FacebookTwitterg+Mail

ਤਾਂ ਹੁਣ ਇਸ ਸੁਪਰਸਟਾਰ ਨਾਲ ਰੋਮਾਂਸ ਕਰੇਗੀ ਸੁਨੀਲ ਸ਼ੈੱਟੀ ਦੀ ਬੇਟੀ

athiya wants to work with shahrukh khan
27 August, 2015 09:56:49 PM
ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਕਿੰਗ ਖਾਨ ਸ਼ਾਹਰੁਖ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਆਥੀਆ ਸ਼ੈੱਟੀ ਫਿਲਮ ਹੀਰੋ ਦੀ ਰੀਮੇਕ ਨਾਲ ਬਾਲੀਵੁੱਡ 'ਚ ਕਦਮ ਰੱਖ ਰਹੀ ਹੈ। ਆਥੀਆ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਦੀ ਬਹੁਤ ਵੱਡੀ ਫੈਨ ਹੈ। ਸ਼ਾਹੁਰਖ ਸੁਪਰਸਟਾਰ ਹਨ। ਉਸ ਨੂੰ 'ਮੈਂ ਹੂੰ ਨਾ' ਦੇ ਸੈੱਟ 'ਤੇ ਸ਼ਾਹਰੁਖ ਖਾਨ ਨਾਲ ਹੋਈ ਮੁਲਾਕਾਤ ਯਾਦ ਹੈ, ਉਹ ਉਸ ਦੀ ਬਹੁਤ ਵੱਡੀ ਫੈਨ ਹੈ।
ਆਥੀਆ ਦਾ ਕਹਿਣਾ ਹੈ ਕਿ ਸ਼ਾਹਰੁਖ ਬਹੁਤ ਚੰਗੇ ਵਿਅਕਤੀ ਹਨ। ਉਸ ਨੂੰ ਨਹੀਂ ਪਤਾ ਕਿ ਸ਼ਾਹਰੁਖ ਨਾਲ ਕੰਮ ਕਰਨ ਦਾ ਮੌਕਾ ਕਦੋਂ ਮਿਲੇਗਾ ਪਰ ਜਦੋਂ ਵੀ ਇਹ ਮੌਕਾ ਆਵੇਗਾ, ਉਹ ਫਿਲਮ ਜ਼ਰੂਰ ਕਰੇਗੀ। ਆਥੀਆ ਆਪਣੇ ਪਿਤਾ ਸੁਨੀਲ ਸ਼ੈੱਟੀ ਨਾਲ ਫਿਲਮਾਂ ਕਰਨ ਲਈ ਵੀ ਤਿਆਰ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਸੁਨੀਲ ਸ਼ੈੱਟੀ ਆਥੀਆ ਸ਼ੈੱਟੀ ਸ਼ਾਹਰੁਖ ਖਾਨ Athiya Shetty Shahrukh Khan