FacebookTwitterg+Mail

ਸਵਿਮਸੂਟ ਲਈ ਐਸ਼ਲੇ ਦਾ ਫੋਟੋਸ਼ੂਟ, ਬਲੈਕ ਬਿਕਨੀ 'ਚ ਦਿੱਤੇ ਪੋਜ਼

    1/12
24 March, 2017 03:12:23 PM
ਲਾਸ ਏਂਜਲਸ- ਪਲੱਸ ਸਾਈਜ਼ ਮਾਡਲ ਐਸ਼ਲੇ ਗ੍ਰਾਹਮ ਨੇ ਹਾਲ ਹੀ 'ਚ ਸਵਿਮਸੂਟ ਲਈ ਫੋਟੋਸ਼ੂਟ ਕਰਵਾਇਆ ਹੈ। ਉਨ੍ਹਾਂ ਨੇ ਫਲੋਰਿਡਾ 'ਚ ਬਲੈਕ ਬਿਕਨੀ 'ਚ ਫੋਟੋਜ਼ ਕਲਿੱਕ ਕਰਵਾਈਆਂ ਹਨ। ਐਸ਼ਲੇ ਦੇ ਕੁਝ ਫੋਟੋਜ਼ ਸਮੁੰਦਰ 'ਚ ਤਾਂ ਕੁਝ ਫੋਟੋਜ਼ ਬੀਚ 'ਤੇ ਸ਼ੂਟ ਕੀਤੀਆਂ ਗਈਆਂ ਹਨ। ਇਕ ਫੋਟੋ 'ਚ ਉਹ ਸਮੁੰਦਰ ਕੰਢੇ ਬੈਠ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਕ ਹੋਰ ਫੋਟੋ 'ਚ ਉਹ ਬੀਚ ਸਾਈਡ ਸੰਤਰੀ ਰੰਗ ਦੀ ਡਰੈੱਸ 'ਚ ਪੋਜ਼ ਦਿੰਦੀ ਦਿਖ ਰਹੀ ਹੈ। 29 ਸਾਲ ਦੀ ਅਮਰੀਕਨ ਮਾਡਲ ਐਸ਼ਲੇ ਨੇ 2001 'ਚ ਆਪਣਾ ਮਾਡਲਿੰਗ ਕੈਰੀਅਰ ਸ਼ੁਰੂ ਕੀਤਾ ਸੀ। 2000 'ਚ ਆਈ ਐਂਡ ਆਈ ਦੇ ਮੈਨੇਜਰ ਨੇ ਉਨ੍ਹਾਂ ਨੂੰ ਓਕ ਵਿਊ ਮਾਲ, ਓਮਾਹਾ 'ਚ ਸ਼ਾਪਿੰਗ ਕਰਦੇ ਦੇਖਿਆ ਸੀ ਅਤੇ ਉਨ੍ਹਾਂ ਨੂੰ ਮਾਡਲਿੰਗ ਲਈ ਆਫਰ ਕੀਤਾ ਸੀ। ਇਹ ਉਹ ਦੌਰ ਸੀ ਜਦੋਂ ਉਹ ਹਾਈਸਕੂਲ 'ਚ ਪੜ੍ਹਾਈ ਕਰ ਰਹੀ ਸੀ। ਉਹ ਪਹਿਲੀ ਪਲੱਸ ਸਾਈਜ ਮਾਡਲ ਹੈ ਜੋ ਬ੍ਰਿਟਿਸ਼ ਅਤੇ ਅਮਰੀਕਨ ਵੋਗ ਮੈਗਜ਼ੀਨ ਦੀ ਕਵਰ ਗਰਲ ਬਣੀ ਸੀ। ਉਨ੍ਹਾਂ ਨੇ ''Vogue', 'Harper's Bazaar', 'Glamour', 'Elle'' ਸਮੇਤ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਗ੍ਰਾਫ ਜਸਟਿਨ ਐਰਿਨ ਨਾਲ ਉਨ੍ਹਾਂ ਦੀ ਮੁਲਾਕਾਤ 2009 'ਚ ਇਕ ਚਰਚ 'ਚ ਹੋਈ ਸੀ ਅਤੇ ਦੋਹਾਂ ਨੇ 2010 'ਚ ਵਿਆਹ ਕੀਤਾ ਸੀ। ਦੱਸ ਦਈਏ ਕਿ ਬੀਤੇ ਦਿਨੀਂ ਮਿਆਮੀ ਬੀਚ 'ਤੇ ਇਕ ਫੋਟੋਸ਼ੂਟ ਕਰਵਾਇਆ ਸੀ। ਇਹ ਫੋਟੋਸ਼ੂਟ ਉਨ੍ਹਾਂ ਨੇ 'ਰਾਈਜ਼ਿੰਗ ਮਾਡਲਜ਼ ਪ੍ਰੋਜੈਕਟ' ਲਈ ਕੀਤਾ ਸੀ। ਉਹ ਲਾਲ ਰੰਗ ਦੇ ਸਵਿਮਸੂਟ 'ਚ ਸਮੁੰਦਰ 'ਚ ਜੇਟ ਰਾਈਡਿੰਗ ਕਰਦੇ ਹੋਏ ਨਜ਼ਰ ਆਈ ਸੀ।

Tags: ashley graham swimsuitphotoshootਸਵਿਮਸੂਟ ਐਸ਼ਲੇ ਗ੍ਰਾਹਮ beach

About The Author

Anuradha Sharma

Anuradha Sharma is News Editor at Jagbani.