FacebookTwitterg+Mail

Movie Review : ਅਵੈਂਜਰਸ : ਇਨਫਿਨੀਟੀ ਵਾਰ

avengers infinity war
27 April, 2018 07:59:49 PM

ਮੁੰਬਈ (ਬਿਊਰੋ)— ਨਿਰਦੇਸ਼ਕ ਅੰਥੋਨੀ ਰੋਸੋ ਅਤੇ ਜੋਏ ਰੋਸੋ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਅਵੈਂਜਰਸ : ਇਨਫਿਨੀਟੀ ਵਾਰ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਰਾਬਰਟ ਡਾਨੀ ਜੂਨੀਅਰ, ਕ੍ਰਿਸ ਹੈਮਸਵਰਥ, ਮਾਰਕ ਰਫਲੋ, ਕ੍ਰਿਸ ਇਵਾਂਸ, ਸਕਾਰਲੇਟ ਜੋਹਾਨਸਨ, ਬੇਨੇਡਿਕਟ ਕੰਬਰਬੈਚ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਕਾਫੀ ਸਮੇਂ ਤੋਂ ਉੁਡੀਕੀ ਜਾ ਰਹੀ ਅਮਰੀਕੀ ਫਿਲਮ 'ਅਵੈਂਜਰਸ : ਇਨਫਿਨੀਟੀ ਵਾਰ' ਮਾਰਵਲ ਦੀ ਸੁਪਰਹੀਰੋ 'ਤੇ ਆਧਾਰਿਤ ਹੈ। ਇਸ ਫਿਲਮ ਨੂੰ 2 ਹਿੱਸਿਆਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦਾ ਪਹਿਲਾਂ ਹਿੱਸਾ 27 ਅਪ੍ਰੈਲ ਨੂੰ ਰਿਲੀਜ਼ ਹੋਵੇਗਾ, ਜਿਸ ਨੂੰ ਅੰਥੋਨੀ ਰੋਸੋ ਅਤੇ ਜੋਏ ਰੋਸੋ ਨੇ ਡਾਇਰੈਕਟ ਕੀਤਾ ਹੈ।

ਕਹਾਣੀ
ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਥੈਨੋਸ ਤੋਂ, ਜੋ ਫਿਲਮ ਦਾ ਵਿਲੇਨ ਹੈ। ਇਹ ਕਿਰਦਾਰ ਜੋਸ਼ ਬ੍ਰੋਲਿਨ ਨੇ ਨਿਭਾਇਆ ਹੈ। ਥੈਨੋਸ ਟਾਈਟਨ ਗ੍ਰਹਿ ਦਾ ਨਿਵਾਸੀ ਹੈ ਤੇ ਉਸ ਨੂੰ ਬਹੁਤ ਸਾਰੀਆਂ ਮਣੀਆਂ ਦੀ ਤਲਾਸ਼ ਹੈ। ਇਸ ਤਲਾਸ਼ 'ਚ ਉਹ ਵੱਖ-ਵੱਖ ਗ੍ਰਹਿਆਂ 'ਤੇ ਕਬਜ਼ਾ ਕਰਦਾ ਹੈ। ਦਰਸਅਲ, ਉਸ ਨੂੰ ਆਪਣੇ ਹੱਥ 'ਚ ਪਾਉਣ ਲਈ ਵੱਖ-ਵੱਖ ਮਣੀਆਂ ਦੀ ਤਲਾਸ਼ ਹੈ। ਸ਼ਕਤੀ ਮਣੀ, ਅੰਤਰਿਕਸ਼ ਮਣੀ, ਸਮਾਂ ਮਣੀ, ਸਮ੍ਰਿਤੀ ਮਣੀ, ਭਵਿੱਖ ਮਣੀ, ਆਤਮਾ ਮਣੀ। ਇਹ 6 ਮਣੀਆਂ ਉਸ ਨੂੰ ਚਾਹੀਦੀਆਂ ਹਨ। ਇਨ੍ਹਾਂ ਮਣੀਆਂ ਦੀ ਸੁਰੱਖਿਆ ਲਈ ਬਹੁਤ ਸਾਰੇ ਸੁਪਰਹੀਰੋ ਇਕੱਠੇ ਆਉਂਦੇ ਹਨ। ਇਨ੍ਹਾਂ 'ਚ ਆਇਰਨਮੈਨ, ਹਲਕ, ਥੋਰ, ਸਟੀਵ ਰੋਜਰਸ, ਬਲੈਕ ਵਿਡੋ, ਸਪਾਈਡਰਮੈਨ, ਬਲੈਕ ਪੈਂਥਰ ਆਦਿ ਸ਼ਾਮਲ ਹਨ। ਇਹੀ ਫਿਲਮ ਦੀ ਕਹਾਣੀ ਹੈ। ਇਹ ਸਭ ਮਿਲ ਕੇ ਥੈਨੋਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ। ਫਿਲਮ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕਈ ਟਵਿਸਟ ਆਉਂਦੇ ਹਨ। ਸਾਰੇ ਸੁਪਰਹੀਰੋ ਮਿਲ ਕੇ ਆਪਣੀਆਂ ਸ਼ਕਤੀਆਂ ਰਾਹੀਂ ਮਣੀਆਂ ਦੀ ਸੁਰੱਖਿਆ 'ਚ ਲੱਗ ਜਾਂਦੇ ਹਨ। ਫਿਲਮ 'ਚ ਐਕਸ਼ਨ ਜ਼ਬਰਦਸਤ ਹੈ, ਜਿਸ ਤਰ੍ਹਾਂ ਇਹ ਕਹਾਣੀ ਅੱਗੇ ਵਧਦੀ ਹੈ, ਉਹ ਕਾਬਿਲ-ਏ-ਤਾਰੀਫ ਹੈ। ਫਿਲਮ ਦਾ ਸਕ੍ਰੀਨਪਲੇਅ ਕਾਫੀ ਦਮਦਾਰ ਹੈ। ਇਸ ਫਿਲਮ 'ਚ ਤੁਹਾਨੂੰ ਅਵੈਂਜਰਸ ਦੀਆਂ ਪਿਛਲੀਆਂ ਫਿਲਮਾਂ ਦੇ ਕਈ ਸੀਨਜ਼ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ 3ਡੀ 'ਚ ਫਿਲਮ ਦੇ ਪ੍ਰਸ਼ੰਸਕਾਂ ਨੂੰ ਵੱਖਰਾ ਹੀ ਅਨੁਭਵ ਮਿਲਦਾ ਹੈ।

ਬਾਕਸ ਆਫਿਸ
ਇਹ ਫਿਲਮ 23 ਅਪ੍ਰੈਲ ਨੂੰ ਲਾਸ ਏਂਜਲਸ 'ਚ ਰਿਲੀਜ਼ ਕੀਤੀ ਗਈ ਸੀ, ਉਥੇ ਹੀ ਹੁਣ ਇਹ ਫਿਲਮ ਭਾਰਤ ਦੇ ਨਾਲ-ਨਾਲ ਕਈ ਦੇਸ਼ਾਂ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਨੂੰ ਭਾਰਤ 'ਚ ਹਿੰਦੀ, ਅੰਗੇਰਜ਼ੀ, ਤਾਮਿਲ ਤੇ ਤੇਲਗੂ ਆਦਿ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਪਹਿਲੇ ਵੀਕੈਂਡ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣ ਸਕਦੀ ਹੈ।


Tags: Avengers Infinity War Robert Downey Josh Brolin Anthony Russo Scarlett Johansson Hollywood Film

Edited By

Kapil Kumar

Kapil Kumar is News Editor at Jagbani.