FacebookTwitterg+Mail

ਕਈ ਹਿੱਟ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਈਆਂ ਇਹ ਬਾਲੀਵੁੱਡ ਅਭਿਨੇਤਰੀਆਂ!!

ayesha takia
19 September, 2017 10:15:59 AM

ਨਵੀਂ ਦਿੱਲੀ— ਬਾਲੀਵੁੱਡ ਦੀਆਂ ਨਾ ਜਾਣੇ ਕਿੰਨੀਆਂ ਹੀ ਅਭਿਨੇਤਰੀਆਂ ਅੱਜ ਗੁੰਮਨਾਮ ਹਨ, ਇਨ੍ਹਾਂ 'ਚੋਂ ਗ੍ਰੇਸੀ ਸਿੰਘ, ਆਇਸ਼ਾ ਟਾਕੀਆ, ਭੂਮਿਕਾ ਚਾਵਲਾ, ਅੰਤਰਾ ਮਾਲੀ ਅਤੇ ਮਹਿਮਾ ਚੌਧਰੀ ਦੇ ਨਾਮ ਮੁੱਖ ਹਨ। ਇਹ ਸਾਰੀਆਂ ਹੀ ਅਭਿਨੇਤਰੀਆਂ ਨੇ ਬਾਲੀਵੁੱਡ ਵਿੱਚ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ ਚੰਗੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀਆਂ ਪਰ ਬਾਵਜੂਦ ਇਸ ਦੇ ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਬ ਨਹੀਂ ਰਹੀਆਂ।
ਆਇਸ਼ਾ ਟਾਕੀਆ
ਫਿਲਮ 'ਟਾਰਜ਼ਨ' ਨਾਲ ਆਇਸ਼ਾ ਟਾਕੀਆ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਉਸਦੇ ਬਾਅਦ ਉਹਨਾਂ ਨੇ ਕਈ ਸਾਰੀਆਂ ਫਿਲ਼ਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਕੁਝ ਹਿੱਟ ਵੀ ਰਹੀਆਂ ਉਹਨਾਂ ਦੀਆਂ ਕਈ ਫਿਲ਼ਮਾਂ ਨੂੰ ਸਰਾਹਿਆ ਗਿਆ ਅਤੇ 2013 ਤੋਂ ਬਾਅਦ ਆਇਸ਼ਾ ਕਿਸੇ ਵੀ ਫਿਲਮ ਵਿੱਚ ਨਜ਼ਰ ਨਹੀਂ ਆਈ।

Punjabi Bollywood Tadka

ਮਹਿਮਾ ਚੌਧਰੀ
ਮਹਿਮਾ ਚੌਧਰੀ ਨੇ ਸੁਪਰਹਿੱਟ ਫਿਲਮ 'ਪਰਦੇਸ' ਤੋਂ ਸ਼ੁਰੂਆਤ ਕੀਤੀ ਸੀ। ਸ਼ਾਹਰੁਖ ਦੇ ਨਾਲ 'ਗੰਗਾ' ਦੇ ਕਿਰਦਾਰ ਵਿੱਚ ਨਜ਼ਰ ਆਈ ਸੀ ਅਤੇ ਪਿਆਰੀ ਜਿਹੀ ਹਾਸੀ ਦੇ ਨਾਲ ਉਹਨਾਂ ਨੇ ਬਾਲੀਵੁੱਡ ਵਿੱਚ ਖਾਸ ਜਗ੍ਹਾ ਬਣਾਈ ਸੀ। ਮਹਿਮਾ ਦੀ ਪਹਿਲੀ ਹਿੱਟ ਫਿਲਮ ਤੋਂ ਬਾਅਦ ਕਈ ਫਿਲ਼ਮਾਂ ਤਾਂ ਮਿਲੀਆਂ ਪਰ ਇੱਕ ਹਿੱਟ ਫਿਲਮ ਦੇ ਲਈ ਉਹ ਤਰਸਦੀ ਰਹੀ। ਹੌਲੀ-ਹੌਲੀ ਉਹ ਸਾਈਡ ਦੀ ਹੀਰੋਇਨ ਹੋ ਗਈ ਅਤੇ 2006 ਦੇ ਬਾਅਦ ਉਹਨਾ ਨੂੰ ਛੋਟੇ ਮੋਟੇ ਰੋਲ ਵੀ ਮਿਲਣੇ ਬੰਦ ਹੋ ਗਏ। ਉਸ ਸਮੇਂ ਇਹ ਕਾਫੀ ਸੁੰਦਰ ਤੇ ਗਲੈਮਰਸ ਲੱਗਦੀ ਸੀ। ਹਾਲ ਹੀ 'ਚ ਮਹਿਮਾ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦਾ ਲੁੱਕ ਕਾਫੀ ਅਜੀਬ ਨਜ਼ਰ ਆ ਰਿਹਾ ਹੈ।

Punjabi Bollywood Tadka

ਗ੍ਰੇਸੀ ਸਿੰਘ
ਫਿਲਮ 'ਲਗਾਨ' ਤੋਂ ਗ੍ਰੇਸੀ ਸਿੰਘ ਨੇ ਅਮਿਰ ਖਾਨ ਦੇ ਨਾਲ ਡੈਬਿਊ ਕੀਤਾ ਸੀ। ਇਸ ਦੇ ਬਾਅਦ ਉਹਨਾਂ ਨੂੰ 'ਮੁੰਨਾ ਭਾਈ ਐਮ. ਬੀ. ਬੀ. ਐਸ' ਵਿੱਚ ਦੇਖਿਆ ਗਿਆ। ਇਹਨਾਂ ਦੋ ਵੱਡੀਆਂ ਫਿਲ਼ਮਾਂ ਦੇ ਬਾਅਦ ਵੀ ਉਹਨਾਂ ਨੂੰ 2013 ਤੋਂ ਬਾਅਦ ਕਿਸੇ ਵੀ ਵੱਡੀ ਫਿਲਮ ਵਿੱਚ ਨਹੀਂ ਦੇਖਿਆ ਗਿਆ।

Punjabi Bollywood Tadka

ਭੂਮਿਕਾ ਚਾਵਲਾ
ਭੂਮਿਕਾ ਚਾਵਲਾ ਨੇ ਬਾਲੀਵੁੱਡ ਵਿੱਚ ਸਲਮਾਨ ਖਾਨ ਦੇ ਨਾਲ ਫਿਲਮ 'ਤੇਰੇ ਨਾਮ' ਤੋਂ ਡੈਬਿਊ ਕੀਤਾ ਸੀ। ਫਿਲਮ ਸੁਪਰਹਿੱਟ ਰਹੀ। ਇਸਦੇ ਬਾਅਦ ਭੂਮਿਕਾ ਅਭਿਸ਼ੇਕ ਬੱਚਨ ਦੇ ਨਾਲ 'ਰਨ' ਵਿੱਚ ਨਜ਼ਰ ਆਈ। ਉਹਨਾਂ ਨੇ ਇੱਕ ਹੋਰ ਹਿੰਦੀ ਫਿਲਮ ਕੀਤੀ ਪਰ ਜ਼ਿਆਦਾ ਦਿਨਾਂ ਤੱਕ ਉਹ ਚਲ ਨਹੀਂ ਪਾਏ। ਫਿਲਹਾਲ ਉਹ ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕਰ ਰਹੀ ਹੈ।

Punjabi Bollywood Tadka

ਭੂਮਿਕਾ ਚਾਵਲਾ
ਭੂਮਿਕਾ ਚਾਵਲਾ ਨੇ ਬਾਲੀਵੁੱਡ ਵਿੱਚ ਸਲਮਾਨ ਖਾਨ ਦੇ ਨਾਲ ਫਿਲਮ 'ਤੇਰੇ ਨਾਮ' ਤੋਂ ਡੈਬਿਊ ਕੀਤਾ ਸੀ। ਫਿਲਮ ਸੁਪਰਹਿੱਟ ਰਹੀ। ਇਸਦੇ ਬਾਅਦ ਭੂਮਿਕਾ ਅਭਿਸ਼ੇਕ ਬੱਚਨ ਦੇ ਨਾਲ 'ਰਨ' ਵਿੱਚ ਨਜ਼ਰ ਆਈ। ਉਹਨਾਂ ਨੇ ਇੱਕ ਹੋਰ ਹਿੰਦੀ ਫਿਲਮ ਕੀਤੀ ਪਰ ਜ਼ਿਆਦਾ ਦਿਨਾਂ ਤੱਕ ਉਹ ਚਲ ਨਹੀਂ ਪਾਏ। ਫਿਲਹਾਲ ਉਹ ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕਰ ਰਹੀ ਹੈ।

Punjabi Bollywood Tadka


Tags: Ayesha TakiaGracy SinghBhumika ChawlaMahima ChaudhryBollywood celebrityਆਇਸ਼ਾ ਟਾਕੀਆਭੂਮਿਕਾ ਚਾਵਲਾਮਹਿਮਾ ਚੌਧਰੀ