FacebookTwitterg+Mail

ਐਕਸ਼ਨ ਨਾਲ ਭਰਪੂਰ 'ਅਵੈਂਜਰਸ...' ਦਾ ਹਿੰਦੀ 'ਚ ਟਰੇਲਰ ਹੋਇਆ ਰਿਲੀਜ਼

avengers infinity war
24 March, 2018 07:10:30 PM

ਮੁੰਬਈ (ਬਿਊਰੋ)— ਮਾਰਵਲ ਦੀਆਂ ਪਿਛਲੀਆਂ ਫਿਲਮਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਹੈ। ਇਹ ਫਿਲਮਾਂ ਬਾਕਸ ਆਫਿਸ 'ਤੇ ਕਾਫੀ ਸਫਲ ਸਾਬਤ ਹੋਈਆਂ ਹਨ। ਹੁਣ ਮਾਰਵਲ 'ਅਵੈਂਜਰਸ' ਦੀ ਅਗਲੀ ਸੀਰੀਜ਼ ਨਾਲ ਇਕ ਵਾਰ ਫਿਰ ਤੋਂ ਆਉਣ ਲਈ ਤਿਆਰੀ 'ਚ ਹਨ। ਮਾਰਵਲ ਦੀ ਅਗਲੀ ਫਿਲਮ 'ਅਵੈਂਜਰਸ : ਦਿ ਇਨਫਿਨੀਟੀ ਵਾਰ' ਦਾ ਹਿੰਦੀ ਭਾਸ਼ਾ 'ਚ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਯੂ-ਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ 'ਅਵੈਂਜਰਸ : ਦਿ ਇਨਫਿਨੀਟੀ ਵਾਰ' ਦੇ ਟਰੇਲਰ 'ਚ ਥਾਰ, ਦਿ ਹਲਕ, ਕੈਪਟੇਨ ਅਮੇਰਿਕਾ, ਆਯਰਨ ਮੈਨ, ਬਲੈਕ ਵਿਡੋ, ਹਾਕਆਈ, ਵਿਜ਼ਨ, ਸਪਾਈਡਰਮੈਨ ਵਰਗੇ ਸੁਪਰਹੀਰੋ ਦੇਖਣ ਨੂੰ ਮਿਲ ਰਹੇ ਹਨ। ਫਿਲਮ ਦਾ ਨਿਰਦੇਸ਼ਨ ਏਂਥਨੀ ਅਤੇ ਜੋ ਰੂਸੋ ਕਰ ਰਹੇ ਹਨ। ਇਹ ਫਿਲਮ 27 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Marvel Studios Avengers Infinity War Trailer Anthony Russo Hindi Hollywood Film

Edited By

Kapil Kumar

Kapil Kumar is News Editor at Jagbani.