FacebookTwitterg+Mail

ਇਮਰਾਨ ਹਾਸ਼ਮੀ ਨੂੰ ਮਾਤ ਦੇ ਗਿਆ ਇਹ ਐਕਟਰ, 100-200 ਨਹੀਂ ਫਿਲਮ 'ਚ ਕੀਤੀਆਂ ਇੰਨੀਆਂ Kisses

arvind akela kallu
18 November, 2017 11:23:04 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੂੰ ਸੀਰੀਅਲ ਕਿੱਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਦੇ ਨਾਂ ਆਨਸਕ੍ਰੀਨ ਕਿਸਿੰਗ ਦੇ ਕਈ ਰਿਕਾਰਡ ਹਨ ਪਰ ਹੁਣ ਇਸ ਮਾਮਲੇ 'ਚ ਉਨ੍ਹਾਂ ਦਾ ਰਿਕਾਰਡ ਤੋੜਦੇ ਹੋਏ ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਅਰਵਿੰਦ ਅਕੇਲਾ ਕੱਲੂ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਕੱਲੂ ਨੇ ਆਪਣੀ ਫਿਲਮ 'ਰੱਬਾ ਇਸ਼ਕ ਨਾ ਹੋਵੇ' 'ਚ ਅਭਿਨੇਤਰੀ ਰਿਤੂ ਸਿੰਘ ਨੂੰ 304 ਵਾਰ ਕਿੱਸ ਕੀਤੀਆਂ ਹਨ। ਫਿਲਮ 17 ਨਵੰਬਰ ਭਾਵ ਕੱਲ੍ਹ ਰਿਲੀਜ਼ ਹੋ ਚੁੱਕੀ ਹੈ। 
ਜਾਣਕਾਰੀ ਮੁਤਾਬਕ ਇਸ ਫਿਲਮ 'ਚ ਕੱਲੂ ਕਈ ਅਵਤਾਰ 'ਚ ਨਜ਼ਰ ਆ ਰਹੇ ਹਨ। ਹਾਲਾਂਕਿ ਸ਼ੁਰੂਆਤ 'ਚ ਉਹ ਇਕ ਬ੍ਰਹਿਮਚਾਰੀ ਨੌਜਵਾਨ ਦੀ ਭੂਮਿਕਾ 'ਚ ਹੈ, ਜੋ ਮਹਿਲਾਵਾਂ ਤੋਂ ਦੂਰ ਭੱਜਦਾ ਹੈ ਪਰ ਰਿਤੂ ਦੀ ਐਂਟਰੀ ਤੋਂ ਬਾਅਦ ਉਨ੍ਹਾਂ ਨੂੰ ਪਿਆਰ 'ਚ ਯਕੀਨ ਹੋ ਜਾਂਦਾ ਹੈ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਉਹ ਖੁਦ 'ਚੇ ਕਾਬੂ ਨਹੀਂ ਰੱਖ ਪਾਉਂਦੇ ਤੇ ਕਿਸਿੰਗ ਦਾ ਰਿਕਾਰਡ ਬਣਾ ਦਿੰਦੇ ਹਨ। ਦੂਜੇ ਪਾਸੇ ਆਲੋਚਕਾਂ ਦਾ ਮੰਨਣਾ ਹੈ ਕਿ ਭੋਜਪੁਰੀ ਸਿਨੇਮਾ 'ਚ ਹੁਣ ਤੱਕ ਕਿਸੇ ਫਿਲਮ 'ਚ ਇੰਨੀਆਂ ਕਿੱਸ ਦੇਖਣ ਨੂੰ ਨਹੀਂ ਮਿਲੀਆਂ ਸਨ। ਕੱਲੂ ਤੇ ਰਿਤੂ ਵਿਚਕਾਰ ਫਿਲਮਾਏ ਗਏ ਇਨ੍ਹਾਂ ਕਿਸਿੰਗ ਸਿਕਵੈਂਸ 'ਚ ਸਭ ਤੋਂ ਖਾਸ ਗੱਲ ਹੈ ਕਿ ਉਹ ਕਿਤੋਂ ਵੀ ਵਲਗਰ ਨਹੀਂ ਲੱਗ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦੀ ਕੈਮਿਸਟਰੀ ਖੂਬ ਪਸੰਦ ਆ ਰਹੀ ਹੈ ਤੇ ਲੋਕਾਂ ਵਿਚਕਾਰ ਕੱਲੂ ਤੇ ਰਿਤੂ ਵਲੋਂ ਫਿਲਮਾਏ ਗਏ ਕਿਸਿੰਗ ਸੀਨਜ਼ ਨੂੰ ਰਿਪੀਟ ਕਰਨ ਦੀ ਜ਼ਬਰਦਸਤ ਡਿਮਾਂਡ ਹੈ। ਸਿਨੇਮਾਘਰਾਂ ਤੋਂ ਬਾਹਰ ਆਏ ਦਰਸ਼ਕਾਂ ਨੇ ਤਾਂ ਉਨ੍ਹਾਂ ਨੂੰ ਭੋਜਪੁਰੀ ਫਿਲਮਾਂ ਦੇ ਇਮਰਾਨ ਹਾਸ਼ਮੀ ਦਾ ਖਿਤਾਬ ਤੱਕ ਦੇ ਦਿੱਤਾ ਹੈ।


Tags: Arvind akela kalluBhojpuri movieRitu SinghEmraan HashmiRabba ishq na howeਇਮਰਾਨ ਹਾਸ਼ਮੀ ਅਰਵਿੰਦ ਅਕੇਲਾ ਕੱਲੂ