FacebookTwitterg+Mail

ਇਹ ਹੈ 'ਅੱਜ ਫਿਰ ਕਿਥੇ ਚੱਲੀ ਏ ਮੋਰਨੀ ਬਣ ਕੇ' ਦਾ ਅਸਲ ਗਾਇਕ ਅਸ਼ੋਕ ਗਿੱਲ (ਵੀਡੀਓ)

23 March, 2017 10:38:32 PM
ਜਲੰਧਰ— ਸ਼ਾਇਦ ਅਸ਼ੋਕ ਗਿੱਲ ਦਾ ਨਾਂ ਸੁਣਨ 'ਚ ਤੁਹਾਨੂੰ ਨਵਾਂ ਲੱਗ ਰਿਹਾ ਹੋਵੇਗਾ ਪਰ ਇਹ ਨਾਂ ਪੰਜਾਬੀ ਸੰਗੀਤ ਇੰਡਸਟਰੀ 'ਚ ਕਈ ਸਾਲਾਂ ਤੋਂ ਹੈ। 'ਅੱਜ ਫਿਰ ਕਿੱਥੇ ਚੱਲੀ ਏ ਮੋਰਨੀ ਬਣ ਕੇ' ਤੇ 'ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਆਓ' ਸਮੇਤ ਅਸ਼ੋਕ ਗਿੱਲ ਨੇ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚ 'ਬਾਰੀ ਬਰਸੀ', 'ਗੋਰਾ ਗੋਰਾ', 'ਬੱਲੇ ਬੱਲੇ', 'ਕਬੱਡੀ' ਤੇ 'ਹੱਟ ਪਿੱਛੇ' ਮੁੱਖ ਰੂਪ ਨਾਲ ਸ਼ਾਮਲ ਹਨ।
ਮਿਊਜ਼ਿਕ ਡਾਇਰੈਕਟਰ ਪੰਜਾਬੀ ਐੱਮ. ਸੀ. ਨਾਲ ਅਸ਼ੋਕ ਗਿੱਲ ਦੇ ਕਈ ਹਿੱਟ ਗੀਤ ਮਾਰਕੀਟ 'ਚ ਆ ਚੁੱਕੇ ਹਨ। ਹਾਲ ਹੀ 'ਚ ਅਸ਼ੋਕ ਗਿੱਲ ਨੇ ਇੰਗਲੈਂਡ 'ਚ ਸ਼ੋਅ ਦੌਰਾਨ ਬੱਲੇ-ਬੱਲੇ ਕਰਵਾਈ। ਦੁੱਖ ਦੀ ਗੱਲ ਇਹ ਹੈ ਕਿ ਇੰਨਾ ਚੰਗਾ ਤੇ ਬਾ-ਕਮਾਲ ਗਾਇਕ ਹੋਣ ਦੇ ਬਾਵਜੂਦ ਅਸ਼ੋਕ ਗਿੱਲ ਨੂੰ ਉਹ ਪਛਾਣ ਨਹੀਂ ਮਿਲੀ, ਜਿਸ ਦਾ ਉਹ ਹੱਕਦਾਰ ਹੈ। ਅਸ਼ੋਕ ਗਿੱਲ ਦੇ ਗੀਤ ਤਾਂ ਜ਼ਰੂਰ ਲੋਕ ਸੁਣਦੇ ਹਨ ਤੇ ਉਨ੍ਹਾਂ 'ਤੇ ਭੰਗੜਾ ਪਾਉਂਦੇ ਹਨ ਪਰ ਗੀਤ ਦੇ ਪਿੱਛੇ ਗਾਇਕ ਕੌਣ ਹੈ, ਇਹ ਕੋਈ-ਕੋਈ ਹੀ ਜਾਣਦਾ ਹੈ। ਅਜਿਹੇ ਗਾਇਕ ਬਹੁਤ ਘੱਟ ਮਿਲਦੇ ਹਨ, ਜਿਨ੍ਹਾਂ ਦੇ ਟੈਲੇਂਟ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ।

Tags: Ashok Gill Punjabi Singer ਅਸ਼ੋਕ ਗਿੱਲ ਪੰਜਾਬੀ ਗਾਇਕ