FacebookTwitterg+Mail

B'Day : ਵਿਆਹੁਤਾ ਅਦਾਕਾਰਾ 'ਤੇ ਆਇਆ ਸੀ ਆਸ਼ੂਤੋਸ਼ ਦਾ ਦਿਲ, ਧੱਕੇ ਮਾਰ ਕੇ ਸੈੱਟ ਤੋਂ ਗਿਆ ਸੀ ਕੱਢਿਆ

ashutosh rana
10 November, 2017 06:05:33 PM

ਮੁੰਬਈ (ਬਿਊਰੋ)— 'ਜਖਮ', 'ਦੁਸ਼ਮਨ' ਅਤੇ 'ਸੰਘਰਸ਼' ਵਰਗੀਆਂ ਫਿਲਮਾਂ 'ਚ ਬਿਹਤਰੀਨ ਅਭਿਨੈ ਨਾਲ ਪ੍ਰਸ਼ੰਸਕਾਂ 'ਚ ਵੱਖਰੀ ਪਛਾਣ ਬਣਾ ਚੁੱਕੇ ਅਭਿਨੇਤਾ ਆਸ਼ੂਤੋਸ਼ ਰਾਣਾ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਟੀ. ਵੀ. ਸ਼ੋਅ 'ਸਵਾਭੀਮਾਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਸ਼ੂਤੋਸ਼ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਆਸ਼ੂਤੋਸ਼ ਵੱਖਰੇ ਕਿਰਦਾਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਪੂਜਾ-ਪਾਠ ਦਾ ਬਹੁਤ ਸ਼ੌਕ ਹੈ। ਉਹ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਹਨ। ਉਹ ਆਪਣੇ ਇਸ ਸ਼ੌਕ ਨੂੰ ਆਪਣੀ ਸ਼ਰਧਾ ਅਤੇ ਧਾਰਮਿਕ ਵਿਸ਼ਵਾਸ ਦਾ ਰੂਪ ਮੰਨਦੇ ਹਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੇ ਗੁਰੂ ਦੇ ਕਹਿਣ 'ਤੇ ਫਿਲਮ ਜਗਤ 'ਚ ਆਏ ਸਨ ਅਤੇ ਹੁਣ ਤੱਕ 30 ਤੋਂ ਜ਼ਿਆਦਾ ਫਿਲਮਾਂ ਅਤੇ ਕਈ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka
ਆਸ਼ੂਤੋਸ਼ ਦੀ ਜ਼ਿੰਦਗੀ 'ਚ ਇਕ ਦਿਨ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਸੈੱਟ ਤੋਂ ਬਾਹਰ ਦਾ ਰਸਤਾ ਦੇਖਣਾ ਪਿਆ ਸੀ। ਆਸ਼ੂਤੋਸ਼ ਨੇ ਆਪਣੇ ਇਕ ਇੰਟਰਵਿਊ ਦੌਰਾਨ ਫਿਲਮੀ ਕਰੀਅਰ ਦੀ ਗੱਲ ਸੁਣਾਉਂਦੇ ਹੋਏ ਦੱਸਿਆ ਕਿ ਉਹ ਇਕ ਵਾਰ ਫਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਨੂੰ ਮਿਲਣ ਲਈ ਪਹੁੰਚੇ। ਭਾਰਤੀ ਪਰੰਪਰਾ ਮੁਤਾਬਕ ਉਨ੍ਹਾਂ ਮਹੇਸ਼ ਭੱਟ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਣਾ ਚਾਹਿਆ। ਪੈਰ ਛੂੰਹਦੇ ਹੀ ਮਹੇਸ਼ ਭੱਟ ਭੜਕ ਉਠੇ ਕਿਉਂਕਿ ਉਨ੍ਹਾਂ ਨੂੰ ਪੈਰ ਛੂਹਣ ਵਾਲਿਆਂ ਤੋਂ ਸਖਤ ਨਫਰਤ ਸੀ। ਉਨ੍ਹਾਂ ਆਸ਼ੂਤੋਸ਼ ਨੂੰ ਫਿਲਮ ਦੇ ਸੈੱਟ ਤੋਂ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ ਉਹ ਆਪਣੇ ਸਹਿ-ਨਿਰਦੇਸ਼ਕਾਂ 'ਤੇ ਵੀ ਕਾਫੀ ਭੜਕੇ ਅਤੇ ਕਹਿਣ ਲੱਗੇ ਕੀ ਉਸਨੂੰ ਫਿਲਮ ਸੈੱਟ ਤੱਕ ਆਉਣ ਕਿਸਨੇ ਦਿੱਤਾ। ਆਸ਼ੂਤੋਸ਼ ਨੇ ਦੱਸਿਆ ਕਿ ਇੰਨੇ ਅਪਮਾਨ ਤੋਂ ਬਾਅਦ ਉਨ੍ਹਾਂ ਹਿੰਮਤ ਨਹੀਂ ਹਾਰੀ।

Punjabi Bollywood Tadka
ਜਦੋਂ ਵੀ ਮਹੇਸ਼ ਭੱਟ ਉਨ੍ਹਾਂ ਨੂੰ ਮਿਲਦੇ ਹਨ, ਉਹ ਜਲਦ ਹੀ ਉਨ੍ਹਾਂ ਦੇ ਪੈਰ ਛੂਹ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਆਖਿਰ ਇਕ ਦਿਨ ਮਹੇਸ਼ ਭੱਟ ਨੇ ਉਨ੍ਹਾਂ ਨੂੰ ਪੁੱਛ ਹੀ ਲਿਆ ਕੀ ਉਹ ਉਨ੍ਹਾਂ ਦੇ ਪੈਰਾਂ ਨੂੰ ਕਿਉਂ ਛੂੰਹਦੇ ਹਨ ਜਦਕਿ ਉਨ੍ਹਾਂ ਨੂੰ ਇਸ ਤੋਂ ਨਫਰਤ ਹੈ। ਆਸ਼ੂਤੋਸ਼ ਨੇ ਜਵਾਬ ਦਿੱਤਾ ਕਿ ਵੱਡਿਆਂ ਦੇ ਪੈਰਾਂ ਨੂੰ ਛੂਹਣਾ ਮੇਰੇ ਸੰਸਕਾਰਾਂ 'ਚ 'ਹੈ ਜਿਸਨੂੰ ਮੈਂ ਨਹੀਂ ਛੱਡ ਸਕਦਾ ਹਾਂ। ਇਹ ਸੁਣਦੇ ਹੀ ਮਹੇਸ਼ ਭੱਟ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਟੀ ਵੀ ਸ਼ੋਅ 'ਸਵਾਭੀਮਾਨ' ਨਾਲ ਉਨ੍ਹਾਂ ਦੀ ਛੋਟੇ ਪਰਦੇ 'ਤੇ ਐਂਟਰੀ ਕਰਵਾਈ। ਇਸ ਤੋਂ ਬਾਅਦ ਆਸ਼ੁਤੋਸ਼ ਨੇ ਮਹੇਸ਼ ਭੱਟ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਜਿਸ 'ਚ 'ਜਖਮ', 'ਦੁਸ਼ਮਨ' ਦਾ ਨਾਂ ਸ਼ਾਮਿਲ ਹੈ।

Punjabi Bollywood Tadka

ਆਸ਼ੂਤੋਸ਼ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਅਭਿਨੇਰਤੀ ਰੇਣੂਕਾ ਸ਼ਹਾਣੇ ਨਾਲ ਵਿਆਹ ਕਰਵਾਇਆ ਸੀ। ਰੇਣੂਕਾ ਅਤੇ ਆਸ਼ੂਤੋਸ਼ ਦੀ ਪਹਿਲੀ ਮੁਲਾਕਾਤ ਫਿਲਮ 'ਜਯੰਤੀ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਇਸ ਤੋਂ ਬਾਅਦ ਕਈ ਮਹੀਨੇ ਦੋਵਾਂ ਵਿਚਕਾਰ ਕੋਈ ਗੱਲ ਨਹੀਂ ਹੋਈ। 1998 'ਚ ਆਸ਼ੂਤੋਸ਼ ਨੇ ਰੇਣੂਕਾ ਨੂੰ ਫੋਨ 'ਤੇ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਦੀ ਇਕ ਦੂਜੇ ਨਾਲ ਗੱਲਬਾਤ ਸ਼ੁਰੂ ਹੋ ਗਈ। ਰੇਣੂਕਾ ਲਈ ਇਹ ਸਭ ਆਮ ਨਹੀਂ ਸੀ। ਰੇਣੂਕਾ ਦਾ ਇਕ ਵਿਆਹ ਪਹਿਲਾਂ ਹੀ ਟੁੱਟ ਚੁੱਕਿਆ ਸੀ। ਇਹ ਗੱਲ ਆਸ਼ੂਤੋਸ਼ ਨੂੰ ਪਤਾ ਸੀ ਪਰ ਫਿਰ ਵੀ ਉਨ੍ਹਾਂ ਰੇਣੁਕਾ 'ਤੇ ਵਿਸ਼ਵਾਸ ਕਰਦੇ ਹੋਏ ਵਿਆਹ ਕੀਤਾ ਅਤੇ ਹੁਣ ਦੋਵਾਂ ਦੇ ਦੋ ਬੱਚੇ ਹਨ।

Punjabi Bollywood Tadka


Tags: Ashutosh Rana Birthday Renuka Shahane Mahesh Bhatt Zakhm Bollywood actor