FacebookTwitterg+Mail

'ਦੀਆ ਔਰ ਬਾਤੀ ਹਮ' ਦੇ ਸੀਕਵਲ 'ਤੂੰ ਸੂਰਜ ਮੈਂ ਸਾਂਝ ਪੀਆ ਜੀ' ਵਿਚ

avinash rekhi
28 March, 2017 11:43:39 AM
ਚੰਡੀਗੜ੍ਹ—ਸਟਾਰ ਪਲੱਸ ਲੈ ਕੇ ਆ ਰਿਹਾ ਹੈ 'ਦੀਆ ਔਰ ਬਾਤੀ ਹਮ' ਸ਼ੋਅ ਦਾ ਦੂਜਾ ਭਾਗ, ਜਿਸ ਵਿਚ ਸੂਰਜ ਤੇ ਸੰਧਿਆ ਦੀ ਕੁੜੀ ਕਨਕ ਰਾਠੀ ਤੇ ਉਮਾ ਸ਼ੰਕਰ ਦੀ ਨਵੀਂ ਕਹਾਣੀ ਨਾਲ ਅਗਲੀ ਕੜੀ 'ਤੂੰ ਸੂਰਜ ਮੈਂ ਸਾਂਝ ਪੀਆ ਜੀ' ਦੁਪਹਿਰ ਦੇ ਸਲੋਟ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਚੰਡੀਗੜ੍ਹ ਦਾ ਅਵਨੀਸ਼ ਰੇਖੀ ਸ਼ੋਅ ਵਿਚ ਅਨੋਖੇ ਕਿਰਦਾਰ ਵਿਚ ਦਿਖਾਈ ਦੇਵੇਗਾ। 2005 ਵਿਚ ਵਿਗਿਆਪਨ ਰਾਹੀਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਵਨੀਸ਼ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਅਵਨੀਸ਼ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਯਸ਼ਰਾਜ ਫਿਲਮ ਦੀ ਫਿਲਮ 'ਦਿਲ ਬੋਲੇ ਹੜਿੱਪਾ' ਵਿਚ ਇਕ ਛੋਟਾ ਕਿਰਦਾਰ ਮਿਲਿਆ। 2012 ਵਿਚ ਕਲਰਸ ਤੇ 'ਛੱਲ ਸ਼ਹਿ ਮਾਤ' ਵਿਚ ਮੈਨੂੰ ਟੀ. ਵੀ ਲਈ ਪਹਿਲਾ ਬ੍ਰੇਕ ਮਿਲਿਆ। ਹੁਣ ਮੈਂ 'ਦੀਆ ਔਰ ਬਾਤੀ' ਦੇ ਸੀਕਵਲ 'ਤੂੰ ਸੂਰਜ ਮੈਂ ਸਾਂਝ ਪੀਆ ਜੀ' ਲਈ ਮੈਂ ਸ਼ੁੱਧ ਹਿੰਦੀ ਲਈ ਕਾਫੀ ਤਿਆਰੀ ਕਰ ਰਿਹਾ ਹਾਂ। ਇਹ ਕਿਰਦਾਰ ਸ਼ਿਵਜੀ ਦਾ ਭਗਤ ਹੈ , ਜੋ ਰੀਤੀ ਰਿਵਾਜਾਂ ਨਾਲ ਬੱਝਿਆ ਹੋਇਆ ਹੈ ਤੇ ਆਪਣੇ ਧਰਮ ਨੂੰ ਲੈ ਕੇ ਕੱਟੜ ਹੈ। ਉਮਾ ਸ਼ੰਕਰ ਪੁਰਾਣੇ ਖਿਆਲਾਂ ਦਾ ਹੈ , ਜਿਸਨੂੰ ਸਭ ਕੁੱਝ ਪਤਾ ਹੈ ਤੇ ਦੂਜੇ ਪਾਸੇ ਕਨਕ ਰਾਠੀ ਉਮਾ ਦੇ ਬਿਲਕੁਲ ਉਲਟ ਹੈ। ਹਰ ਰੋਜ਼ ਸੂਰਯਾ ਨਮਸਕਾਰ ਕਰ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੈ ਉਮਾ ਸ਼ੰਕਰ। ਇਹ ਤੁਸੀ ਦੇਖੋਗੇ 3 ਅਪ੍ਰੈਲ ਤੋਂ ਸਟਾਰ ਪਲੱਸ 'ਤੇ ਦੁਪਹਿਰ 1 ਵਜੇ।

Tags: Avinash rekhiDiya Aur Baati Humsequelਅਵਨੀਸ਼ ਰੇਖੀਦੀਆ ਔਰ ਬਾਤੀ ਹਮਸੀਕਵਲ