FacebookTwitterg+Mail

B'DAY: 9 ਸਾਲ ਦੀ ਉਮਰ 'ਚ ਕੀਤੀ ਇਸ ਅਭਿਨੇਤਰੀ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ

    1/5
03 May, 2017 05:47:56 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਅਰੁਣਾ ਇਰਾਨੀ ਦਾ ਅੱਜ ਜਨਮਦਿਨ ਹੈ। 30 ਮਈ 1952 ਨੂੰ ਜਨਮੀ ਅਰੁਣਾ ਨੇ ਬੱਚਪਨ ਤੋਂ ਹੀ ਆਪਣੀ ਅਦਾਕਾਰੀ ਦਾ ਸਫਰ ਸ਼ੁਰੂ ਕਰ ਲਿਆ ਸੀ। ਅਰੁਣਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1961 'ਚ ਰਿਲੀਜ਼ ਹੋਈ ਫਿਲਮ 'ਗੰਗਾ ਜਮੁਨਾ' 'ਚ 9 ਸਾਲ ਦੀ ਉਮਰ 'ਚ ਕੀਤੀ ਸੀ। ਫਿਲਮ ਦੇ ਲੀਡ ਅਭਿਨੇਤਾ ਦਲੀਪ ਕੁਮਾਰ ਉਨ੍ਹਾਂ ਦੀ ਅਦਾਕਾਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਇਨ੍ਹਾਂ ਦੀ ਸਰਾਹਨਾ ਕਰਨ ਤੋਂ ਨਹੀਂ ਰਹਿ ਪਾਏ ਸਨ।

ਅਰੁਣਾ ਇਰਾਨੀ ਦੇ ਪਿਤਾ ਦੀ ਇਕ ਥਿਏਟਰ ਕੰਪਨੀ ਸੀ। ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ 'ਫਰਜ਼', 'ਉਪਕਾਰ' ਵਰਗੀਆਂ ਫਿਲਮਾਂ 'ਚ ਛੋਟੇ ਕਿਰਦਾਰ ਨਿਭਾਉਣ ਤੋਂ ਬਾਅਦ ਕਾਮੇਡੀ ਕਿੰਗ ਮਹਮੂਦ ਦੇ ਨਾਲ ਉਨ੍ਹਾਂ ਦੀ ਜ਼ਬਰਦਸਤ ਜੋੜੀ ਬਣੀ। 'ਅੋਲਾਦ', 'ਹਮਜੋਲੀ', 'ਨਿਆ ਜਮਾਨਾ' ਵਰਗੀਆਂ ਫਿਲਮਾਂ 'ਚ ਇਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਅਰੁਣਾ ਨੂੰ 1972 'ਚ ਮਹਿਮੂਦ ਦੀ ਫਿਲਮ 'ਬਾਂਬੇ ਟੂ ਗੋਆ' 'ਚ ਬਤੌਰ ਅਭਿਨੇਤਰੀ ਦਾ ਕਿਰਦਾਰ ਮਿਲਿਆ ਸੀ। ਇਸ ਫਿਲਮ 'ਚ ਉਹ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨਾਲ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਬੰਪਰ ਸਾਬਤ ਹੋਈ ਸੀ। 1973 'ਚ ਰਾਜਕਪੂਰ ਦੀ ਫਿਲਮ 'ਕਾਰਵਾ' ਨਾਲ ਅਰੁਣਾ ਦੇ ਫਿਲਮੀ ਕਰੀਅਰ 'ਚ ਇਕ ਖਾਸ ਮੋੜ ਆਇਆ ਸੀ। ਇਸ ਫਿਲਮ 'ਚ ਉਨ੍ਹਾਂ ਦਾ ਡਾਂਸ ਟੈਲੇਂਟ ਵੀ ਸਾਹਮਣੇ ਆਇਆ।

ਜ਼ਿਕਰਯੋਗ ਹੈ ਕਿ 357 ਫਿਲਮਾਂ 'ਚ ਕੰਮ ਕਰ ਚੁੱਕੀ ਅਰੁਣਾ ਨੇ ਭਾਵੇ ਸਹਿ-ਕਲਾਕਾਰ ਦੇ ਰੂਪ 'ਚ ਕੰਮ ਕੀਤਾ ਹੈ ਪਰ ਫਿਰ ਵੀ ਉਨ੍ਹਾਂ ਦੀ ਅਦਾਕਾਰੀ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਆਪਣੇ ਫਿਲਮੀ ਸਫਰ 'ਚ ਉਨ੍ਹਾਂ ਫਿਲਮਫੇਅਰ 'ਚ ਕਈ ਐਵਾਰਡ ਵੀ ਆਪਣੇ ਨਾਂ ਕੀਤੇ ਹਨ।


Tags: Aruna Irani Gunga Jumna Dilip Kumar Amitabh Bachchan ਅਰੁਣਾ ਇਰਾਨੀ ਗੰਗਾ ਜਮੁਨਾ