FacebookTwitterg+Mail

ਕਦੇ ਡਿਪ੍ਰ੍ਰੈਸ਼ਨ ਦਾ ਸ਼ਿਕਾਰ ਹੋਈ ਸੀ ਇਹ ਅਦਾਕਾਰਾ, ਸੁਸਾਇਡ ਕਰਨ ਦੇ ਆਉਂਦੇ ਸਨ ਰੋਜ਼ਾਨਾ ਖਿਆਲ

asha parekh happy birthday
02 October, 2017 03:09:15 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਆਸ਼ਾ ਪਾਰੇਖ ਦਾ ਜਨਮ 2 ਅਕਤੂਬਰ 1942 ਨੂੰ ਹੋਇਆ ਸੀ। ਉਹ ਬਚਪਨ ਵਿਚ ਬੇਹੱਦ ਸ਼ਰਾਰਤੀ ਸੀ ਅਤੇ ਅਕਸਰ ਆਪਣੇ ਦੋਸਤਾਂ ਅਤੇ ਟੀਚਰਜ਼ ਦੀ ਨਕਲ ਕਰਿਆ ਕਰਦੀ ਸੀ, ਜਿਸ ਨੇ ਆਖਿਰਕਾਰ ਇੱਕ ਅਸਿਸਟੈਂਟ ਡਾਇਰੈਕਟਰ ਦਾ ਧਿਆਨ ਖਿੱਚਿਆ।

Punjabi Bollywood Tadka
ਇਹ ਖੁਲਾਸਾ ਗੀਤਕਾਰ ਅਤੇ ਲੇਖਕ ਜਾਵੇਦ ਅਖਤਰ ਦੇ ਸ਼ੋਅ 'ਕਲਾਸਿਕ ਲੀਜੈਂਡਜ਼ ਸੀਜ਼ਨ 4' ਦੇ ਐਪੀਸੋਡ ਵਿਚ ਹੋਇਆ ਹੈ। ਅਖਤਰ ਨੇ ਕਿਹਾ ਕਿ ਆਸ਼ਾ ਪਾਰੇਖ ਅਕਸਰ ਆਪਣੇ ਦੋਸਤਾਂ ਅਤੇ ਟੀਚਰਜ਼ ਦੀ ਨਕਲ ਉਤਾਰਿਆ ਕਰਦੀ ਸੀ। ਅਜਿਹੇ ਹੀ ਇੱਕ ਮੌਕੇ 'ਤੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਹੁਨਰ ਨੇ ਇੱਕ ਨਿਰਦੇਸ਼ਕ ਦਾ ਧਿਆਨ ਆਪਣੇ ਵੱਲ ਖਿੱਚਿਆ।

Punjabi Bollywood Tadka

ਹਾਲਾਂਕਿ ਉਨ੍ਹਾਂ ਦੀ ਮਾਂ ਨੇ ਉਸ ਸਮੇਂ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਉਨ੍ਹਾਂ ਦੇ ਸ਼ਬਦਾਂ ਨੇ ਅਦਾਕਾਰਾ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਆਸ਼ਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਦਾਖਿਲਾ ਇਕ ਡਾਂਸ ਕਲਾਸ ਵਿਚ ਕਰਵਾਉਣ ਦਾ ਫੈਸਲਾ ਲਿਆ। ਇੱਕ ਪਰਫਾਰਮੈਂਸ ਦੌਰਾਨ ਫਿਲਮ ਮੇਕਰ ਬਿਮਲ ਰਾਏ ਦੀ ਨਜ਼ਰ ਉਨ੍ਹਾਂ 'ਤੇ ਪਈ, ਜਿਸ ਤੋਂ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ।

Punjabi Bollywood Tadka
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਆਟੋਬਾਇਓਗ੍ਰਾਫੀ 'ਦਿ ਹਿਟ ਗਰਲ' ਰਿਲੀਜ਼ ਹੋਈ ਸੀ। ਇਸ ਕਿਤਾਬ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਕਈ ਜੁੜੇ ਰਾਜ਼ ਖੋਲੇ ਹਨ। ਕਿਤਾਬ ਵਿਚ ਉਨ੍ਹਾਂ ਨੇ ਲਿਖਿਆ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਗਈ ਸੀ। ਉਨ੍ਹਾਂ ਦੇ ਮਨ ਵਿਚ ਸੁਸਾਈਡ ਦੇ ਖਿਆਲ ਆਉਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਤਾਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਡਿਪ੍ਰੈਸ਼ਨ ਨਾਲ ਲੜਨ ਲਈ ਉਨ੍ਹਾਂ ਨੂੰ ਬਹੁਤ ਡਾਕਟਰਾਂ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਫਲ ਅਦਾਕਾਰਾ ਹੋਣ ਦੇ ਬਾਵਜੂਦ ਉਹ ਜ਼ਿੰਦਗੀ ਵਿਚ ਇਕੱਲੀ ਰਹਿ ਗਈ।

Punjabi Bollywood Tadka
ਉਨ੍ਹਾਂ ਨੇ ਅਚਾਨਕ ਫਿਲਮਾਂ ਤੋਂ ਬ੍ਰੇਕ ਲੈ ਲਿਆ ਸੀ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ, ਮੈਨੂੰ ਮਾਂ ਦੇ ਕਿਰਦਾਰ ਮਿਲਣ ਲੱਗ ਪਏ ਸਨ, ਜੋ ਮੈਨੂੰ ਪਸੰਦ ਨਹੀਂ ਸਨ। ਇਸ ਲਈ ਮੈਂ ਫਿਲਮਾਂ ਕਰਨਾ ਛੱਡ ਦਿੱਤਾ। ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇੱਕ ਫਿਲਮ ਦੇ ਹੀਰੋ ਸਵੇਰੇ 9:30 ਵਜੇ ਦੀ ਸ਼ਿਫਟ ਵਿਚ ਸ਼ਾਮ ਨੂੰ 6:30 ਵਜੇ ਪਹੁੰਚਦੇ ਸਨ।

Punjabi Bollywood Tadka

ਮੈਂ ਦਿਨ ਭਰ ਆਪਣੇ ਸ਼ਾਟ ਦਾ ਇੰਤਜ਼ਾਰ ਕਰਦੀ ਸੀ ਤਾਂ ਮੈਂ ਸੋਚ ਲਿਆ ਕਿ ਮੈਂ ਹੁਣ ਫਿਲਮਾਂ ਨਹੀਂ ਕਰਨੀਆਂ। ਆਸ਼ਾ ਪਾਰੇਖ, ਅਮਿਤਾਭ ਬੱਚਨ ਨੂੰ ਖੁਸ਼ਕਿਸਮਤ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਿਤਾਭ ਨੂੰ ਦੂਜੀ ਪਾਰੀ ਮਿਲੀ। ਉਨ੍ਹਾਂ ਦੇ ਹਿਸਾਬ ਨਾਲ ਰੋਲ ਲਿਖੇ ਜਾਂਦੇ ਹਨ। ਉਹ ਖੁਸ਼ਕਿਸਮਤ ਹਨ। ਮੇਰੇ ਹਿਸਾਬ ਨਾਲ ਫਿਲਮਾਂ ਲਿਖੀਆਂ ਜਾਣਗੀਆਂ ਤਾਂ ਮੈਂ ਵੀ ਫਿਲਮਾਂ ਕਰਾਂਗੀ।


Tags: Asha ParekhHappy Birthday SuicideShammi Kapoorਆਸ਼ਾ ਪਾਰੇਖ