FacebookTwitterg+Mail

ਵੀਡੀਓ ਦਾ ਕਲਾਈਮੈਕਸ ਦੇਖ ਕੇ ਹੋ ਜਾਓਗੇ ਹੈਰਾਨ, ਰਿਲੀਜ਼ ਹੁੰਦੇ ਹੀ ਇਹ ਗੀਤ ਛਾਇਆ ਦਰਸ਼ਕਾਂ 'ਚ

25 March, 2017 03:23:52 PM
ਜਲੰਧਰ— ਪੰਜਾਬੀ ਗਾਇਕ ਬੀ. ਪ੍ਰਾਕ ਦਾ ਹਾਲ ਹੀ 'ਚ ਨਵਾਂ ਗੀਤ 'ਮਨ ਭਰਿਆ' ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਦਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। 'ਮਨ ਭਰਿਆ' ਗੀਤ ਯੂ.ਟਿਊਬ 'ਤੇ ਰਿਲੀਜ਼ ਹੁੰਦੇ ਹੀ ਲੋਕਾਂ 'ਚ ਛਾਅ ਗਿਆ ਸੀ। 'ਮਨ ਭਰਿਆ' ਗੀਤ ਨੂੰ ਬੀ. ਪ੍ਰਾਕ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਸੰਗੀਤ ਬੀ. ਪ੍ਰਾਕ ਨੇ ਆਪ ਹੀ ਦਿੱਤਾ ਹੈ। ਉਨ੍ਹਾਂ ਦੇ ਨਵੇਂ 'ਮਨ ਭਰਿਆ' ਗੀਤ ਦੇ ਗੀਤਕਾਰ ਜਾਨੀ ਹੈ। ਇਸ ਗੀਤ ਨੂੰ ਲੇਬਲ ਸੀਪਡ ਰਿਕਾਰਡਜ਼ ਵੱਲੋਂ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀ. ਪ੍ਰਾਕ ਦੇ ਨਵਾਂ ਇਹ ਗੀਤ 'ਮਨ ਭਰਿਆ' 16 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੀ ਮਿਆਦ 4 ਮਿੰਟ 36 ਸੈਕਿੰਡ ਦੀ ਹੈ। ਇਸ ਗੀਤ ਨੂੰ ਖਬਰ ਲਿਖਣ ਤੱਕ 5,881,141 ਵਾਰ ਯੂ.ਟਿਊਬ 'ਤੇ ਦੇਖਿਆ ਜਾ ਚੁੱਕਾ ਸੀ। ਇਸ ਗੀਤ ਦੀ ਵੀਡੀਓ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਬੀ. ਪ੍ਰਾਕ ਦੇ ਇਸ ਗੀਤ 'ਚ ਮੁੰਡੇ ਦੇ ਮਨ ਭਰਨ ਬਾਰੇ ਗੱਲ ਕੀਤੀ ਗਈ ਹੈ।

Tags: B PraakMann BharryaJaaniHimanshi KhuranaArvindr Khairaਬੀ ਪ੍ਰਾਕਮਨ ਭਰਿਆ