FacebookTwitterg+Mail

ਅਸ਼ੋਕ ਗਿੱਲ ਨੇ ਨਚਾਏ ਬਰਮਿੰਘਮ ਦੇ ਵਲੈਤੀਏ

ashok gill
18 August, 2017 09:17:28 AM

ਜਲੰਧਰ- 'ਸੋਹਣੀਏ ਕਿੱਥੇ ਚੱਲੀ ਏਂ, ਮੋਰਨੀ ਬਣ ਕੇ', 'ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ' ਆਦਿ ਸੁਪਰ ਡੁਪਰ ਹਿੱਟ ਗੀਤਾਂ ਦੇ ਗਾਇਕ ਅਸ਼ੋਕ ਗਿੱਲ ਨੇ ਬੀਤੇ ਦਿਨੀਂ ਬਰਮਿੰਗਮ ਦੇ ਵਾਰਡ ਐਂਡ ਪਾਰਕ, ਵਾਸ਼ਵੁੱਡ ਹੀਥ ਰੋਡ ਵਿਖੇ ਵਾਸ਼ਵੁੱਡ ਹੀਥ ਐਸੋਸੀਏਸ਼ਨ ਵਲੋਂ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਵਿਚ ਆਪਣੀ ਗਾਇਕੀ ਨਾਲ ਰੱਜ ਕੇ ਵਲੈਤੀਏ ਨਚਾਏ। ਵਿੱਕੀ  ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸ਼ੋਕ ਗਿੱਲ ਦੀ ਗਾਇਕੀ ਨੂੰ ਇੰਗਲੈਂਡ ਦੇ ਸਰੋਤਿਆਂ ਵਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਪੂਰੇ ਇੰਗਲੈਂਡ 'ਚ ਵੱਖ-ਵੱਖ ਥਾਵਾਂ ਤੋਂ ਸੱਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿਚ ਰਹਿੰਦੇ ਸਰੋਤੇ ਵੀ ਸਾਫ-ਸੁਥਰਾ ਅਤੇ ਵਧੀਆ ਸੁਣਨਾ ਚਾਹੁੰਦੇ ਹਨ ਅਤੇ ਇਹੋ ਜਿਹੀ ਸਾਫ ਸੁਥਰੀ ਗਾਇਕੀ ਵਾਲੇ ਗਾਇਕ ਨੂੰ ਪਸੰਦ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਅਸ਼ੋਕ ਗਿੱਲ ਦਾ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਤੋਂ ਵੱਡੀਆਂ ਉਮੀਦਾਂ ਹਨ।


Tags: Punjabi SingerAshok Gill Birmingham Vicky Nagraਅਸ਼ੋਕ ਗਿੱਲਬਰਮਿੰਗਮ ਵਿੱਕੀ ਨਾਗਰਾ