ਮੁੰਬਈ (ਬਿਊਰੋ)— ਆਪਣੀ ਰਿਲੀਜ਼ ਦੇ ਪਹਿਲੇ ਹਫਤੇ ਹੀ ਭਾਰਤ 'ਚ ਰਿਕਾਰਡਤੋੜ ਕਮਾਈ ਕਰਨ ਵਾਲੀ ਮਾਰਵਲ ਦੀ 'ਅਵੈਂਜਰਸ : ਇਨਫਿਨੀਟੀ ਵਾਰ' ਦੀ ਬਾਕਸ ਆਫਿਸ 'ਤੇ ਖੂਬ ਧਮਾਲਾਂ ਮਚਾ ਰਹੀ ਹੈ। ਭਾਰਤ 'ਚ ਹਾਲੀਵੁੱਡ ਫਿਲਮਾਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਇਹ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 'ਚ 156.64 ਕਰੋੜ ਅਤੇ ਦੂਜੇ ਹਫਤੇ 47.30 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਹਫਤਿਆਂ 'ਚ 203.94 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ 'ਅਵੈਂਜਰਸ : ਇਨਫਿਨੀਟੀ ਵਾਰ' ਦਾ ਨਿਰਦੇਸ਼ਨ ਅੰਥੋਨੀ ਰੋਸੋ ਅਤੇ ਜੋਏ ਰੋਸੋ ਨੇ ਕੀਤਾ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਰਾਬਰਟ ਡਾਨੀ ਜੂਨੀਅਰ, ਕ੍ਰਿਸ ਹੈਮਸਵਰਥ, ਮਾਰਕ ਰਫਲੋ, ਕ੍ਰਿਸ ਇਵਾਂਸ, ਸਕਾਰਲੇਟ ਜੋਹਾਨਸਨ, ਬੇਨੇਡਿਕਟ ਕੰਬਰਬੈਚ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਕਾਫੀ ਸਮੇਂ ਤੋਂ ਉੁਡੀਕੀ ਜਾ ਰਹੀ ਅਮਰੀਕੀ ਫਿਲਮ 'ਅਵੈਂਜਰਸ : ਇਨਫਿਨੀਟੀ ਵਾਰ' ਮਾਰਵਲ ਦੀ ਸੁਪਰਹੀਰੋ 'ਤੇ ਆਧਾਰਿਤ ਹੈ।ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।