FacebookTwitterg+Mail

Video: ਬੀ. ਜੇ. ਰੰਧਾਵਾ ਦਾ ਨਵਾਂ ਗੀਤ 'ਸਟਾਰ' ਛਾਇਆ ਯੂ.ਟਿਊਬ 'ਤੇ

29 March, 2017 11:22:58 AM
ਜਲੰਧਰ— ਪੰਜਾਬੀ ਗੀਤ 'ਠੇਠ ਗੱਭਰੂ' ਤੋਂ ਬਾਅਦ ਪੰਜਾਬੀ ਗਾਇਕ ਬੀ. ਜੇ. ਰੰਧਾਵਾ ਦਾ ਦੂਜਾ ਗੀਤ 'ਸਟਾਰ' 23 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀ. ਜੇ. ਰੰਧਾਵਾ ਦੇ ਇਸ ਗੀਤ ਦੇ ਗੀਤਕਾਰ ਜਾਨੀ ਹਨ। ਇਸ ਗੀਤ ਦਾ ਸੰਗੀਤ ਸੁੱਖੀ ਮਿਊਜ਼ੀਕਲ ਨੇ ਕੀਤਾ ਹੈ। ਬੀ. ਜੇ. ਰੰਧਾਵਾ ਨਾਲ ਇਸ ਗੀਤ 'ਚ ਫ਼ਿਲਮੀ ਅਦਾਕਾਰਾ ਮੋਨਿਕਾ ਗਿੱਲ ਨਜ਼ਰ ਆ ਰਹੀ ਹੈ। ਗੁਰਨਵ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਅਰਵਿੰਦਰ ਖੈਹਰਾ ਨੇ ਡਾਇਰੈਕਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਟੰਟ ਅਤੇ ਟੀ. ਵੀ. ਹੋਸਟ ਦੀ ਦੁਨੀਆ ਤੋਂ ਬਾਅਦ ਬੀ. ਜੇ. ਰੰਧਾਵਾ ਨੇ ਹੁਣ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ ਹੈ। ਬੀ. ਜੇ. ਰੰਧਾਵਾ ਦਾ ਇਹ ਦੂਸਰਾ ਗੀਤ ਹੈ। ਬੀ. ਜੇ. ਰੰਧਾਵਾ ਦੇ ਨਵੇਂ 'ਸਟਾਰ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਉਨ੍ਹਾਂ ਨੇ ਇਸ ਗੀਤ ਦੀ ਮਿਆਦ 3 ਮਿੰਟ 23 ਸੈਕਿੰਡ ਦੀ ਹੈ। ਖਬਰ ਲਿਖਣ ਅਨੁਸਾਰ ਬੀ. ਜੇ. ਰੰਧਾਵਾ ਦੇ ਇਸ ਗੀਤ ਨੂੰ ਯੂ.ਟਿਊਬ 'ਤੇ 9,589,353 ਵਿਊਜ਼ ਮਿਲ ਚੁੱਕੇ ਹਨ।

Tags: B Jay RandhawaSukhe STARMonica GillArvindr KhairaJaani ਬੀ ਜੇ ਰੰਧਾਵਾ ਸਟਾਰ