FacebookTwitterg+Mail

25 ਸਾਲ ਪਹਿਲਾਂ ਆਮਿਰ ਨਾਲ ਆਈ ਸੀ ਫ਼ਿਲਮ, ਹੁਣ ਅਜਿਹੀ ਦਿਖਦੀ ਹੈ ਨਾਨਾ ਪਾਟੇਕਰ ਦੀ ਸਾਬਕਾ ਪ੍ਰੇਮਿਕਾ

ayesha jhulka pics
08 December, 2017 05:21:28 PM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਆਮਿਰ ਖਾਨ ਤੋਂ ਲੈ ਕੇ ਅਕਸ਼ੇ ਕੁਮਾਰ ਵਰਗੇ ਵੱਡੇ ਅਦਾਕਾਰਾਂ ਨਾਲ ਵੱਡੇ ਪਰਦੇ ਉੱਤੇ ਦਿੱਖਣ ਵਾਲੀ ਅਦਾਕਾਰਾ ਆਇਸ਼ਾ ਜੁਲਕਾ ਇੱਕ ਵਾਰ ਫਿਰ ਤੋਂ ਫਿਲਮੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਹੈ। ਖਬਰਾਂ ਮੁਤਾਬਕ 'ਗਦਰ' ਦੇ ਮੇਕਰ ਅਨਿ‍ਲ ਸ਼ਰਮਾ ਦੇ ਅਗਲੇ ਪ੍ਰੋਜੈਕਟ ਵਿੱਚ ਆਇਸ਼ਾ ਜੁਲਕਾ ਵੀ ਕਮਬੈਕ ਕਰ ਰਹੀ ਹੈ। ਆਇਸ਼ਾ ਫਿਲਮ ਵਿੱਚ ਲੀਡ ਅਦਾਕਾਰਾ ਇਸ਼ਿ‍ਤਾ ਚੌਹਾਨ ਦੀ ਮਾਂ ਦਾ ਰੋਲ ਅਦਾ ਕਰੇਗੀ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਆਇਸ਼ਾ ਨੇ ਕਿਹਾ ਕਿ ਮੈਂ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਸੀ ਪਰ ਅਨਿਲ ਜੀ ਨੇ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਨੂੰ ਕਿਹਾ।

Punjabi Bollywood Tadkaਮੇਰਾ ਕਿਰਦਾਰ ਆਤਮ-ਵਿਸ਼ਵਾਸੀ, ਖੁੱਲ੍ਹੇ ਵਿਚਾਰਾਂ ਵਾਲੀ ਔਰਤ ਦਾ ਹੈ ਜੋ ਆਪਣੀ ਬੇਟੀ ਦੀ ਮਾਂ ਹੋਣ ਦੇ ਨਾਲ ਹੀ ਇੱਕ ਦੋਸਤੀ ਵਾਲਾ ਰਿਸ਼ਤਾ ਵੀ ਸ਼ੇਅਰ ਕਰਦੀ ਹੈ। ਦੱਸ ਦੇਈਏ ਕਿ ਬਾਲੀਵੁੱਡ ਦੀ ਟਾਪ ਅਤੇ ਖੂਬਸੂਰਤ ਅਦਾਕਾਰਾ ਵਿੱਚੋਂ ਇੱਕ ਰਹੀ ਆਇਸ਼ਾ ਜੁਲਕਾ ਕਈ ਸਾਲ ਪਹਿਲਾਂ ਬਾਲੀਵੁੱਡ ਛੱਡ ਕੇ ਇੱਕ ਬਿਜਨੈੱਸ ਵੁਮੈਨ ਬਣ ਚੁੱਕੀ ਹੈ।

Punjabi Bollywood Tadkaਬਾਲੀਵੁੱਡ ਕਰੀਅਰ ਦੌਰਾਨ ਆਇਸ਼ਾ ਦੀ ਜੋੜੀ ਅਕਸ਼ੇ ਕੁਮਾਰ ਨਾਲ ਖੂਬ ਜੰਮੀ ਅਤੇ ਉਨ੍ਹਾਂ ਦੇ ਅਫੇਅਰ ਦੀ ਚਰਚਾ ਵੀ ਰਹੀ। ਇਸ ਦੇ ਨਾਲ ਆਇਸ਼ਾ ਦਾ ਨਾਂ ਨਾਨਾ ਪਾਟੇਕਰ ਅਤੇ ਮਿਥੁਨ ਚੱਕਰਵਰਤੀ ਨਾਲ ਵੀ ਜੋੜਿਆ ਗਿਆ। ਆਇਸ਼ਾ ਦੀਆਂ ਯਾਦਗਾਰ ਫਿਲਮਾਂ ਵਿੱਚ ਖਿਡਾਰੀ ਵੀ ਸ਼ਾਮਿਲ ਹੈ। ਮੀਡੀਆ ਰਿਪੋਰਟਸ ਮੁਤਾਬਿਕ ਆਇਸ਼ਾ, ਅਕਸ਼ੇ ਨੂੰ ਲੈ ਕੇ ਸੀਰੀਅਸ ਸੀ ਪਰ ਅਕਸ਼ੇ ਉਸ ਸਮੇਂ ਸੀਰੀਅਸ ਰਿਲੇਸ਼ਨਸ਼ਿਪ ਲਈ ਤਿਆਰ ਨਹੀਂ ਸਨ।

Punjabi Bollywood Tadkaਆਇਸ਼ਾ ਜੁਲਕਾ ਨੇ ਹਮੇਸ਼ਾ ਆਪਣੀ ਇਮੇਜ ਨੂੰ ਕਲੀਨ ਬਣਾਈ ਰੱਖਣ ਦੀ ਪੂਰੀ ਕੋਸ਼ਿ‍ਸ਼ ਕੀਤੀ ਪਰ ਸਾਲ 2003 ਵਿੱਚ ਨਾਨਾ ਪਾਟੇਕਰ ਦੇ ਨਾਲ ਆਈ ਉਨ੍ਹਾਂ ਦੀ ਫਿਲਮ ਆਂਚ ਵਿੱਚ ਉਨ੍ਹਾਂ ਨੇ ਕਾਫ਼ੀ ਬੋਲਡ ਸੀਨਸ ਦਿੱਤੇ। ਖਬਰਾਂ ਮੁਤਾਬਕ ਆਇਸ਼ਾ ਜੁਲਕਾ ਅਤੇ ਨਾਨਾ ਪਾਟੇਕਰ ਲਿਵ ਇਨ ਰਿਲੇਸ਼ਨ ਵਿੱਚ ਸਨ ਪਰ ਨਾਨਾ ਦੇ ਭੈੜੇ ਵਰਤਾਓ ਤੋਂ ਤੰਗ ਆ ਕੇ ਆਇਸ਼ਾ ਨੇ ਇਹ ਰਿਸ਼ਤਾ ਖਤਮ ਕਰ ਦਿੱਤਾ ਸੀ। ਆਪਣੇ ਕਰੀਅਰ ਦੇ ਢਲਾਨ 'ਤੇ ਆਇਸ਼ਾ ਦੀ ਜੋੜੀ ਅਦਾਕਾਰ ਮਿਥੁਨ ਚੱਕਰਵਰਤੀ ਨਾਲ ਬਣੀ। ਬਾਅਦ ਵਿੱਚ ਚਰਚਾ ਹੋਈ ਕਿ ਇਹ ਦੋਵੇਂ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੇ ਸਨ।

Punjabi Bollywood Tadka ਆਇਸ਼ਾ ਨੇ ਉਮਰ ਵਿੱਚ 22 ਸਾਲ ਵੱਡੇ ਮਿਥੁਨ ਚੱਕਰਵਰਤੀ ਨਾਲ ਫਿਲਮ 'ਦਲਾਲ' ਵਿੱਚ ਕੰਮ ਕੀਤਾ ਸੀ। ਇਸ ਵਿੱਚ ਡਬਲ ਮੀਨਿੰਗ ਗਾਣਿਆਂ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਦੇ ਨਾਲ ਹੀ ਫਿਲਮ ਦੇ ਬੋਲਡ ਸੀਨਜ਼ ਵੀ ਚਰਚਾ ਵਿੱਚ ਆਏ। ਆਇਸ਼ਾ ਦਾ ਇਲਜ਼ਾਮ ਸੀ ਕਿ ਇਨ੍ਹਾਂ ਨੂੰ ਉਨ੍ਹਾਂ ਦੀ ਜਾਣਕਾਰੀ ਦੇ ਬਿਨਾਂ ਫਿਲਮਾਇਆ ਗਿਆ। ਬੋਲਡਨੈੱਸ ਦਾ ਇਹ ਮਾਮਲਾ ਕੋਰਟ ਤੱਕ ਵੀ ਪਹੁੰਚਿਆ ਸੀ ਅਤੇ ਇਸ ਤੋਂ ਬਾਅਦ ਆਇਸ਼ਾ ਦਾ ਕਰੀਅਰ ਖਤਮ ਹੋ ਗਿਆ।

Punjabi Bollywood Tadkaਆਇਸ਼ਾ ਨੇ ਫਿਲਮ 'ਕੈਸੇ ਕੈਸੇ ਲੋਕ' (1983) ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ 11 ਸਾਲ ਸੀ। ਆਇਸ਼ਾ ਨੇ ਆਪਣੇ 27 ਸਾਲਾਂ ਦੇ ਲੰਬੇ ਕਰੀਅਰ ਦੌਰਾਨ ਲਗਭਗ 52 ਫਿਲਮਾਂ ਵਿੱਚ ਕੰਮ ਕੀਤਾ। ਆਇਸ਼ਾ ਨੇ 2003 ਵਿੱਚ ਕੰਸਟ੍ਰਕਸ਼ਨ ਟਾਇਕੂਨ ਸਮੀਰ ਵਾਸ਼ੀ ਨਾਲ ਵਿਆਹ ਕਰ ਕੇ ਘਰ ਬਸਾ ਲਿਆ ਅਤੇ ਹੁਣ ਉਹ ਆਪਣੇ ਪਤੀ ਦੇ ਨਾਲ ਕੰਸਟ੍ਰਕਸ਼ਨ, ਸਪਾ ਅਤੇ ਆਪਣੇ ਆਪ ਦੀ ਕਲੋਦਿੰਗ ਲਾਈਨ (1dditions) ਵਰਗੇ ਕਈ ਬਿਜਨੈੱਸ ਸੰਭਾਲ ਰਹੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Ayesha jhulkaComebackAnil sharmaAamir khan Akshay kumarਆਇਸ਼ਾ ਜੁਲਕਾਆਮਿਰ ਖਾਨ