FacebookTwitterg+Mail

ਉਡੀਕਾਂ ਕਰਨ ਦੇ ਬਾਵਜੂਦ ਆਯੂਸ਼ਮਾਨ ਨੂੰ ਨਹੀਂ ਮਿਲੇਗਾ ਜਨਮਦਿਨ ਦਾ ਤੋਹਫਾ, ਜਾਣੋ ਵਜ੍ਹਾ

ayushmann khurranas single track postponed
10 September, 2016 12:51:04 PM
ਮੁੰਬਈ— ਬਾਲੀਵੁੱਡ ਅਦਾਕਾਰ ਅਤੇ ਗਾਇਕ ਆਯੂਸ਼ਮਾਨ ਖੁਰਾਨਾ ਨੇ 14 ਸਤੰਬਰ, ਆਪਣੇ ਜਨਮਦਿਨ ਵਾਲੇ ਦਿਨ ਆਪਣੇ ਆਪ ਨੂੰ ਇਕ ਖਾਸ ਤੋਹਫਾ ਦੇਣ ਦੀ ਤਿਆਰੀ ਕੀਤੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣਾ ਜਨਮਦਿਨ ਤੋਹਫੇ ਦੇ ਬਗੈਰ ਹੀ ਮੰਨਾਉਣਾ ਪਵੇਗਾ।
ਅਸਲ 'ਚ 14 ਸਤੰਬਰ ਨੂੰ ਉਨ੍ਹਾਂ ਦਾ ਤੀਜਾ ਸਿੰਗਲ ਟ੍ਰੈਕ 'ਇਕ ਵਾਰੀ ਹਾਂ ਕਹਿ ਦੇ' ਰਿਲੀਜ਼ ਹੋਣ ਵਾਲਾ ਸੀ, ਪਰ ਹੁਣ ਉਹ ਇਕ ਹਫਤੇ ਲਈ ਰੱਦ ਕਰ ਦਿੱਤਾ ਗਿਆ ਹੈ। ਇਹ ਸਿੰਗਲ ਟ੍ਰੈਕ ਯਸ਼ਰਾਜ ਬੈਨਰ ਵਲੋਂ ਰਿਲੀਜ਼ ਕੀਤਾ ਜਾਣਾ ਸੀ ਪਰ ਹੁਣ ਇਹ ਟ੍ਰੈਕ 22 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਹ ਸਿੰਗਲ ਟ੍ਰੈਕ ਉਨ੍ਹਾਂ ਲਈ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸ 'ਚ ਆਯੂਸ਼ਮਾਨ ਨੇ ਪਹਿਲੀ ਵਾਰ ਆਪਣੇ ਭਰਾ ਅਪਾਰਸ਼ਕਤੀ ਨਾਲ ਕੰਮ ਕੀਤਾ ਹੈ। ਦੋਵਾਂ ਨੇ ਮਿਊਜ਼ਿਕ ਕੰਮਪੋਜ਼ ਕਰਨ ਦੇ ਨਾਲ-ਨਾਲ ਗੀਤ ਦੇ ਬੋਲ ਵੀ ਲਿਖੇ ਹਨ। ਗੀਤ ਦਾ ਨਿਰਦੇਸ਼ਨ ਪ੍ਰਰਦੀਪ ਸਰਕਾਰ ਵਲੋਂ ਕੀਤਾ ਗਿਆ ਹੈ।
'ਇਕ ਵਾਰੀ ਹਾਂ ਕਹਿ ਦੇ' ਇਕ ਪ੍ਰਪੋਜ਼ਲ ਗੀਤ ਹੈ, ਇਸ ਗੀਤ 'ਚ ਆਯੂਸ਼ਮਾਨ ਖੁਰਾਨਾ ਅਦਾਕਾਰਾ ਆਇਸ਼ਾ ਨੂੰ ਪ੍ਰਪੋਜ਼ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਸਿੰਗਲ ਟ੍ਰੈਕ 'ਮਿੱਟੀ ਦੀ ਖੁਸ਼ਬੂ' ਅਤੇ 'ਯਹੀਂ ਹੂੰ ਮੈਂ' ਵੀ ਆ ਚੁੱਕੇ ਹਨ।

Tags: ਆਯੂਸ਼ਮਾਨਜਨਮਦਿਨਤੋਹਫਾayushmannbirthdaygift