FacebookTwitterg+Mail

'ਯੈ ਹੈਂ ਮੁਹੱਬਤੇ' ਦੀ ਮਸ਼ਹੂਰ ਅਦਾਕਾਰਾ ਨੂੰ ਆ ਰਹੇ ਧਮਕੀ ਭਰੇ ਮੈਸੇਜ

avantika hundal troll
16 March, 2018 11:14:38 AM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕਰਨ ਤੋਂ ਬਾਅਦ ਟਰੋਲ ਹੋਣਾ ਤਾਂ ਆਮ ਗੱਲ ਹੈ ਪਰ ਟੀ. ਵੀ. ਸ਼ੋਅ ਦੀ ਕਹਾਣੀ 'ਚ ਟਵਿਸਟ ਆਉਣ 'ਤੇ ਵੀ ਅੱਜਕਲ ਐਕਟਰਜ਼ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। 'ਯੇ ਹੈਂ ਮੁਹੱਬਤਾ' 'ਚ 'ਮਿਹੀਕਾ' ਦਾ ਕਿਰਦਾਰ ਨਿਭਾਉਣ ਵਾਲੀ ਅਵੰਤੀਕਾ ਹੁੰਡਾਲ ਦਾ ਕਿਰਦਾਰ ਸ਼ੋਅ 'ਚ ਨਕਾਰਾਤਮਕ ਹੋ ਗਿਆ ਹੈ ਤੇ ਇਸੇ ਕਾਰਨ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ ਹਨ।

Punjabi Bollywood Tadka

ਸ਼ੋਅ 'ਚ ਚੱਲ ਰਹੀ ਕਹਾਣੀ ਮੁਤਾਬਕ ਮਿਹੀਕਾ ਨੇ ਰਮਨ-ਈਸ਼ੀਤਾ ਦੇ ਦੁਸ਼ਮਣ ਪਰਮ ਤੇ ਸਿੰਮੀ ਨਾਲ ਹੱਥ ਮਿਲਾ ਲਿਆ ਹੈ ਤੇ ਇਹ ਗੱਲ ਦਰਸ਼ਕਾਂ ਨੂੰ ਹਜ਼ਮ ਨਹੀਂ ਹੋ ਰਹੀ। ਹਾਲਾਂਕਿ ਬਾਅਦ 'ਚ ਇਹ ਖੁਲਾਸਾ ਹੋਇਆ ਕਿ ਇਹ ਈਸ਼ੀਤਾ ਤੇ ਮਿਹੀਕਾ ਦੀ ਚਾਲ ਸੀ, ਆਪਣੇ ਦੁਸ਼ਮਣਾਂ ਨੂੰ ਕਨਫਿਊਜ਼ ਕਰਨ ਦੀ। ਇਹ ਟਵਿਸਟ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗੀ ਤੇ ਉਨ੍ਹਾਂ ਨੇ ਅਵੰਤੀਕਾ ਨੂੰ ਧਮਕੀ ਭਰੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।

Punjabi Bollywood Tadka

ਇਸ ਦੇ ਬਾਰੇ 'ਚ ਗੱਲ ਕਰਦੇ ਹੋਏ ਅਵੰਤੀਕਾ ਨੇ ਕਿਹਾ— 'ਯੇ ਹੈਂ ਮੁਹੱਬਤ' 'ਚ ਨੈਗੇਟਿਵ ਕਿਰਦਾਰ ਨਿਭਾਉਣ 'ਚ ਮੈਨੂੰ ਬਹੁਤ ਮਜ਼ਾ ਆਇਆ। ਹਾਲਾਂਕਿ ਇਹ ਪਲਾਨਿੰਗ ਦਾ ਹਿੱਸਾ ਸੀ। ਮਿਹੀਕਾ ਪਾਜ਼ੀਟਿਵ ਕਿਰਦਾਰ ਹੈ ਤੇ ਜੇਕਰ ਉਹ ਨੈਗੇਟਿਵ ਹੋ ਵੀ ਰਹੀ ਹੈ ਤਾਂ ਇਸ ਦੇ ਪਿੱਛੇ ਕੋਈ ਠੋਸ ਕਾਰਨ ਹੋਵੇਗਾ।

Punjabi Bollywood Tadka

ਇੰਡੀਆ ਫੋਰਮ ਨਾਲ ਗੱਲ ਕਰਦੇ ਗੋਏ ਅਵੰਤੀਕਾ ਨੇ ਕਿਹਾ— ਕੁਝ ਲੋਕ ਮੈਨੂੰ ਧਮਕੀ ਭਰੇ ਸੰਦੇਸ਼ ਭੇਜ ਰਹੇ ਹਨ ਪਰ ਕੁਝ ਲੋਕਾਂ ਨੂੰ ਮੇਰਾ ਕੰਮ ਬੇਹੱਦ ਪਸੰਦ ਵੀ ਆ ਰਿਹਾ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਮੇਰੀ ਬਹੁਤ ਤਾਰੀਫ ਕਰ ਰਹੇ ਹਨ। 

Punjabi Bollywood Tadka

ਜ਼ਿਕਰਯੋਗ ਹੈ ਕਿ ਅਵੰਤੀਕ ਦੇ ਪਹਿਲਾਂ 'ਮਿਹੀਕਾ' ਦਾ ਕਿਰਦਾਰ ਮਿਹੀਕਾ ਵਰਮਾ ਨਿਭਾਅ ਰਹੀ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ ਤੇ ਇਹ ਕਿਰਦਾਰ ਅਵੰਤੀਕਾ ਨੂੰ ਮਿਲ ਗਿਆ।

Punjabi Bollywood Tadka


Tags: Ye Hai MohabbateinMihika VermaAvantika HundalTrollThreat Messages

Edited By

Chanda Verma

Chanda Verma is News Editor at Jagbani.