ਮੁੰਬਈ(ਬਿਊਰੋ)— ਸਾਲ 2001 'ਚ ਬਾਲੀਵੁੱਡ ਫਿਲਮ 'ਸਟਾਈਲ' ਨਾਲ ਡੈਬਿਊ ਕਰਨ ਵਾਲੇ ਸਾਹਿਲ ਖਾਨ ਦਾ ਫਿਲਮੀ ਕਰੀਅਰ ਫਲਾਪ ਰਿਹਾ ਪਰ ਇਨ੍ਹੀਂ ਦਿਨੀਂ ਉਹ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਕਿਹਾ ਜਾ ਰਿਹਾ ਹੈ ਕਿ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਨੇ ਗੈਰ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦਾ ਫੋਨ ਕਾਲ ਰਿਕਾਰਡਜ਼ ਕਢਵਾਈ ਸੀ। ਸਾਹਿਲ ਤੇ ਆਇਸ਼ਾ ਦਾ ਵਿਵਾਦ ਪੁਰਾਣਾ ਹੈ। ਆਇਸ਼ਾ, ਸਾਹਿਲ 'ਤੇ ਗੇਅ ਹੋਣ ਦਾ ਦੋਸ਼ ਵੀ ਲਗਾ ਚੁੱਕੀ ਹੈ। ਸਾਹਿਲ ਕੋਲਕਾਤਾ ਤੋਂ ਹੈ ਤੇ ਉਹ ਫਿਟਨੈੱਸ ਫ੍ਰੀਕ ਹੈ। ਉਨ੍ਹਾਂ ਦਾ ਇੰਸਟਾਗਰਾਮ ਅਕਾਊਂਟ ਜਿਮ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਸਾਲ 2016 'ਚ ਉਨ੍ਹਾਂ ਨੇ ਗੋਆ 'ਚ ਓਪਨ ਏਅਰ ਬੀਚ ਜਿਮ ਖੋਲ੍ਹਿਆ ਸੀ, ਜਿਸ ਦਾ ਨਾਂ 'ਮਸਲ ਐਂਡ ਬੀਚ ਜਿਮ' ਹੈ। ਖਬਰਾਂ ਮੁਤਾਬਕ ਉਹ ਰੋਜ਼ ਨਾਮ ਦੀ ਲੜਕੀ ਨੂੰ ਡੇਟ ਕਰ ਰਹੇ ਸਨ। ਹਾਲਾਂਕਿ ਦੋਵੇਂ ਅਜੇ ਇੱਕਠੇ ਹਨ ਜਾਂ ਨਹੀਂ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਸਾਹਿਲ ਨੇ ਸਾਲ 2004 'ਚ ਈਰਾਨੀ ਮੂਲ ਦੀ ਅਦਾਕਾਰਾ ਨਿਗਾਰ ਖਾਨ ਨਾਲ ਵਿਆਹ ਕੀਤਾ ਸੀ ਪਰ 2005 'ਚ ਉਨ੍ਹਾਂ ਦੀ ਤਲਾਕ ਹੋ ਗਿਆ। ਨਿਗਾਰ 'ਰੁਦਰਾਕਸ਼', 'ਸ਼ਾਦੀ ਕਾ ਲੱਡੂ' ਤੇ 'ਸ਼ਾਰਟਕਟ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਕਈ ਮੀਡੀਆ ਰਿਪੋਰਟਸ ਮੁਤਾਬਕ ਸਾਹਿਲ ਤੇ ਆਇਸ਼ਾ ਵਿਚਕਾਰ ਅਫੇਅਰ ਦੀਆਂ ਖਬਰਾਂ ਆਈਆਂ ਸਨ। ਆਇਸ਼ਾ, ਸਾਹਿਲ ਤੋਂ ਕਰੀਬ 16 ਸਾਲ ਵੱਡੀ ਹੈ। ਰਿਪੋਰਟਸ ਦੀ ਮੰਨੀਏ ਤਾਂ ਹੁਣ ਦੋਵੇਂ ਵਿਵਾਦ ਤੋਂ ਬਾਅਦ ਇਕ ਦੂਜੇ ਤੋਂ ਵੱਖ ਹੋ ਚੁੱਕੇ ਹਨ। ਵੱਖ ਹੋਣ ਤੋਂ ਬਾਅਦ ਦੋਹਾਂ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਵੀ ਲਗਾਏ ਸਨ। ਰਿਪੋਰਟਸ ਮੁਤਾਬਕ ਸਾਹਿਲ- ਆਇਸ਼ਾ ਨੇ 2009 'ਚ ਇਕ ਫਿਲਮ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ ਸੀ। ਇਸੇ ਦੌਰਾਨ ਦੋਹਾਂ ਦੀ ਦੋਸਤੀ ਤੇ ਫਿਰ ਅਫੇਅਰ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ।
ਜਦੋਂ ਸਾਹਿਲ ਤੇ ਆਇਸ਼ਾ 'ਚ ਆਰਥਿਕ ਲੈਣ-ਦੇਣ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ, ਤਾਂ ਦੋਹਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਏ ਸਨ। ਇਕ ਇੰਟਰਵਿਊ 'ਚ ਸਾਹਿਲ ਨੇ ਦਾਅਵਾ ਕੀਤਾ ਸੀ ਕਿ ਉਹ ਆਇਸ਼ਾ ਨਾਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿੱਪ 'ਚ ਸੀ ਪਰ ਹੁਣ ਆਇਸ਼ਾ ਉਨ੍ਹਾਂ ਪੈਸਿਆਂ ਨੂੰ ਵਾਪਸ ਮੰਗ ਰਹੀ ਹੈ, ਜੋ ਉਨ੍ਹਾਂ ਨੇ ਇੱਕਠੇ ਛੁੱਟੀਆਂ ਬਿਤਾਉਣ, ਅਪਾਰਟਮੈਂਟ ਦੇ ਕਿਰਾਏ ਤੇ ਡੇਟਿੰਗ ਤੇ ਮਹਿੰਗੀਆਂ ਕਾਰਾਂ ਗਿਫਟ ਕਰਨ 'ਚ ਖਰਚ ਕੀਤੇ ਸਨ।
ਆਇਸ਼ਾ ਨੇ ਸਾਹਿਲ 'ਤੇ 8 ਕਰੋੜ ਰੁਪਿਆ ਦਾ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਆਇਸ਼ਾ ਦਾ ਦੋਸ਼ ਸੀ ਕਿ ਉਨ੍ਹਾਂ ਨੇ ਸਾਹਿਲ ਨਾਲ ਮਿਲ ਕੇ ਪ੍ਰੋਡਕਸ਼ਨ ਹਾਊਸ 'ਕਰਮਾ ਪ੍ਰੋਡਕਸ਼ਨ' ਤੇ ਸਾਈਬਰ ਸਿਕਿਓਰਿਟੀ ਫਰਮ ਖੋਲ੍ਹੀ ਸੀ ਪਰ ਸਾਹਿਲ ਇਨਵੈਸਮੈਂਟ ਦੀ ਸਾਰੀ ਰਕਮ ਹੜਪ ਗਏ ਤੇ ਹੁਣ ਉਹ ਇਸ ਨੂੰ ਦੇਣ ਦੀ ਇਛੁੱਕ ਨਹੀਂ ਹਨ।
ਬਾਅਦ 'ਚ ਵਿਵਾਦ ਵਧਿਆ ਤਾਂ ਆਇਸ਼ਾ ਨੇ ਸਾਹਿਲ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਗੇਅ ਹੈ, ਇਸ ਲਈ ਉਨ੍ਹਾਂ ਦੀ ਪਤਨੀ ਨਾਲ ਤਲਾਕ ਹੋਇਆ ਸੀ। ਜਦੋਂ ਉਹ ਗੇਅ ਹੈ ਤਾਂ ਉਨ੍ਹਾਂ ਦਾ ਸਾਹਿਲ ਨਾਲ ਅਫੇਅਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਇਸ਼ਾ ਦਾ ਇਹ ਵੀ ਕਹਿਣਾ ਸੀ ਕਿ ਸਾਹਿਲ ਦੀ ਪਤਨੀ ਨੇ ਉਨ੍ਹਾਂ ਨੂੰ ਇਕ ਵਿਅਕਤੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ।