FacebookTwitterg+Mail

ਆਸ਼ੂਤੋਸ਼ ਦਿਖਾਉਣਗੇ 'ਪਾਨੀਪਤ' ਦਾ ਤੀਸਰਾ ਯੁੱਧ

ashutosh gowariker
14 March, 2018 08:34:58 AM

ਨਵੀਂ ਦਿੱਲੀ(ਬਿਊਰੋ)— ਆਪਣੀਆਂ ਪੀਰੀਅਡ ਡਰਾਮਾ ਫਿਲਮਾਂ ਲਈ ਆਸ਼ੂਤੋਸ਼ ਗੋਵਾਰੀਕਰ ਪਹਿਲਾਂ ਹੀ ਬਾਲੀਵੁੱਡ 'ਚ ਪਛਾਣ ਬਣਾ ਚੁੱਕੇ ਹਨ। ਇਕ ਵਾਰ ਫਿਰ ਉਹ ਦੋ ਸਾਲ ਬਾਅਦ ਅਜਿਹੀ ਇਕ ਫਿਲਮ ਲੈ ਕੇ ਵਾਪਸ ਆ ਰਹੇ ਹਨ। ਇਸ ਫਿਲਮ ਦਾ ਨਾਂ ਹੈ 'ਪਾਨੀਪਤ'। ਇਹ ਫਿਲਮ ਪਾਨੀਪਤ ਦੇ ਤੀਸਰੇ ਯੁੱਧ 'ਤੇ ਆਧਾਰਿਤ ਹੈ। ਇਹ ਯੁੱਧ 14 ਜਨਵਰੀ 1761 'ਚ ਮਰਾਠਾ ਸਾਮਰਾਜ ਅਤੇ ਅਫਗਾਨਿਸਤਾਨ ਦੇ ਰਾਜੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਲੜਿਆ ਗਿਆ ਸੀ। ਪਾਨੀਪਤ ਦੇ ਇਸ ਤੀਸਰੇ ਯੁੱਧ ਨੂੰ ਆਸ਼ੂਤੋਸ਼ ਆਪਣੇ ਅੰਦਾਜ਼ 'ਚ ਪਰਦੇ 'ਤੇ ਉਤਾਰਨ ਲਈ ਤਿਆਰ ਹਨ। ਫਿਲਮ ਦਾ ਨਿਰਦੇਸ਼ਨ ਜਿਥੇ ਆਸ਼ੂਤੋਸ਼ ਕਰ ਰਹੇ ਹਨ ਤਾਂ ਇਸ ਦੀ ਪ੍ਰੋਡਿਊਸਰ ਉਨ੍ਹਾਂ ਦੀ ਪਤਨੀ ਸੁਨੀਤਾ ਗੋਵਾਰੀਕਰ ਹੈ। ਇਸ ਦਾ ਪ੍ਰੋਡਕਸ਼ਨ ਰੋਹਿਤ ਸ਼ੇਲਾਤਕਰ ਦੀ ਪ੍ਰੋਡਕਸ਼ਨ ਕੰਪਨੀ ਵਿਜ਼ਨ ਵਰਲਡ ਕਰ ਰਹੀ ਹੈ। 
ਖੁਦ ਵਲੋਂ ਰੋਹਿਤ ਨਾਲ ਦੁਬਾਰਾ ਕੰਮ ਕਰਨ ਸਬੰਧੀ ਆਸ਼ੂਤੋਸ਼ ਨੇ ਕਿਹਾ ਕਿ ਮੈਂ ਰੋਹਿਤ ਅਤੇ ਉਨ੍ਹਾਂ ਦੀ ਕੰਪਨੀ ਨਾਲ ਕੰਮ ਕਰਨ ਲਈ ਬੇਹੱਦ ਉਤਸ਼ਾਹਿਤ ਹਾਂ। ਜਿਸ ਤਰ੍ਹਾਂ ਦਾ ਉਨ੍ਹਾਂ ਦੀ ਕੰਪਨੀ ਦਾ ਨਾਂ ਹੈ, ਉਸੇ ਤਰ੍ਹਾਂ ਦੇ ਹੀ ਉਹ ਹਨ। ਉਹ ਭਾਰਤੀ ਸਿਨੇਮਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਸ ਦਾ ਫਿਲਮਾਂ 'ਚ ਲਗਾਅ ਵੀ ਕੁਝ ਉਸੇ ਤਰ੍ਹਾਂ ਦਾ ਹੈ, ਜਿਵੇਂ ਕਿ ਮੇਰਾ, ਖਾਸ ਤੌਰ 'ਤੇ ਇਤਿਹਾਸਕ ਫਿਲਮਾਂ ਨੂੰ ਲੈ ਕੇ। ਮੈਂ ਉਨ੍ਹਾਂ ਦੇ ਅਤੇ ਆਪਣੇ ਇਸ ਸਫਰ ਦੇ ਇੰਤਜ਼ਾਰ ਵਿਚ ਹਾਂ। ਇਸ ਫਿਲਮ 'ਚ ਆਸ਼ੂਤੋਸ਼ ਨੇ ਸੰਜੇ ਦੱਤ, ਅਰਜੁਨ ਕਪੂਰ ਅਤੇ ਕ੍ਰਿਤੀ ਸੈਨਨ ਨੂੰ ਚੁਣਿਆ ਹੈ। ਇਹ ਫਿਲਮ 'ਲਗਾਨ', 'ਜੋਧਾ-ਅਕਬਰ' ਅਤੇ 'ਮੋਹਨਜੋਦੜੋ' ਵਾਂਗ ਹੀ ਸ਼ਾਨਦਾਰ ਹੋਵੇਗੀ।
ਇਸ ਫਿਲਮ ਦਾ ਅੱਜ ਟੀਜ਼ਰ ਪੋਸਟਰ ਲਾਂਚ ਹੋ ਗਿਆ ਹੈ। ਇਸ ਪੋਸਟਰ ਵਿਚ ਕਿਸੇ ਅਭਿਨੇਤਾ ਦੀ ਲੁੱਕ ਨਹੀਂ ਦਿਖਾਈ ਜਾਵੇਗੀ, ਬਲਕਿ ਇਸ 'ਚ ਦਿਸੇਗੀ ਇਕ ਤਲਵਾਰ। ਇਹ ਇਕ ਅਜਿਹੀ ਤਲਵਾਰ ਹੋਵੇਗੀ, ਜੋ ਉਸ ਪਾਨੀਪਤ ਯੁੱਧ ਦੀ ਗਵਾਹ ਬਣੇਗੀ। ਇਹ ਪੋਸਟਰ ਹਿੰਦੀ ਤੇ ਅੰਗਰੇਜ਼ੀ 'ਚ ਜਾਰੀ ਹੋਵੇਗਾ। 
ਇਸ ਪੋਸਟਰ ਵਿਚ ਭਾਵੇਂ ਹੀ ਕਿਸੇ ਅਭਿਨੇਤਾ ਨੂੰ ਨਹੀਂ ਦਿਖਾਇਆ ਗਿਆ ਪਰ ਪੋਸਟਰ 'ਤੇ ਇਸ ਦੇ ਮੁੱਖ ਅਭਿਨੇਤਾਵਾਂ ਦੇ ਨਾਂ ਲਿਖੇ ਹਨ। ਪੋਸਟਰ 'ਤੇ ਫਿਲਮ ਦਾ ਨਾਂ 'ਪਾਨੀਪਤ-ਦਿ ਗ੍ਰੇਟ ਬਿਟ੍ਰੇਅਲ' ਹੈ। ਫਿਲਮ ਦੀ ਟੈਗ ਲਾਈਨ ਤੋਂ ਬਸ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪਾਨੀਪਤ ਦੇ ਤੀਸਰੇ ਯੁੱਧ ਵਿਚ ਮਰਾਠਾ ਸਾਮਰਾਜ ਨੂੰ ਮਿਲੇ ਧੋਖੇ ਦੀ ਕਹਾਣੀ ਹੋਵੇਗੀ। ਫਿਲਮ 6 ਦਸੰਬਰ 2019 ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।


Tags: Ashutosh GowarikerPanipat Arjun Kapoor Sanjay DuttKriti SanonThird Battle Sunita GowarikerRohit Shelatkar

Edited By

Sunita

Sunita is News Editor at Jagbani.