FacebookTwitterg+Mail

B'Day : RJ, ਟੀ. ਵੀ. ਹੋਸਟ ਤੋਂ ਲੈ ਕੇ ਅਭਿਨੇਤਾ ਤੱਕ ਕੁਝ ਅਜਿਹਾ ਰਿਹਾ ਆਯੁਸ਼ਮਾਨ ਖੁਰਾਨਾ ਦਾ ਸਫਰ

ayushmann khurrana
14 September, 2017 02:25:15 PM

ਮੁੰਬਈ— ਸਾਲ 2012 'ਚ ਫਿਲਮ 'ਵਿਕੀ ਡੋਨਰ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੇ ਆਯੁਸ਼ਮਾਨ ਖੁਰਾਨਾ ਅੱਜ 14 ਸਤੰਬਰ ਨੂੰ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ। ਉਨ੍ਹਾਂ ਸੈਂਟ ਜਾਨ ਹਾਈ ਸਕੂਲ ਤੋਂ ਪੜਾਈ ਕੀਤੀ ਹੈ। ਇਸ ਤੋਂ ਇਲਾਵਾ ਉਹ ਪੰਜਾਬ ਯੂਨੀਵਰਸਿਟੀ ਤੋਂ ਮਾਸ ਕਮਊਨੀਕੇਸ਼ਨ 'ਚ ਮਾਸਟਰਜ਼ ਕੀਤੀ ਹੈ। ਇੰਨਾ ਹੀ ਨਹੀਂ 5 ਸਾਲ ਤੱਕ ਉਨ੍ਹਾਂ ਥਿਏਟਰ 'ਚ ਅਦਾਕਾਰੀ ਵੀ ਕੀਤੀ ਸੀ।

Punjabi Bollywood Tadka
ਫਿਲਮੀ ਕਰੀਅਰ
ਆਯੁਸ਼ਮਾਨ ਨੂੰ ਟੀ ਵੀ 'ਤੇ ਪਹਿਲੀ ਵਾਰ ਐੱਮ. ਟੀ. ਵੀ. ਸ਼ੋਅ 'ਪੌਪ ਸਟਾਰ' 'ਤੇ ਨੋਟਿਸ ਕੀਤਾ ਗਿਆ। ਇਸ ਤੋਂ ਬਾਅਦ ਉਸਨੇ 2004 'ਚ ਰੋਡੀਜ਼ ਦੇ ਦੂਜੇ ਸੀਜ਼ਨ 'ਚ ਹਿੱਸਾ ਲਿਆ ਅਤੇ ਇਸਦੇ ਜੇਤੂ ਬਣੇ। ਆਯੁਸ਼ਮਾਨ ਨੇ ਸਭ ਤੋਂ ਪਹਿਲਾਂ ਆਰ. ਜੇ. ਦੇ ਤੌਰ 'ਤੇ ਸ਼ੁਰੂਆਤ ਕੀਤੀ।

 

A post shared by Ayushmann Khurrana (@ayushmannk) on

ਇੱਥੇ ਤੱਕ ਕਿ ਉਸਨੇ 'ਬਿੱਗ ਚਾਏ', 'ਮਾਨ ਨਾ ਮਾਨ', 'ਮੈਂ ਤੇਰਾ ਆਯੁਸ਼ਮਾਨ' ਵਰਗੇ ਕਈ ਸ਼ੋਅ ਹੋਸਟ ਕੀਤੇ ਹਨ। ਇਸ ਲਈ ਉਸਨੂੰ 2007 'ਚ ਯੰਗ ਅਚੀਵਰਜ਼ ਐਵਾਰਡ 'ਚ ਸਨਮਾਨਿਤ ਕੀਤਾ ਗਿਆ ਸੀ। ਆਰ. ਜੇ. ਸਫਰ ਤੋਂ ਬਾਅਦ ਆਯੁਸ਼ਮਾਨ ਨੇ ਐੱਮ. ਟੀ. ਵੀ. ਦੇ ਸ਼ੋਅ ਨੂੰ ਹੋਸਟ ਕੀਤਾ। ਇਸ ਤੋਂ ਬਾਅਦ ਆਯੁਸ਼ਮਾਨ ਟੀ. ਵੀ. 'ਤੇ ਕਈ ਸਾਰੇ ਸ਼ੋਅਜ਼ ਹੋਸਟ ਕਰਦੇ ਨਜ਼ਰ ਆਏ। ਆਯੁਸ਼ਮਾਨ ਨੇ 2012 'ਚ ਸ਼ੂਜਿਤ ਸਰਕਾਰ ਦੀ ਫਿਲਮ 'ਵਿੱਕੀ ਡੋਨਰ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਯਾਮੀ ਗੌਤਮ ਅਹਿਮ ਕਿਰਦਾਰ 'ਚ ਸੀ। ਇਸ ਤੋਂ ਬਾਅਦ ਆਯੁਸ਼ਮਾਨ ਕਈ ਹਿੱਟ ਫਿਲਮਾਂ ਕਰ ਚੁੱਕੇ ਹਨ। ਇਨ੍ਹਾਂ 'ਚ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸ਼ੁਭ ਮੰਗਲ ਸਾਵਧਾਨ' ਇਕ ਹੈ। ਬਾਲੀਵੁੱਡ 'ਚ ਉਸਦੀ ਡੈਬਿਊ ਫਿਲਮ ਨੂੰ ਫਿਲਮਫੇਅਰ ਵਲੋਂ 'ਮੇਲ ਡੈਬਿਊ' ਅਤੇ 'ਬੈਸਟ ਮੇਲ ਸਿੰਗਰ' ਦਾ ਐਵਾਡਰ ਵੀ ਮਿਲਿਆ ਸੀ।
ਵਿਆਹੁਤਾ ਜੀਵਣ
ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਨੇ ਆਪਣੇ ਬਚਪਨ ਦੀ ਦੋਸਤ ਅਤੇ ਆਪਣੇ ਪਹਿਲੇ ਪਿਆਰ ਤਾਹਿਰਾ ਕਸ਼ਯਪ ਨਾਲ 2011 'ਚ ਵਿਆਹ ਕਰ ਲਿਆ ਸੀ। ਤਾਹਿਰਾ ਇਕ ਮਾਡਲ ਅਤੇ ਲੇਖਕ ਹੈ।

Punjabi Bollywood Tadka


Tags: Ayushmann Khurrana Birthday Radio Jockey Mtv Shubh Mangal Saavdhan Bollywood Actor