FacebookTwitterg+Mail

'ਮਾਰਵਲ' ਦੀ ਅਗਲੀ ਸੁਪਰਹੀਰੋ ਫਿਲਮ ਦਾ ਟਰੇਲਰ ਰਿਲੀਜ਼, ਦੇਖਣ ਨੂੰ ਮਿਲੇਗਾ ਜ਼ਬਰਦਸਤ ਐਕਸ਼ਨ

avengers infinity war
01 December, 2017 01:41:40 PM

ਮੁੰਬਈ (ਬਿਊਰੋ)— ਮਾਰਵਲ ਦੀਆਂ ਪਿਛਲੀਆਂ ਫਿਲਮਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇਹ ਫਿਲਮਾਂ ਬਾਕਸ ਆਫਿਸ 'ਤੇ ਕਾਫੀ ਸਫਲ ਸਾਬਤ ਹੋਈਆਂ ਹਨ। ਹੁਣ ਮਾਰਵਲ 'ਅਵੈਂਜਰਸ' ਦੀ ਅਗਲੀ ਸੀਰੀਜ਼ ਨਾਲ ਇਕ ਵਾਰ ਫਿਰ ਤੋਂ ਆਉਣ ਲਈ ਤਿਆਰੀ 'ਚ ਹਨ। ਮਾਰਵਲ ਦੀ ਅਗਲੀ ਫਿਲਮ 'ਅਵੈਂਜਰਸ : ਦਿ ਇਨਫਿਨੀਟੀ ਵਾਰ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸਨੂੰ ਪ੍ਰਸ਼ੰਸਕਾਂ ਵਲੋਂ ਯੂ-ਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ 'ਅਵੈਂਜਰਸ : ਇਨਫਿਨੀਟੀ ਵਾਰ' ਅਗਲੇ ਸਾਲ ਮਈ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਵੈਂਜਰਸ ਸੁਪਰ ਵਿਲੇਨ ਥਾਨੋਸ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। 'ਕੈਪਟਨ ਅਮਰੀਕਾ : ਸੀਕਵਲ ਵਾਰ' ਦੇ ਦੌਰਾਨ ਅਵੈਂਜਰਸ ਆਪਸ 'ਚ ਹੀ ਲੜ ਬੈਠੇ ਹਨ ਜਿਸ ਤੋਂ ਬਾਅਦ ਉਸਦੀ ਟੀਮ ਟੁੱਟ ਜਾਂਦੀ ਹੈ। ਟੀਮ ਟੁੱਟਣ ਤੋਂ ਬਾਅਦ ਸਟੀਵ ਰੋਜਰਸ ਅਵੈਂਜਰਸ ਤੋਂ ਵੱਖ ਹੋ ਕੇ ਦੂਰ ਚਲੇ ਜਾਂਦੇ ਹਨ। ਹਾਲਾਕਿ ਇਸ ਫਿਲਮ 'ਚ ਉਹ ਦੁਨੀਆਂ ਨੂੰ ਬਚਾਉਣ ਲਈ ਵਾਪਸ ਆਉਂਦਾ ਹੈ, ਉੱਥੇ ਹੀ ਫਿਲਮ 'ਚ ਸਪਾਈਡਰਮੈਨ ਦੀਆਂ ਸ਼ਕਤੀਆਂ ਵੀ ਵੱਧ ਜਾਂਦੀਆਂ ਹਨ, ਉਸਦਾ ਸਿਕਸਸੈਂਸ ਕੰਮ ਕਰਨ ਲੱਗਦਾ ਹੈ। ਇਸਦੀ ਇਕ ਝਲਕ ਟਰੇਲਰ ਦੇ ਦੌਰਾਨ ਦੇਖਣ ਨੂੰ ਮਿਲਦੀ ਹੈ। ਇਸ ਤੋਂ ਫਿਲਮ 'ਚ ਕਾਫੀ ਸੁਪਰਹੀਰੋ ਦੇਖਣ ਨੂੰ ਮਿਲਣਗੇ।


Tags: Marvel Studios Avengers Infinity War Trailer Anthony Russo Hollywood Film