FacebookTwitterg+Mail

ਗਾਇਕ ਅਸ਼ੋਕ ਗਿੱਲ ਵਿਦੇਸ਼ੀ ਟੂਰ ਲਈ ਹੋਏ ਰਵਾਨਾ

ashok gill
02 November, 2017 09:41:55 AM

ਜਲੰਧਰ(ਬਿਊਰੋ)— ਹਿੱਟ ਗੀਤ 'ਅੱਜ ਫਿਰ ਕਿੱਥੇ ਚੱਲੀ ਏਂ ਮੋਰਨੀ ਬਣ ਕੇ ਮੋਰਨੀ ਬਣ ਕੇ' ਅਤੇ 'ਮੈਨੂੰ ਹੋਰ ਨਾ ਪਿਲਾਓ, ਨੀਂ ਮੈਂ ਹੋ ਗਿਆ ਸ਼ਰਾਬੀ' ਆਦਿ ਨਾਲ ਦੇਸ਼-ਵਿਦੇਸ਼ ਵਿਚ ਨਾਮਣਾ ਖੱਟਣ ਵਾਲੇ ਗਾਇਕ ਅਸ਼ੋਕ ਗਿੱਲ ਬੀਤੇ ਦਿਨ ਅਮਰੀਕਾ, ਕੈਨੇਡਾ ਅਤੇ ਇੰਗਲੈਂਡ 'ਚ ਸ਼ੋਅ ਕਰਨ ਵਾਸਤੇ ਰਵਾਨਾ ਹੋਏ। ਇਸ ਮੌਕੇ ਗਾਇਕ ਅਸ਼ੋਕ ਗਿੱਲ ਦੇ ਪ੍ਰਮੋਟਰ ਵਿੱਕੀ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਨਵੰਬਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਵੱਡੇ ਪੱਧਰ 'ਤੇ 'ਬੋਸਟਨ ਭੰਗੜਾ-2017' ਦੇ ਬੈਨਰ ਹੇਠ ਗਾਇਕੀ ਸ਼ੋਅ ਕਰਵਾਇਆ ਜਾਵੇਗਾ, ਜਿਸ ਵਿਚ ਗਾਇਕ ਅਸ਼ੋਕ ਗਿੱਲ ਆਪਣੀ ਪ੍ਰਫਾਰਮੈਂਸ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਤੇ ਸਰੋਤਿਆਂ ਵਿਚ ਇਸ ਸ਼ੋਅ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਤੋਂ ਇਲਾਵਾ ਗਾਇਕ ਅਸ਼ੋਕ ਗਿੱਲ ਕੈਨੇਡਾ ਅਤੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਸ਼ੋਅ ਕਰਨਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਗੀਤਾਂ ਦੇ ਵੀਡੀਓ ਵੀ ਵਿਦੇਸ਼ੀ ਧਰਤੀ 'ਤੇ ਫਿਲਮਾਏ ਜਾ ਰਹੇ ਹਨ।


Tags: Ashok GillUSA Canada EnglandPunjabi Singerਅਸ਼ੋਕ ਗਿੱਲਅਮਰੀਕਾ ਕੈਨੇਡਾਇੰਗਲੈਂਡ