FacebookTwitterg+Mail

ਅਰੁਣਾ ਇਰਾਨੀ ਨੇ ਚੰਡੀਗੜ੍ਹ ਪਹੁੰਚ ਕੇ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ

    1/2
10 December, 2016 03:16:08 PM
ਚੰਡੀਗੜ੍ਹ—ਫਿਲਮੀ ਦੁਨੀਆ ਦੇ ਕਈ ਅਜਿਹੇ ਸਿਤਾਰੇ ਹਨ, ਜੋ ਆਪਣੇ ਫਿਲਮੀ ਸਫਰ ਦੌਰਾਨ ਹੀ ਲੋਕਾਂ 'ਚ ਹਰਮਨ ਪਿਆਰੇ ਜੋ ਜਾਂਦੇ ਹਨ ਪਰੰਤੂ ਇਸ ਤੋਂ ਬਾਅਦ ਗੁੰਮਨਾਮੀ 'ਚ ਖੋ ਜਾਂਦੇ ਹਨ ਪਰ ਕੁਝ ਅਜਿਹੇ ਵੀ ਖਾਸ ਲੋਕ ਹੁੰਦੇ ਹਨ, ਜੋ ਆਪਣੀ ਅਮਿੱਟ ਛਾਪ ਦਰਸ਼ਕਾਂ ਦੇ ਦਿਲਾਂ 'ਤੇ ਛੱਡਦੇ ਹਨ। ਇਹ ਹੀ ਸ਼ਬਦ ਬਾਲੀਵੁੱਡ ਅਦਾਕਾਰਾ ਅਰੁਣਾ ਇਰਾਨੀ ਨੇ ਕਹੇ, ਜੋ ਕਿ ਮੁਹੰਮਦ ਰਫੀ ਨਾਈਟ ਦੇ ਸਿਲਸਿਲੇ 'ਚ ਚੰਡੀਗੜ੍ਹ 'ਚ ਪਹੁੰਚੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਕ ਉਮਰ ਹੁੰਦੀ ਹੈ, ਜਦੋ ਲੋਕ ਇਸ਼ਕ ਕਰ ਬੈਠਦੇ ਹਨ। ਹਰ ਇਸ਼ਕ ਆਪਣਾ ਅਨੁਭਵ ਦਿੰਦਾ ਹੈ। ਇਹ ਹੀ ਕਾਰਨ ਹੈ ਕਿ ਲੋਕ ਉੱਥੇ ਤੱਕ ਸੀਮਿਤ ਰਹਿ ਜਾਂਦੇ ਹਨ। ਅੱਜ ਦੀਆਂ ਫਿਲਮਾਂ 'ਚ ਪੁਰਾਣੀਆਂ ਫਿਲਮਾਂ ਵਾਲੀ ਗੱਲ ਨਹੀਂ। ਉਨ੍ਹਾਂ ਨੇ ਕਿਹਾ ਕਿ ਫਿਲਮਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜੋ ਲੋਕਾਂ ਨੂੰ ਹਸਾਉਣ ਅਤੇ ਭਾਵੁਕ ਹੋਣ ਦਾ ਕੰਮ ਕਰੇ। ਹਰ ਦੌਰ ਦੇ ਲੋਕ ਆਪਣੇ ਜ਼ਮਾਨੇ ਦੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਹਨ ਪਰ ਅੱਜ ਦੀਆਂ ਫਿਲਮਾਂ ਨਵੀਂ ਪੀੜ੍ਹੀ ਲਈ ਹਨ। ਉਨ੍ਹਾਂ ਨੇ ਸਵਾਲ ਦੇ ਜਵਾਬ 'ਚ ਕਿਹਾ ਕਿ ਜੇਕਰ ਉਨ੍ਹਾਂ ਨੇ ਚੰਗੀ ਫਿਲਮ 'ਚ ਕਾਮੇਡੀ ਕਰਨ ਦਾ ਮੌਕਾ ਮਿਲੇਗਾ ਤਾਂ ਉਹ ਜ਼ਰੂਰ ਕਰੇਗੀ।
ਉਨ੍ਹਾਂ ਨੇ ਕਿਹਾ, ਕਿ ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਡਾਂਸ ਨਹੀਂ ਸੀ ਆਉਂਦਾ। ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਡਾਂਸ ਸਿੱਖਿਆ। ਅਦਾਕਾਰਾ ਨੇ ਕਿਹਾ ਕਿ ਫਿਲਮਾਂ ਨਾਲੋ ਉਨ੍ਹਾਂ ਨੂੰ ਟੀ.ਵੀ ਸੀਰੀਅਲਾਂ 'ਚ ਪ੍ਰਸਿੱਧੀ ਮਿਲੀ। ਫਿਲਮਾਂ ਨੂੰ ਛੱਡੀਆਂ ਡੇਢ ਦਹਾਕਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, ''ਯੋਗ ਸਿਹਤ ਲਈ ਬਹੁਤ ਜ਼ਰੂਰੀ ਹੈ। ਉਹ 10 ਦਸੰਬਰ ਨੂੰ ਦੇਸ ਸਮਾਜ ਕਾਲਜ ਸੈਕਟਰ 45 'ਚ ਹੋ ਰਹੀ ਮੁਹੰਮਦ ਰਫੀ ਨਾਈਟ 'ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨਗੇ।

Tags: ਅਰੁਣਾ ਇਰਾਨੀਮੁਹੰਮਦ ਰਫੀ ਨਾਈਟ ਚੰਡੀਗੜ੍ਹAruna Irani Mohammed Rafi Night Chandigarh