗੀ ਬਾਂਡਿੰਗ ਬਣਾਈ ਸੀ।
Punjabi Bollywood Tadka
ਇਸ ਦੇ ਨਾਲ ਹੀ ਸ਼ੋਅ ਖਤਮ ਹੋਣ ਤੋਂ ਬਾਅਦ ਅਰਸ਼ੀ ਨੇ ਸਾਰੇ ਮੁਕਾਬਲੇਬਾਜ਼ਾਂ ਲਈ ਇਕ ਪਾਰਟੀ ਦਾ ਪ੍ਰਬੰਧ ਵੀ ਕੀਤਾ ਸੀ ਹਾਲਾਂਕਿ ਇਸ ਪਾਰਟੀ ਵਿਚ ਸ਼ੋਅ ਦੀ ਜੇਤੂ ਸ਼ਿਲਪਾ ਸ਼ਿੰਦੇ ਅਤੇ ਫਰਸਟ ਰਨਰ ਅੱਪ ਹਿਨਾ ਖਾਨ ਸ਼ਾਮਿਲ ਨਹੀਂ ਹੋ ਪਾਈ ਸਨ ਪਰ ਕਾਫ਼ੀ ਸਾਰੇ ਮੁਕਾਬਲੇਬਾਜ਼ ਅਰਸ਼ੀ ਦੀ ਇਸ ਪਾਰਟੀ ਵਿਚ ਨਜ਼ਰ ਆਏ ਸਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Arshi KhanInstagramRakhi SawantEntertainment Ki RaatVikas Gupta Shilpa Shinde Akash Dadlani

Edited By

Manju

Manju is News Editor at Jagbani.