FacebookTwitterg+Mail

ਸ਼ੋਸ਼ਲ ਮੀਡੀਆ 'ਤੋ ਆਸ਼ਾ ਭੋਸਲੇ ਨੇ ਦਿੱਤਾ ਅਪਸ਼ਬਦ ਬੋਲਣ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ

    1/2
03 October, 2016 02:49:11 PM
ਮੁੰਬਈ—ਜੰਮੂ-ਕਸ਼ਮੀਰ ਦੇ 'ਉੜੀ' 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ 'ਚ ਹੈ। ਹਾਲਾਂਕਿ, ਭਾਰਤ ਨੇ ਵੀ ਅੱਤਵਾਦੀਆਂ ਨੂੰ ਮਾਰ ਕਰ ਪਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਮਸ਼ਹੂਰ ਗਾਇਕਾ ਆਸ਼ਾ ਭੋਸਲੇ ਨੇ ਟਵੀਟ ਕਰਕੇ 'Jai Hind' ਇਸ 'ਤੇ ਪਾਕਿਸਤਾਨ ਦੇ ਲੋਕਾਂ ਨੇ ਟਵਿੱਟਰ 'ਤੇ ਉਨ੍ਹਾਂ ਅਪਸ਼ਬਦ ਬੋਲੇ।
ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨੀਆਂ ਨੂੰ ਜਵਾਬ ਦਿੰਦੇ ਹੋਏ ਆਸ਼ਾ ਭੋਸਲੇ ਨੇ ਵੀ ਟਵੀਟ ਕਰਕੇ ਲਿਖਿਆ, 'ਮੈਂ ਗਾਲੀ ਦੇਣ ਵਾਲੇ ਬਹੁਤ ਸਾਰਿਆਂ ਕੁੱਤਿਆਂ ਨੂੰ ਤਾਂ ਨਹੀਂ ਜਾਣਦੀ , ਜੋ ਮੈਨੂੰ ਫਾਲੋ ਕਰ ਰਹੇ ਹਨ ਪਰ ਮੈਂ ਉਨ੍ਹਾਂ ਨੂੰ ਡਿਲੀਟ ਕਰ ਦਿੱਤਾ ਹੈ। ਦੁੱਧ ਦਾ ਦੁੱਧ, 'ਤੇ ਪਾਣੀ ਦਾ ਪਾਣੀ। ਮੇਰੇ ਕੁਝ ਸਾਥੀ ਵੀ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਕੁਝ ਸਮੇਂ ਬਾਅਦ ਇਕ ਹੋਰ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਮੈਂ ਗਾਲੀ ਦੇਣ ਵਾਲੇ ਨੂੰ ਕੁੱਤਾ ਕਿਹਾ, ਕੀ ਮੈਂ ਪਾਕਿਸਤਾਨੀ ਕਿਹਾ? ਫਿਰ ਪਾਕਿਸਤਾਨੀ ਕਿਉਂ ਪਰੇਸ਼ਾਨ ਹਨ। ਗਾਲੀ ਦੇਣ ਵਾਲੇ ਕੋਈ ਵੀ ਹੋ ਸਕਦਾ ਹੈ?


Tags: ਆਸ਼ਾ ਭੋਸਲੇ ਗਾਇਕਾ ਟਵਿੱਟਰAsha Bhosle singer twitter